Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    12:01:23 AM

  • ludhiana schools to remain closed today

    'ਪੰਜਾਬ ਬੰਦ' ਦੇ ਸੱਦੇ ਦਾ ਅਸਰ, ਲੁਧਿਆਣਾ ਦੇ ਕਈ...

  • punjab bandh farmers union parvinder jhota

    15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਰਮਿਆਨ ਕਿਸਾਨ...

  • parvinder jhota punjab government bhagwant mann

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਮੁੱਖ ਮੰਤਰੀ ਭਗਵੰਤ...

  • will schools remain open or not during the punjab bandh

    ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣਗੇ ਜਾਂ ਨਹੀਂ, ਕੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਖੇਡ ਰਤਨ ਪੰਜਾਬ ਦੇ: ਪੰਜਾਬੀਆਂ ਦਾ ਮਕਬੂਲ ਹੀਰੋ ਦਾਰਾ ਸਿੰਘ

MERI AWAZ SUNO News Punjabi(ਨਜ਼ਰੀਆ)

ਖੇਡ ਰਤਨ ਪੰਜਾਬ ਦੇ: ਪੰਜਾਬੀਆਂ ਦਾ ਮਕਬੂਲ ਹੀਰੋ ਦਾਰਾ ਸਿੰਘ

  • Updated: 12 Jul, 2021 01:17 PM
Jalandhar
khel ratna punjab popular hero dara singh
  • Share
    • Facebook
    • Tumblr
    • Linkedin
    • Twitter
  • Comment

ਨਵਦੀਪ ਸਿੰਘ ਗਿੱਲ (97800-36216)

ਦਾਰਾ 'ਕੱਲਾ ਨਾਮ ਹੀ ਨਹੀਂ ਸਗੋਂ ਇਹ ਸ਼ਬਦ ਪੰਜਾਬੀਆਂ ਦੀ ਤਾਕਤ ਦਾ ਪ੍ਰਤੀਕ ਹੈ। ਦਾਰਾ ਸਿੰਘ ਤਾਂ ਇਸ ਦੁਨੀਆ 'ਚ ਨਹੀਂ ਰਹੇ । ਦਾਰਾ ਉਂਝ ਵੀ ਮਰ ਰਿਹਾ ਹੈ। ਜੇ ਦਾਰਾ ਨਾ ਬਚਾਇਆ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਯਕੀਨ ਨਹੀਂ ਹੋਣਾ ਅਸੀਂ ਦਾਰੇ, ਦੁੱਲੇ, ਜਿਉਣੇ, ਮਿਲਖੇ, ਗੁਰਬਚਨ, ਪ੍ਰਦੁੱਮਣ, ਪਰਵੀਨ, ਕਿੱਕਰ, ਕਰਤਾਰ, ਬਲਬੀਰ, ਅਜੀਤਪਾਲ ਦੇ ਵਾਰਸ ਹਾਂ। 

ਦਾਰਾ ਸਿੰਘ ਪੇਸ਼ੇ ਵਜੋਂ ਭਾਵੇਂ ਫ਼ਿਲਮੀ ਅਦਾਕਾਰ ਤੇ ਫਰੀ ਸਟਾਈਲ ਪਹਿਲਵਾਨ ਸੀ ਪਰ ਪੰਜਾਬੀਆਂ ਲਈ ਇਕ ਬਲਸ਼ਾਲੀ ਤੇ ਆਸਧਾਰਣ ਸਮਰੱਥਾ ਵਾਲਾ ਇਨਸਾਨ ਰਿਹਾ ਹੈ। ਦੂਸਰੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਪੰਜਾਬੀਆਂ ਵਿੱਚ ਦਾਰਾ ਸਿੰਘ ਦੀ ਪ੍ਰਸਿੱਧੀ ਮਿਥਿਹਾਸਕ ਪਾਤਰਾਂ ਨਾਲੋਂ ਵਧੇਰੇ ਰਹੀ ਹੈ। ਉਹ ਸਹੀ ਅਰਥਾਂ ਵਿੱਚ ਪੰਜਾਬੀਆਂ ਦਾ ਹੀਰੋ ਹੈ। ਦਾਰਾ ਸਿੰਘ ਇਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਅਤੇ ਕੁੱਲ ਦੁਨੀਆ ਵਿੱਚ ਵਸਦੇ ਭਾਰਤੀਆਂ ਦਾ ਚਹੇਤਾ ਰਿਹਾ ਹੈ। ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਉਹ ਕਈ ਖੇਤਰਾਂ ਦਾ ਸ਼ਾਹ ਅਸਵਾਰ ਸੀ। 

ਫਰੀ ਸਟਾਈਲ ਕੁਸ਼ਤੀ ਨੂੰ ਦਾਰਾ ਸਿੰਘ ਨੇ ਮਕਬੂਲ ਕੀਤਾ। ਦਾਰਾ ਸਿੰਘ ਨੇ ਜਦੋਂ ਫ਼ਿਲਮਾਂ ਵੱਲ ਰੁ਼ਖ ਕੀਤਾ ਤਾਂ ਦਮਦਾਰ ਅਦਾਕਾਰ ਵਜੋਂ ਸਾਹਮਣੇ ਆਇਆ। ਛੋਟੇ ਪਰਦੇ ਉਪਰ 'ਰਮਾਇਣ' ਲੜੀਵਾਰ ਵਿੱਚ ਹਨੂੰਮਾਨ ਦੇ ਨਿਭਾਏ ਕਿਰਦਾਰ ਨੇ ਉਸ ਨੂੰ ਅਮਰ ਕਰ ਦਿੱਤਾ। ਉਹ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਵੀ ਰਹੇ। ਦਾਰਾ ਸਿੰਘ ਭਾਰਤ ਦੇ ਪਹਿਲੇ ਖਿਡਾਰੀ ਸਨ ਜਿਨ੍ਹਾਂ ਨੂੰ ਰਾਜਾ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ। ਇਹ ਕਹਿ ਲਵੋ ਦਾਰਾ ਸਿੰਘ ਨੇ ਜਿਸ ਵੀ ਖੇਤਰ ਵਿੱਚ ਕਦਮ ਧਰਿਆ, ਸਿਖਰਾਂ ਹੀ ਛੂਹੀਆਂ। ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦਿਆਂ ਸਭ ਤੋਂ ਵੱਡੀ ਪ੍ਰਾਪਤੀ ਉਸ ਦੇ ਹਿੱਸੇ ਇਹ ਆਈ ਕਿ ਉਹ ਬਿਨ੍ਹਾਂ ਕਿਸੇ ਮਦਦ ਦੇ ਹਰ ਖੇਤਰ ਵਿੱਚ ਕਾਮਯਾਬ ਹੋਇਆ ਭਾਵ ਉਸ ਦਾ ਕਿਸੇ ਵੀ ਖੇਤਰ ਵਿੱਚ ਕੋਈ ਵੀ 'ਗੌਡ ਫਾਦਰ' ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਪੰਜਾਬ ਦੀ ਧਰਤੀ  ਨੇ ਦੇਸ਼ ਨੂੰ ਦੋ ਦਾਰਾ ਸਿੰਘ ਦਿੱਤੇ ਅਤੇ ਦੋਵੇਂ ਹੀ ਪਹਿਲਵਾਨ ਅਤੇ ਰਹਿਣ ਵਾਲੇ ਵੀ ਮਾਝੇ ਦੇ। ਜਿਸ ਦਾਰਾ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਫ਼ਿਲਮੀ ਅਦਾਕਾਰ ਵੀ ਰਿਹਾ ਜਦੋਂ ਕਿ ਦੂਜਾ ਦਾਰਾ ਸਿੰਘ ਕਤਲ ਕੇਸ ਦੇ ਦੋਸ਼ ਵਿੱਚ ਸਜ਼ਾ ਭੁਗਤਣ ਕਾਰਨ 'ਕਿੱਲਰ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਦੋਵਾਂ ਦਾਰਾ ਸਿੰਘ ਦਾ ਫਰਕ ਉਨ੍ਹਾਂ ਦੇ ਪਿੰਡਾਂ ਦੇ ਨਾਵਾਂ ਨਾਲ ਕੀਤਾ ਜਾਂਦਾ ਰਿਹਾ। ਫ਼ਿਲਮਾਂ ਵਾਲੇ ਦਾਰਾ ਸਿੰਘ ਦਾ ਪਿੰਡ ਧਰਮੂਚੱਕ ਹੋਣ ਕਰ ਕੇ ਦਾਰਾ ਸਿੰਘ ਧਰਮੂਚੱਕੀਆ ਅਤੇ ਦੂਜੇ ਦਾਰਾ ਸਿੰਘ ਦਾ ਪਿੰਡ ਦੁਲਚੀਪੁਰਾ ਹੋਣ ਕਾਰਨ ਦਾਰਾ ਸਿੰਘ ਦੁਲਚੀਪੁਰੀਆ ਨਾਂ ਨਾਲ ਜਾਣਿਆ ਜਾਂਦਾ ਹੈ। ਅਸਾਧਾਰਣ ਸਮਰੱਥਾ ਅਤੇ ਸ਼ਕਤੀ ਦੇ ਪ੍ਰਤੀਕ ਦਾਰਾ ਸਿੰਘ ਨੇ ਮਕਬੂਲੀਅਤ ਦੀਆਂ ਹੱਦਾਂ ਇਸ ਕਦਰ ਪਾਰ ਕੀਤੀਆਂ ਕਿ ਦੇਸ਼ ਵਿੱਚ ਕਿਧਰੇ ਵੀ ਕਿਸੇ ਵਿਅਕਤੀ ਦੇ ਕੋਈ ਸਰੀਰਕ ਸ਼ਕਤੀ ਦੀ ਤੁਲਨਾ ਕਰਨੀ ਹੋਵੇ ਤਾਂ ਉਸ ਆਦਮੀ ਨੂੰ 'ਵੱਡਾ ਦਾਰਾ ਸਿੰਘ ਆਇਆ' ਕਹਿ ਕੇ ਕੀਤੀ ਜਾਂਦੀ ਹੈ।

ਵਿਦੇਸ਼ਾਂ ਵਿੱਚ ਦਾਰਾ ਸਿੰਘ ਦੀ ਸਰਦਾਰੀ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਰਮੂਚੱਕ ਵਿਖੇ ਪਿਤਾ ਸ. ਸੂਰਤ ਸਿੰਘ ਰੰਧਾਵਾ ਦੇ ਘਰ ਦਾਰਾ ਸਿੰਘ ਦਾ 19 ਨਵੰਬਰ 1928 ਨੂੰ ਜਨਮ ਹੋਇਆ। ਉਸ ਵੇਲੇ ਪਿੰਡਾਂ ਦੇ ਅਖਾੜਿਆਂ ਵਿੱਚ ਅਕਸਰ ਹੀ ਮੱਲਾਂ ਦੇ ਜ਼ੋਰ ਹੋਇਆ ਕਰਦੇ ਸਨ ਜਿਸ ਕਾਰਨ ਚੰਗੇ ਦਰਸ਼ਨੀ ਸਰੀਰ ਵਾਲੇ ਦਾਰਾ ਸਿੰਘ ਦਾ ਕੁਸ਼ਤੀਆਂ ਵੱਲ ਆਉਣਾ ਸੁਭਾਵਿਕ ਸੀ। ਦਾਰਾ ਸਿੰਘ ਰੋਜ਼ੀ ਰੋਟੀ ਖਾਤਰ ਸਿੰਗਾਪੁਰ, ਮਲਾਇਆ ਦੇਸ਼ਾਂ ਵਿੱਚ ਗਿਆ ਜਿੱਥੇ ਉਸ ਨੇ ਕੁਸ਼ਤੀ ਦੀ ਅਮਰੀਕਨ ਫਰੀ ਸਟਾਈਲ ਵੰਨਗੀ ਨੂੰ ਅਪਣਾਇਆ। ਦਾਰਾ ਸਿੰਘ ਨੇ ਚੰਗੀ ਮਿਹਨਤ ਕਰ ਕੇ ਵਾਹਵਾ ਸਰੀਰ ਬਣਾਇਆ ਅਤੇ ਵਿਦੇਸ਼ੀ ਧਰਤੀ 'ਤੇ ਕੁਸ਼ਤੀਆਂ ਲੜਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਕੁਸ਼ਤੀਆਂ ਵਿੱਚ ਹਾਸਲ ਕੀਤੀਆਂ ਜਿੱਤਾਂ ਦਾਰਾ ਸਿੰਘ ਨੂੰ ਚੈਂਪੀਅਨ ਬਣਨ ਦੇ ਰਾਹ ਵੱਲ ਲੈ ਗਈਆਂ। ਦਾਰਾ ਸਿੰਘ ਨੇ ਹਰ ਮੁਲਕ ਵਿੱਚ ਕੁਸ਼ਤੀ ਲੜੀ ਅਤੇ ਫਤਿਹ ਹਾਸਲ ਕੀਤੀ। ਹਾਲਾਂਕਿ ਇਨ੍ਹਾਂ ਮੁਕਾਬਲਿਆਂ ਨੂੰ ਖੇਡਾਂ ਦੇ ਐਮੇਚਿਓਰ ਮੁਕਾਬਲਿਆਂ ਵਜੋਂ ਨਹੀਂ ਲਿਆ ਜਾਂਦਾ ਸੀ। 

ਅਮਰੀਕਨ ਫਰੀ ਸਟਾਈਲ ਕੁਸ਼ਤੀ ਦਾ ਬਾਦਸ਼ਾਹ
ਦਾਰਾ ਸਿੰਘ ਨੇ ਕਦੇ ਵੀ ਭਾਰਤ ਵੱਲੋਂ ਰਸਮੀ ਖੇਡ ਮੁਕਾਬਲਿਆਂ ਓਲੰਪਿਕਸ, ਰਾਸ਼ਟਰਮੰਡਲ ਜਾਂ ਏਸ਼ਿਆਈ ਖੇਡਾਂ ਆਦਿ ਵਿੱਚ ਹਿੱਸਾ ਨਹੀਂ ਲਿਆ। ਇਸ ਕਾਰਨ ਦਾਰਾ ਸਿੰਘ ਦੇ ਕਈ ਆਲੋਚਕ ਉਸ ਨੂੰ ਸਹੀ ਖਿਡਾਰੀ ਮੰਨਣ ਦੀ ਬਜਾਏ ਮਨੋਰੰਜਕ ਕੁਸ਼ਤੀਆਂ ਦਾ ਹੀਰੋ ਕਹਿੰਦੇ ਹਨ ਪਰ ਫਿਰ ਵੀ ਦਾਰਾ ਸਿੰਘ ਨੂੰ ਇਹ ਮਾਣ ਹਾਸਲ ਹੈ ਕਿ ਉਸ ਨੇ ਕੁਸ਼ਤੀ ਭਾਵੇਂ ਅਮਰੀਕਨ ਫਰੀ ਸਟਾਈਲ ਖੇਡੀ ਪਰ ਉਸ ਸਦਕਾ ਕੁਸ਼ਤੀ ਦੀ ਹਰ ਵੰਨਗੀ ਮਕਬੂਲ ਹੋਈ। ਇਹੋ ਕਾਰਨ ਹੈ ਕਿ ਅਸਲ ਕੁਸ਼ਤੀ ਮੁਕਾਬਲਿਆਂ ਵਿੱਚ ਦੇਸ਼ ਲਈ ਤਿੰਨ ਵਾਰ ਓਲੰਪਿਕਸ ਖੇਡਣ ਵਾਲੇ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਦੇ ਢੇਰਾਂ ਤਮਗੇ ਜਿੱਤਣ ਵਾਲੇ ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਵੀ ਦਾਰਾ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ। ਦਾਰਾ ਸਿੰਘ ਨੂੰ ਦਰਸ਼ਕਾਂ ਦੇ ਖਿੱਚ ਵਾਲੀਆਂ ਅਮਰੀਕਨ ਫਰੀ ਸਟਾਈਲ ਕੁਸ਼ਤੀ ਮੁਕਾਬਲਿਆਂ ਵਿੱਚ ਸੰਸਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਵਾ ਛੇ ਫੁੱਟ ਦੇ ਕਰੀਬ ਲੰਮੇ ਸਵਾ ਕੁਇੰਟਲ ਭਾਰ ਦੇ ਦਾਰਾ ਸਿੰਘ ਨੇ ਆਪਣੀ ਆਖਰੀ ਕੁਸ਼ਤੀ ਉਮਰ ਦੇ 55ਵੇਂ ਵਰ੍ਹੇ ਵਿੱਚ ਨਵੀਂ ਦਿੱਲੀ ਵਿਖੇ ਲੜੀ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ

ਫ਼ਿਲਮੀ ਹੀਰੋ ਦਾਰਾ ਸਿੰਘ
ਦਾਰਾ ਸਿੰਘ ਦੀ ਡੀਲ-ਡੌਲ, ਦਰਸ਼ਨੀ ਤੇ ਸੋਹਣੇ ਸਰੀਰ ਨੂੰ ਦੇਖਦਿਆਂ ਫ਼ਿਲਮਾਂ ਵਾਲੇ ਉਸ ਵੱਲ ਖਿੱਚੇ ਗਏ ਕਿਉਂਕਿ ਸੱਠਵਿਆਂ ਦਾ ਉਹ ਦੌਰ ਹੀ ਅਜਿਹਾ ਸੀ ਜਦੋਂ ਤਕੜੇ ਸਰੀਰਾਂ ਵਾਲਿਆਂ ਨੂੰ ਹੀਰੋ ਵਜੋਂ ਲਿਆ ਜਾਂਦਾ ਸੀ।  1952 ਵਿੱਚ ਦਾਰਾ ਸਿੰਘ ਨੇ ਆਪਣੀ ਪਹਿਲੀ ਫ਼ਿਲਮ ਸੰਗਦਿਲ ਵਿੱਚ ਰੋਲ ਨਿਭਾਇਆ। ਦਾਰਾ ਸਿੰਘ ਨੂੰ ਸ਼ੁਰੂਆਤ ਵਿੱਚ ਅਦਾਕਾਰੀ ਨਾ ਹੋਣ ਕਾਰਨ ਕੁਝ ਦਿੱਕਤ ਜ਼ਰੂਰ ਆਈ ਪਰ ਕੁਸ਼ਤੀ 'ਤੇ ਆਧਾਰਿਤ ਬਣੀ ਫ਼ਿਲਮ 'ਕਿੰਗਕਾਂਗ' ਨੇ ਦਾਰਾ ਸਿੰਘ ਨੂੰ ਫ਼ਿਲਮੀ ਲਾਇਨ ਵਿੱਚ ਪੱਕੇ ਪੈਰੀਂ ਪਾ ਦਿੱਤਾ। ਦਾਰਾ ਸਿੰਘ ਦੇ ਰੂਪ ਵਿੱਚ ਭਾਰਤੀ ਫ਼ਿਲਮੀ ਦਰਸ਼ਕਾਂ ਨੂੰ ਐਕਸ਼ਨ ਹੀਰੋ ਮਿਲ ਗਿਆ। ਦਾਰਾ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਸ ਨੂੰ ਫ਼ਿਲਮੀ ਨਿਰਮਾਤਾਵਾਂ ਅਨੁਸਾਰ ਅਦਾਕਾਰੀ ਸਿੱਖਣੀ ਨਹੀਂ ਪਈ ਸਗੋਂ ਨਿਰਮਾਤਾ ਦਾਰਾ ਸਿੰਘ ਨੂੰ ਦੇਖ ਕੇ ਫ਼ਿਲਮਾਂ ਬਣਾਉਣ ਲੱਗੇ ਜਿਨ੍ਹਾਂ ਦੇ ਵਿਸ਼ੇ ਕੁਸ਼ਤੀਆਂ, ਜ਼ੋਰ ਅਜਮਾਇਸ਼ਾਂ ਜਾਂ ਫੇਰ ਐਕਸ਼ਨ ਭਰਪੂਰ ਹੁੰਦੇ ਸਨ। 

ਦਾਰਾ ਸਿੰਘ ਨੇ ਉਸ ਦੌਰ ਵਿੱਚ ਹਰ ਕੁਲੀਸ, ਆਂਧੀ ਔਰ ਤੂਫਾਨ, ਸਿਕੰਦੇਰ ਆਜ਼ਮਮ, ਐਲਾਨ ਏ ਜੰਗ, ਸੈਮਸਨ, ਰੁਸਤਮੇ ਬਰਦਾਦ, ਕਰਮਾ, ਰੁਸਤਮੇ ਹਿੰਦ, ਆਇਆ ਤੂਫਾਨ, ਹਕੀਕਤ, ਫੌਲਾਦ, ਮੇਰਾ ਨਾਮ ਜੌਕਰ, ਕੁੰਵਾਰਾ ਬਾਪ, ਅਜੂਬਾ ਆਦਿ ਫਿਲਮਾਂ ਵਿੱਚ ਕੰਮ ਕੀਤਾ। ਦਾਰਾ ਸਿੰਘ ਤੇ ਮੁਮਤਾਜ਼ ਦੀ ਜੋੜੀ ਬਾਲੀਵੁੱਡ ਦੀਆਂ ਮਕਬੂਲ ਜੋੜੀਆਂ ਵਿੱਚੋਂ ਇਕ ਰਹੀ ਜਿਨ੍ਹਾਂ ਬਾਰੇ ਖੁੰਢ ਚਰਚਾਵਾਂ ਸਭ ਤੋਂ ਵਧੇਰੇ ਹੁੰਦੀਆਂ ਸਨ। ਦਾਰਾ-ਮੁਮਤਾਜ਼ ਜੋੜੀ ਨੇ 16 ਫ਼ਿਲਮਾਂ ਵਿੱਚ ਇਕੱਠਿਆ ਕੰਮ ਕੀਤਾ। ਦਾਰਾ ਸਿੰਘ ਨੇ ਪ੍ਰਿਥਵੀ ਰਾਜ ਕਪੂਰ ਨਾਲ ਵੀ ਕੰਮ ਕੀਤਾ। ਦਾਰਾ ਸਿੰਘ ਨੇ ਕੌਮੀ ਐਵਾਰਡ ਜੇਤੂ ਫਿਲਮ ਮੈਂ ਮਾਂ ਪੰਜਾਬ ਦੀ ਵਿੱਚ ਵੀ ਰੋਲ ਨਿਭਾਇਆ। ਦਾਰਾ ਸਿੰਘ ਨੇ ਪੰਜਾਬੀ ਫ਼ਿਲਮਾਂ ਸਵਾ ਲਾਖ ਸੇ ਏਕ ਲੜਾਓ, ਨਾਨਕ ਦੁਖੀਆ ਸਭ ਸੰਸਾਰ, ਧਿਆਨੂ ਭਗਤ, ਰੱਬ ਦੀਆਂ ਰੱਖਾਂ ਦਾ ਨਿਰਦੇਸ਼ਨ ਵੀ ਕੀਤਾ। ਹਿੰਦੀ ਫ਼ਿਲਮਾਂ ਵਿੱਚ ਭਗਤੀ ਮੇਂ ਸ਼ਕਤੀ ਅਤੇ ਰੁਸਤਮ ਦਾ ਨਿਰਦੇਸ਼ਨ ਕੀਤਾ। ਇਸ ਤੋਂ ਇਲਾਵਾ ਅੱਠ ਫ਼ਿਲਮਾਂ ਦਾ ਨਿਰਮਾਣ ਕੀਤਾ ਜਦੋਂ ਕਿ ਸੱਤ ਫ਼ਿਲਮਾਂ ਦੀ ਕਹਾਣੀ ਲਿਖੀ।

ਹਾਸੋਹੀਣੀ ਯਾਦ
ਦਾਰਾ ਸਿੰਘ ਦੇ ਸ਼ੁਰੂਆਤੀ ਦੌਰ ਨਾਲ ਇਕ ਹਾਸੋਹੀਣੀ ਯਾਦ ਵੀ ਜੁੜੀ ਹੈ। ਕਿਸੇ ਫ਼ਿਲਮ ਦੇ ਰੁਮਾਂਟਿਕ ਗਾਣੇ ਦੇ ਦ੍ਰਿਸ਼ ਫਿਲਮਾਉਂਦਿਆਂ ਦਾਰਾ ਸਿੰਘ ਨੇ ਹੀਰੋਇਨ ਨੂੰ ਬਾਂਹ ਤੋਂ ਫੜ ਕੇ ਆਪਣੇ ਵੱਲ ਖਿੱਚਣਾ ਸੀ ਤਾਂ ਦਾਰਾ ਸਿੰਘ ਨੇ ਸੁਭਾਅ ਮੁਤਾਬਕ ਹਲਕਾ ਜਿਹਿਆ ਖਿੱਚਿਆ ਪਰ ਹੀਰੋਇਨ ਨੂੰ ਅਜਿਹਾ ਜ਼ੋਰ ਨਾਲ ਧੱਕਾ ਲੱਗਿਆ ਕਿ ਉਹ ਦੂਜੇ ਪਾਸੇ ਜਾ ਡਿੱਗੀ। ਉਸ ਦੌਰ ਵਿੱਚ ਦਾਰਾ ਸਿੰਘ ਨੂੰ ਪ੍ਰਤੀ ਫ਼ਿਲਮ 4 ਲੱਖ ਰੁਪਏ ਮਿਲਦੇ ਸਨ।

ਧਾਰਮਿਕ ਲੜੀਵਾਰ ਰਮਾਇਣ ਵਿੱਚ ਹਨੂੰਮਾਨ ਦਾ ਰੋਲ
ਅੱਸੀਵਿਆਂ ਵਿੱਚ ਰਾਮਾਨੰਦ ਸਾਗਰ ਵੱਲੋਂ ਬਣਾਏ ਧਾਰਮਿਕ ਲੜੀਵਾਰ ਰਮਾਇਣ ਨੇ ਦਰਸ਼ਕਾਂ ਨੂੰ ਆਪਣੇ ਵੱਲ ਬਹੁਤ ਖਿੱਚਿਆ। ਦੂਰਦਰਸ਼ਨ ਉਪਰ ਆਏ ਇਸ ਮਕਬੂਲ ਲੜੀਵਾਰ ਵਿੱਚ ਦਾਰਾ ਸਿੰਘ ਵੱਲੋਂ ਹਨੂੰਮਾਨ ਦੇ ਨਿਭਾਏ ਰੋਲ ਨਾਲ ਇੰਝ ਲੱਗਣ ਲੱਗਾ ਕਿ ਹਨੂੰਮਾਨ ਦਾ ਰੋਲ ਦਾਰਾ ਸਿੰਘ ਤੋਂ ਬਿਨਾ ਅਧੂਰਾ ਸੀ। ਜੀ.ਟੀ.ਵੀ. ਦੇ ਪ੍ਰਸਿੱਧ ਲੜੀਵਾਰ ਹਦ ਕਰ ਦੀ ਅਤੇ ਸਟਾਰ ਵਨ ਦੇ ਲੜੀਵਾਰ ਕਿਆ ਹੋਗਾ ਨਿੰਮੋ ਦਾ ਵਿੱਚ ਵੀ ਰੋਲ ਨਿਭਾਇਆ। ਉਮਰ ਦੇ ਆਖਰੀ ਦਹਾਕਿਆਂ ਵਿੱਚ ਵੀ ਦਾਰਾ ਸਿੰਘ ਅਭਿਨੈ ਨਾਲ ਜੁੜੇ ਰਹੇ ਅਤੇ ਹਿੰਦੀ ਫ਼ਿਲਮਾਂ ਵਿੱਚ ਦਾਰਾ ਸਿੰਘ ਬਜ਼ਰੁਗ ਕਰੈਕਟਰ ਰੋਲ ਵਜੋਂ ਪਸੰਦ ਕੀਤੇ ਜਾਣ ਲੱਗੇ। ਇਸ ਦੌਰ ਵਿੱਚ ਦਾਰਾ ਸਿੰਘ ਨੇ ਪ੍ਰਸਿੱਧ ਫ਼ਿਲਮਾਂ ਕੱਲ੍ਹ ਹੋ ਨਾ ਹੋ, ਦਿਲਲਗੀ, ਜਬ ਵੀ ਮੈਟ ਆਦਿ ਵਿੱਚ ਯਾਦਗਾਰੀ ਕੰਮ ਕੀਤਾ। ਦਾਰਾ ਸਿੰਘ ਨੇ ਆਪਣਾ ਫਿਲਮੀ ਬੈਨਰ ਬਣਾ ਕੇ ਕਈ ਪੰਜਾਬੀ ਫਿਲਮਾਂ ਦਾ ਵੀ ਨਿਰਮਾਣ ਕੀਤਾ। ਦਾਰਾ ਸਿੰਘ ਦੀ ਆਖਰੀ ਹਿੰਦੀ ਫਿਲਮ ਜਬ ਵੀ ਮੈਟ ਅਤੇ ਪੰਜਾਬੀ ਫਿਲਮ ਦਿਲ ਆਪਣਾ ਪੰਜਾਬੀ ਹੈ।

ਸਨਮਾਨ
ਦਾਰਾ ਸਿੰਘ ਨੂੰ ਮਿਲੇ ਐਵਾਰਡਾਂ ਵਿੱਚ ਰੁਸਤਮੇ ਹਿੰਦ ਤੇ ਰੁਸਤਮੇ ਪੰਜਾਬ ਤੋਂ ਇਲਾਵਾ 1996 ਵਿੱਚ 'ਰੈਸਲਿੰਗ ਓਬਜ਼ਰਵਰ ਨਿਊਜ਼ ਲੈਟਰ ਹਾਲ ਆਫ ਫੇਮ' ਵਿੱਚ ਸ਼ਾਮਲ ਕੀਤਾ ਗਿਆ। ਦਾਰਾ ਸਿੰਘ ਨੇ 1978 ਵਿੱਚ ਮੁਹਾਲੀ ਵਿੱਚ ਦਾਰਾ ਸਟੂਡਿਓ ਬਣਾਇਆ ਜਿਸ ਵਿੱਚ ਫਿਲਮ ਸਟੂਡਿਓ 1980 ਵਿੱਚ ਸ਼ੁਰੂ ਹੋਇਆ। ਦਾਰਾ ਸਿੰਘ ਨੇ ਦੋ ਵਿਆਹ ਕਰਵਾਏ। ਪ੍ਰਦੁੱਮਣ ਸਿੰਘ ਰੰਧਾਵਾ ਉਸ ਦੇ ਪਹਿਲੇ ਵਿਆਹ ਦਾ ਪੁੱਤਰ ਹੈ ਜਦੋਂ ਕਿ ਦੋ ਪੁੱਤਰ ਤੇ ਤਿੰਨ ਪੁੱਤਰੀਆਂ ਦੂਜੇ ਵਿਆਹ ਤੋਂ ਹੋਈਆਂ। ਇਨ੍ਹਾਂ ਵਿੱਚੋਂ ਪੁੱਤਰ ਵਿੰਦੂ ਦਾਰਾ ਸਿੰਘ ਵੀ ਫਿਲਮੀ ਤੇ ਟੀ.ਵੀ. ਅਦਾਕਾਰ ਹੈ।

PunjabKesari

ਲੇਖਕ ਦੀ ਦਾਰਾ ਸਿੰਘ ਨਾਲ ਮੁਲਾਕਾਤ ਦੌਰਾਨ ਤਸਵੀਰ

ਦਾਰਾ ਸਿੰਘ ਦੀ ਅਭਿਨੈ ਵਿੱਚੋਂ ਸਾਦਗੀ, ਸਰਲਤਾ, ਪੰਜਾਬੀਅਤ ਅਤੇ ਉਸਾਰੂ ਸੋਚ ਨਜ਼ਰ ਆਉਂਦੀ ਸੀ। ਦਾਰਾ ਸਿੰਘ ਦੀ ਸਰੀਰਕ ਡੀਲ ਡੌਲ ਅਤੇ ਸਰੀਰਕ ਸ਼ਕਤੀ ਦੀ ਮਿੱਥ ਦਾ ਖਾਣ ਪੀਣ ਦੇ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਖੂਬ ਫਾਇਦਾ ਲਿਆ ਅਤੇ ਦਾਰਾ ਸਿੰਘ ਨੂੰ ਕਈ ਵਿਗਿਆਪਨਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਦਾਰਾ ਸਿੰਘ ਦੀ ਮਕਬੂਲੀਅਤ ਦਾ ਅੰਦਾਜ਼ਾ ਸਮੇਂ-ਸਮੇਂ 'ਤੇ ਵੱਖ-ਵੱਖ ਪ੍ਰਸਿੱਧ ਵਿਅਕਤੀਆਂ ਵੱਲੋਂ ਉਸ ਪ੍ਰਤੀ ਖਿੱਚ ਤੋਂ ਵੀ ਲਾਇਆ ਜਾਂਦਾ ਰਿਹਾ ਹੈ। ਕਰਤਾਰ ਸਿੰਘ ਵਰਗਾ ਪਹਿਲਵਾਨ ਜੇਕਰ ਦਾਰਾ ਸਿੰਘ ਨੂੰ ਆਦਰਸ਼ ਮੰਨਦਾ ਹੈ ਉਥੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਦੱਸਦਾ ਹੈ ਕਿ ਉਹ ਦਾਰਾ ਸਿੰਘ ਨੂੰ ਮਿਲਣ ਖਾਤਰ ਘੰਟਿਆਂ ਬੱਧੀ ਜਲੰਧਰ ਦੇ ਸਕਾਈਲਾਰਕ ਹੋਟਲ ਦੇ ਬਾਹਰ ਖੜ੍ਹਾ ਰਿਹਾ ਸੀ।

ਦਾਰਾ ਸਿੰਘ ਦੇ ਅੰਤਲੇ ਦੌਰ ਵਿੱਚ ਮੈਨੂੰ ਵੀ ਇਸ ਮਹਾਨ ਸ਼ਖ਼ਸੀਅਤ ਨਾਲ ਮਿਲਣ ਦਾ ਮੌਕਾ ਮਿਲਿਆ ਜਦੋਂ ਕਿਸੇ ਟੀ.ਵੀ. ਪ੍ਰੋਗਰਾਮ ਲਈ ਮੇਰੇ ਸਾਥੀ ਨਰਿੰਦਰ ਪਾਲ ਜਗਦਿਓ ਨੇ ਦਾਰਾ ਸਟੂਡੀਓ ਵਿਖੇ ਉਸ ਦੀ ਇੰਟਰਵਿਊ ਕਰਨੀ ਸੀ। ਉਸ ਸਮੇਂ ਵਾਪਰੀ ਘਟਨਾ ਨੇ ਮੈਨੂੰ ਬਹੁਤ ਭਾਵੁਕ ਕੀਤਾ। ਜਵਾਨੀ ਸਮੇਂ ਸੈਂਕੜੇ ਪਹਿਲਵਾਨਾਂ ਨੂੰ ਪਟਕਨੀ ਦੇਣ ਵਾਲੇ ਦਾਰਾ ਸਿੰਘ ਵੱਲੋਂ ਉਮਰ ਦੇ 80ਵੇਂ ਵਰ੍ਹੇ ਵਿੱਚ ਚਾਹ ਦਾ ਕੱਪ ਉਠਾਉਣ ਲਈ ਵੀ ਦੋ ਹੱਥਾਂ ਦਾ ਸਹਾਰਾ ਲੈਣਾ ਪੈਂਦਾ ਸੀ। ਇਸ ਦੇ ਬਾਵਜੂਦ ਦਾਰਾ ਸਿੰਘ ਸਾਡੇ ਸਾਰਿਆਂ ਲਈ ਆਸਾਧਰਣ ਬੱਲ ਅਤੇ ਸ਼ਕਤੀ ਦਾ ਪ੍ਰਤੀਕ ਰਹੇਗਾ ਜਿਹੜਾ 12 ਜੁਲਾਈ 2012 ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਦਾਰਾ ਸਿੰਘ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।

ਨੋਟ : ਦਾਰਾ ਸਿੰਘ ਦੀ ਪਹਿਲਵਾਨੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?  

  • Khel Ratna
  • Punjab
  • Dara Singh
  • ਪਹਿਲਵਾਨ ਦਾਰਾ ਸਿੰਘ
  • ਰੁਸਤਮੇ ਹਿੰਦ
  • ਰੁਸਤਮੇ ਪੰਜਾਬ
  • ਨਵਦੀਪ ਸਿੰਘ ਗਿੱਲ

ਅਫਗਾਨਿਸਤਾਨ ’ਚੋਂ ਰੁਖ਼ਸਤ ਹੋਈਆਂ ਅਮਰੀਕੀ ਫ਼ੌਜਾਂ; ਭਾਰਤੀ ਵਿਦੇਸ਼ ਨੀਤੀ ਕਿਸ ਦੇ ਭਰੋਸੇ?

NEXT STORY

Stories You May Like

  • amit shah  s vision of a   drug free punjab   has become a ray of hope
    ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ ਕਿਰਨ : ਕੇਵਲ ਸਿੰਘ ਢਿੱਲੋਂ
  • kewal singh dhillon
    ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੰਦੀ ਹੈ ਮੋਦੀ ਸਰਕਾਰ: ਕੇਵਲ ਸਿੰਘ ਢਿੱਲੋਂ
  • play  boy  knife  faridabad  police  fir
    ਖੇਡ-ਖੇਡ 'ਚ ਵਿਵਾਦ ਮਗਰੋਂ ਮੁੰਡੇ ਨੇ 12 ਸਾਲਾ ਜਵਾਕ ਦਾ ਚਾਕੂ ਮਾਰ ਕੀਤਾ ਕਤਲ
  • punjab government  kewal singh dhillon  bjp
    ਪੰਜਾਬ ਸਰਕਾਰ 'ਤੇ ਕੇਵਲ ਸਿੰਘ ਢਿੱਲੋਂ ਦਾ ਤਿੱਖਾ ਹਮਲਾ
  • appointing pargat singh as the president
    ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਫ਼ੈਸਲਾ : ਸੁਰਿੰਦਰ ਸਿੰਘ ਰਾਣਾ
  • kewal singh dhillon statement
    ਅਮਿਤ ਸ਼ਾਹ ਦੇ ਪੰਜਾਬ ਆਉਣ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ, ਪਤਨੀ ਨਾਲ ਕੀਤੀ ਮੁਲਾਕਾਤ
  • warm welcome for avtar singh karimpuri
    ਬਹੁਜਨ ਸਮਾਜ ਪਾਰਟੀ ਇਕਾਈ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦਾ ਯੂਰਪ ਪਹੁੰਚਣ ਤੇ ਨਿੱਘਾ ਸਵਾਗਤ
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
  • ladies   gymkhana club elections jalandhar
    ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24...
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
  • mad sandhu case accused jobanpreet punjab dgp
    ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ...
Trending
Ek Nazar
gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +