ਲੁਧਿਆਣਾ (ਗਣੇਸ਼): ਸੂਬੇ ਭਰ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਤੀਜੇ ਸੀਜ਼ਨ ਤਹਿਤ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਜਲੰਧਰ ਤੋਂ ਹਿੱਸਾ ਲੈਣ ਆਏ ਅਥਲੀਟ ਵਰਿੰਦਰ ਸਿੰਘ ਦੀ ਅਚਾਨਕ ਹੋਈ ਮੌਤ ਨੇ ਸਟੇਡੀਅਮ ਵਿਚ ਭੜਥੂ ਪਾ ਦਿੱਤੇ। ਹੁਣ ਉਸ ਅਥਲੀਟ ਦੀ ਮੌਤ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ, ਜਿਸ ਵਿਚ ਉਹ ਅਚਾਨਕ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ
ਦਰਅਸਲ, ਕਿਸੇ ਵੱਲੋਂ ਸਟੇਡੀਅਮ ਵਿਚ ਹੋ ਰਹੀਆਂ ਖੇਡਾਂ ਦੀ ਵੀਡੀਓ ਬਣਾਈ ਜਾ ਰਹੀ ਸੀ। ਇਸ ਦੌਰਾਨ ਜਦੋਂ ਉਸ ਦਾ ਕੈਮਰਾ ਵਰਿੰਦਰ ਸਿੰਘ ਵੱਲ ਗਿਆ ਤਾਂ ਉਹ ਆਪਣੇ ਦੋਸਤ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ। ਵੀਡੀਓ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਉਸ ਵੇਲੇ ਵੀ ਫ਼ੋਨ ਉਸ ਦੇ ਹੱਥ ਵਿਚ ਹੀ ਫੜਿਆ ਹੋਇਆ ਸੀ। ਇਸ ਦੌਰਾਨ ਉਹ ਕੁਰਸੀ ਵੱਲ ਨੂੰ ਮੁੜਦਾ ਹੈ, ਪਰ ਅਚਾਨਕ ਅੱਗੇ ਨੂੰ ਡਿੱਗ ਜਾਂਦਾ ਹੈ। ਵਰਿੰਦਰ ਦਾ ਮੂੰਹ ਅੱਗੇ ਪਏ ਮੇਜ਼ ਉੱਤੇ ਵੱਜਦਾ ਹੈ ਤੇ ਉਹ ਜ਼ਮੀਨ ਉੱਤੇ ਡਿੱਗ ਜਾਂਦਾ ਹੈ। ਉਸ ਦੇ ਸਾਥੀ ਅਥਲੀਟ ਤੇ ਹੋਰ ਹਾਜ਼ਰੀਨ ਉਸੇ ਵੇਲੇ ਵਰਿੰਦਰ ਦੀ ਮਦਦ ਲਈ ਉਸ ਵੱਲ ਦੌੜਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ 'ਚ ਪੁੱਜਾ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ
ਜਾਣਕਾਰੀ ਮੁਤਾਬਕ ਵਰਿੰਦਰ ਸਿੰਘ ਦੀ ਉਮਰ 54 ਸਾਲ ਦੇ ਕਰੀਬ ਸੀ। ਉਹ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਵਿਚ ਹਿੱਸਾ ਲੈਣ ਲਈ ਜਲੰਧਰ ਤੋਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਗਿਆ ਸੀ। ਉਸ ਨੇ ਹਾਰਟ ਅਟੈਕ ਤੋਂ ਕੁਝ ਦੇਰ ਪਹਿਲਾਂ ਹੀ Long Jump ਵਿਚ ਹਿੱਸਾ ਲਿਆ ਸੀ ਤੇ ਹੋਰ ਖੇਡ ਮੁਕਾਬਲੇ ਵੇਖਣ ਲਈ ਰੁਕਿਆ ਹੋਇਆ ਸੀ। ਇਸ ਦੌਰਾਨ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਜਲੰਧਰ ਲਿਆਈ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਪਾਨੀ ਏਜੰਸੀ ਨਾਲ ਮਿਲ ਕੇ ਪੰਜਾਬ ’ਚ ਵਧਾਇਆ ਜਾਵੇਗਾ ਜੰਗਲਾਂ ਹੇਠਲਾ ਰਕਬਾ : ਕਟਾਰੂਚੱਕ
NEXT STORY