ਜਗਦਲਪੁਰ : ਛੱਤੀਸਗੜ੍ਹ ਦੇ ਜਗਦਲਪੁਰ ਬਸਤਰ ਦੇ ਜੰਗਲਾਂ ਅਤੇ ਦਲੇਰਾਨਾ ਕਹਾਣੀਆਂ ਦੇ ਵਿਚਕਾਰ ਇੱਕ ਹੋਰ ਚਮਤਕਾਰੀ ਘਟਨਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਿੰਡ ਕੋਇਨਾਰ ਵਿੱਚ ਇੱਕ 9 ਮਹੀਨਿਆਂ ਦੀ ਮਾਸੂਮ ਬੱਚੀ ਮਾਨਵੀ ਕਸ਼ਯਪ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਨੂੰ ਸੁਣ ਪੂਰਾ ਪਿੰਡ ਅਤੇ ਲੋਕ ਦੰਗ ਰਹਿ ਗਏ। ਇਸ ਤੋਂ ਬਾਅਦ ਲੋਕ ਉਸਨੂੰ ਪਿਆਰ ਨਾਲ "ਛੋਟੀ ਸ਼ੇਰਨੀ" ਕਹਿ ਰਹੇ ਹਨ। ਇਸ ਛੋਟੀ ਬੱਚੀ ਨੇ ਘਰ ਵਿਚ ਆਏ ਇਕ ਜ਼ਹਿਰੀਲੇ ਸੱਪ ਨੂੰ ਚੱਬ ਲਿਆ, ਜਿਸ ਨੂੰ ਦੇਖ ਉਸ ਦੇ ਮਾਪੇ ਦੰਗ ਰਹਿ ਗਏ।
ਪੜ੍ਹੋ ਇਹ ਵੀ - ਕੈਨੇਡਾ ਜਹਾਜ਼ ਹੋਇਆ ਕ੍ਰੈਸ਼, ਮੱਚ ਗਏ ਭਾਂਬੜ
ਦੱਸ ਦੇਈਏ ਕਿ ਇਹ 13 ਅਗਸਤ ਦੀ ਦੁਪਹਿਰ ਹੈ, ਜਦੋਂ ਮਾਨਵੀ ਦੀ ਮਾਂ ਦੀਪਿਕਾ ਕਸ਼ਯਪ ਬੀਮਾਰ ਹੋਣ ਕਰਕੇ ਘਰ ਵਿਚ ਆਰਾਮ ਕਰ ਰਹੀ ਸੀ। ਪਰਿਵਾਰ ਦੇ ਹੋਰ ਮੈਂਬਰ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਸਨ। ਮਾਨਵੀ ਆਪਣੇ ਘਰ ਦੇ ਕਮਰੇ ਵਿੱਚ ਇਕੱਲੀ ਖੇਡ ਰਹੀ ਸੀ। ਇਸ ਦੌਰਾਨ ਇੱਕ ਜ਼ਹਿਰੀਲਾ ਕਰੇਟ ਸੱਪ (ਜੋ ਆਮ ਤੌਰ 'ਤੇ ਬਹੁਤ ਜ਼ਹਿਰੀਲਾ ਅਤੇ ਖ਼ਤਰਨਾਕ ਹੁੰਦਾ ਹੈ) ਦਰਵਾਜ਼ੇ ਦੇ ਪਿੱਛੇ ਤੋਂ ਰੇਂਗਦਾ ਹੋਇਆ ਅੰਦਰ ਆ ਗਿਆ।
ਪੜ੍ਹੋ ਇਹ ਵੀ - ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ, ਹੋ ਗਿਆ ਛੁੱਟੀਆਂ ਦਾ ਐਲਾਨ
ਬੱਚੀ ਨੇ ਉਸ ਸੱਪ ਨੂੰ ਖਿਡੌਣਾ ਸਮਝ ਕੇ ਫੜ ਲਿਆ ਅਤੇ ਖੇਡਦੇ-ਖੇਡਦੇ ਉਸ ਨੂੰ ਦੰਦਾਂ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਬੱਚੇ ਦੇ ਛੋਟੇ-ਛੋਟੇ ਅਤੇ ਤਿੱਖੇ ਦੰਦਾਂ ਦੇ ਹਮਲੇ ਕਾਰਨ ਸੱਪ ਕੁਝ ਪਲਾਂ 'ਚ ਮਰ ਗਿਆ। ਇਸ ਦੌਰਾਨ ਜਦੋਂ ਬੱਚੀ ਦੀ ਮਾਂ ਦੀ ਨਜ਼ਰ ਉਸ ਮਰੇ ਹੋਏ ਸੱਪ 'ਤੇ ਪਈ ਤਾਂ ਉਹ ਡਰ ਗਈ ਅਤੇ ਉਸ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਬੁਲਾਇਆ। ਪਰਿਵਾਰ ਨੇ ਕੁਝ ਅਣਸੁਖਾਵੀਂ ਘਟਨਾ ਹੋਣ ਦੇ ਡਰ ਤੋਂ ਬੱਚੀ ਨੂੰ ਤੁਰੰਤ ਜਗਦਲਪੁਰ ਦੇ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਵਾਇਆ। ਡਾਕਟਰਾਂ ਨੇ ਤੁਰੰਤ ਬੱਚੀ ਨੂੰ ਨਿਗਰਾਨੀ ਹੇਠ ਲੈ ਲਿਆ।
ਪੜ੍ਹੋ ਇਹ ਵੀ - 23 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ
ਬੱਚੀ ਦਾ ਇਲਾਜ ਕਰ ਰਹੇ ਡਾਰਟਰਾਂ ਨੇ ਉਸਦੀਆਂ ਹਰਕਤਾਂ ਅਤੇ ਸਰੀਰਕ ਲੱਛਣਾਂ 'ਤੇ 24 ਘੰਟੇ ਨਜ਼ਰ ਰੱਖੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਸਨੂੰ ਸੱਪ ਨੇ ਡੰਗਿਆ ਹੈ ਜਾਂ ਨਹੀਂ। ਇਸ ਦੌਰਾਨ ਚਮਤਕਾਰੀ ਰੂਪ ਨਾਲ ਕੁੜੀ ਪੂਰੀ ਤਰ੍ਹਾਂ ਸੁਰੱਖਿਅਤ ਸੀ। ਡਾਕਟਰਾਂ ਨੇ ਅਗਲੇ ਹੀ ਦਿਨ ਉਸਨੂੰ ਘਰ ਭੇਜ ਦਿੱਤਾ। ਇਹ ਘਟਨਾ ਹੁਣ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਪਿੰਡ ਵਾਸੀਆਂ ਦੇ ਅਨੁਸਾਰ, ਇਹ ਇੱਕ ਅਸਾਧਾਰਨ ਘਟਨਾ ਹੈ ਕਿ ਇੰਨੀ ਛੋਟੀ ਉਮਰ ਵਿੱਚ ਇੱਕ ਬੱਚੇ ਨੇ ਇੰਨੇ ਜ਼ਹਿਰੀਲੇ ਜੀਵ ਦਾ ਸਾਹਮਣਾ ਕੀਤਾ ਅਤੇ ਉਸਨੂੰ ਹਰਾਇਆ। ਇਸੇ ਕਰਕੇ ਪਿੰਡ ਵਾਸੀ ਹੁਣ ਮਾਨਵੀ ਨੂੰ ਛੋਟੀ ਸ਼ੇਰਨੀ ਕਹਿ ਰਹੇ ਹਨ।
ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚਿੱਟੀ Thar ਨੇ ਸੜਕ 'ਤੇ ਮਚਾਇਆ ਕਹਿਰ ! ਪੰਜ ਬੱਚਿਆਂ ਦੇ ਸਿਰੋਂ ਉੱਠ ਗਿਆ ਪਿਓ ਦਾ ਹੱਥ
NEXT STORY