ਖੰਨਾ,(ਸੁਨੀਲ)— ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਵਧੀਆ ਕਾਰਜਸ਼ੈਲੀ ਦੇ ਚਲਦੇ ਪੁਲਸ ਨੇ ਸ਼ਨੀਵਾਰ ਸਵੇਰੇ ਖੰਨਾ ਦੇ ਸਿਵਲ ਹਸਪਤਾਲ 'ਚੋਂ ਕਿਸੇ ਅਣਪਛਾਤੀ ਮਹਿਲਾ ਵਲੋਂ ਅਗਵਾ ਕੀਤਾ ਬੱਚਾ ਸਿਰਫ 5 ਘੰਟਿਆਂ 'ਚ ਬਰਾਮਦ ਕਰਕੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ।
ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਮਹਿਲਾ ਦੀ ਪਛਾਣ ਕਰਦੇ ਹੋਏ ਇਸ ਮਾਮਲੇ 'ਚ ਦੋਸ਼ੀ ਹੋਰ 3 ਲੋਕਾਂ ਨੂੰ ਵੀ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਮਹਿਲਾ ਦੀ ਪਛਾਣ ਨਰਿੰਦਰ ਕੌਰ ਉਰਫ ਨਿੰਮੋ ਪਤਨੀ ਸੰਜੀਵ ਸਿੰਘ ਉਰਫ ਸੰਜੂ ਨਿਵਾਸੀ ਖੰਨਾ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਕੇਸ 'ਚ ਬੱਚੇ ਨੂੰ ਅੱਗੇ ਵੇਚਣ ਵਾਲੇ ਅਤੇ ਖਰੀਦਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿਛ 'ਚ ਕਥਿਤ ਦੋਸ਼ਣ ਮਹਿਲਾ ਨੇ ਦੱਸਿਆ ਕਿ ਉਸ ਨੇ ਇਹ ਬੱਚਾ ਇਕਬਾਲ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਖੰਨਾ ਰਾਹੀਂ ਬੇ-ਔਲਾਦ ਪਤੀ-ਪਤਨੀ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਉਸ ਦੀ ਪਤਨੀ ਧਰਮਜੀਤ ਕੌਰ ਵਾਸੀ ਖੰਨਾ ਨੂੰ 50,000 ਰੁਪਏ 'ਚ ਵੇਚ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਦੀ ਵਧੀਆਂ ਕਾਰਜਸ਼ੈਲੀ ਦੌਰਾਨ ਦੋਸ਼ਣ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।
ਫੈਕਟਰੀ ਦੀ ਕੋਰ ਸ਼ਾਪ 'ਚ ਧਮਾਕਾ; 2 ਜ਼ਖਮੀ
NEXT STORY