ਲੁਧਿਆਣਾ(ਤਰੁਣ)- ਦਿੱਲੀ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਜੈਨ ਸੰਤ ਦੇ ਮਾਮਲੇ 'ਚ ਸ਼੍ਰੀ ਆਤਮਾਨੰਦ ਜੈਨ ਸਭਾ ਲੁਧਿਆਣਾ ਦੇ ਪ੍ਰਧਾਨ ਭਾਰਤ ਭੂਸ਼ਣ ਜੈਨ ਨੇ ਇਸ ਘਟਨਾ ਨੂੰ ਜੈਨ ਸੰਤ ਮੁਨੀ ਦੀ ਕਥਿਤ ਸਾਜ਼ਿਸ਼ ਕਰਾਰ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਪੁਰਾਣਾ ਬਾਜ਼ਾਰ ਦੇ ਨੇੜੇ ਸਥਿਤ ਜੈਨ ਉਪਾਸਰੇ 'ਚ ਪ੍ਰੈੱਸ ਕਾਨਫਰੰਸ ਕਰ ਕੇ ਜੈਨ ਸੰਤ 'ਤੇ ਇਕ ਔਰਤ ਨਾਲ ਨਾਜਾਇਜ਼ ਸੰਬੰਧ ਵਰਗੇ ਕਈ ਗੰਭੀਰ ਦੋਸ਼ ਲਾਏ ਹਨ। ਇਸ ਧਿਰ 'ਚ ਮੌਜੂਦ ਸਿਕੰਦਰ ਲਾਲ ਜੈਨ, ਕਸ਼ਮੀਰੀ ਲਾਲ ਜੈਨ, ਸੰਜੀਵ ਜੈਨ ਸਮੇਤ ਕਈ ਮਾਣਯੋਗ ਸੱਜਣ ਪ੍ਰਧਾਨ ਭਾਰਤ ਭੂਸ਼ਣ ਜੈਨ ਭਾਰਤੀ ਦੇ ਪੱਖ 'ਚ ਖੜ੍ਹੇ ਦਿਖਾਈ ਦਿੱਤੇ। ਭਾਰਤ ਭੂਸ਼ਣ ਜੈਨ ਨੇ ਮੀਡੀਆ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਲਾਪਤਾ ਹੋਏ ਜੈਨ ਸੰਤ ਦੀ ਖੋਜ 'ਚ ਦਿੱਲੀ ਪੁਲਸ ਸ਼ਨੀਵਾਰ ਸਵੇਰੇ ਉਨ੍ਹਾਂ ਦੇ ਘਰ ਪਹੁੰਚੀ। ਪੁਲਸ ਨੂੰ ਉਸ 'ਤੇ ਜੈਨ ਸੰਤ ਨੂੰ ਅਗਵਾ ਕਰਨ ਦੀ ਸ਼ਿਕਾਇਤ ਮਿਲੀ। ਕੁਝ ਦੇਰ ਬਾਅਦ ਦਿੱਲੀ ਪੁਲਸ ਨੂੰ ਮੋਬਾਇਲ 'ਤੇ ਸੂਚਨਾ ਮਿਲੀ ਕਿ ਜੈਨ ਸੰਤ ਸਾਹਨੇਵਾਲ 'ਚ ਹੈ। ਉਨ੍ਹਾਂ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਜੈਨ ਸੰਤ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਹਨ, ਅਗਵਾ ਦੀ ਸਾਜ਼ਿਸ਼ ਜੈਨ ਸੰਤ ਨੇ ਖੁਦ ਰਚੀ ਹੈ ਤਾਂ ਕਿ ਉਸ 'ਤੇ ਦਬਾਅ ਬਣਾਇਆ ਜਾ ਸਕੇ ਜਿਸ ਦੇ ਕਈ ਸਬੂਤ ਉਨ੍ਹਾਂ ਦੇ ਕੋਲ ਹਨ ਜੋ ਕਿ ਉਨ੍ਹਾਂ ਨੇ ਪੁਲਸ ਨੂੰ ਦਿੱਤੇ ਹਨ।
ਜੈਨ ਸੰਤ ਦੋ ਦਿਨ ਪਹਿਲਾਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਸਨ। ਜੈਨ ਸਮਾਜ ਦੇ ਇਕ ਵਿਅਕਤੀ ਨੇ ਦਿੱਲੀ ਗ੍ਰਹਿ ਮੰਤਰਾਲਿਆ ਨੂੰ ਸੰਤ ਦੇ ਅਗਵਾ ਦੀ ਸੂਚਨਾ ਦਿੱਤੀ ਸੀ। ਦਿੱਲੀ ਪੁਲਸ ਤੁਰੰਤ ਹਰਕਤ 'ਚ ਆਈ। ਦਿੱਲੀ ਪੁਲਸ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਹਾਸਲ ਹੋਈ ਕਿ ਲਾਪਤਾ ਸੰਤ ਲੁਧਿਆਣਾ 'ਚ ਹਨ। ਦਿੱਲੀ ਪੁਲਸ ਕਮਿਸ਼ਨਰ ਨੇ ਤੁਰੰਤ ਲੁਧਿਆਣਾ ਪੁਲਸ ਨਾਲ ਸੰਪਰਕ ਕਰ ਕੇ ਟੀਮਾਂ ਰਵਾਨਾ ਕੀਤੀਆਂ। ਸੂਤਰਾਂ ਅਨੁਸਾਰ ਇਸ ਪੂਰੇ ਘਟਨਾਕ੍ਰਮ 'ਚ ਕੁਝ ਸਾਜ਼ਿਸ਼ਾਂ ਰਚੀਆਂ ਗਈਆਂ ਹਨ ਜੋ ਕਿ ਸਾਹਮਣੇ ਆ ਰਹੀਆਂ ਹਨ। ਪੁਲਸ ਨੇ ਜੈਨ ਸੰਤ ਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਅਤੇ ਆਪਣੇ ਨਾਲ ਦਿੱਲੀ ਲੈ ਗਈ।
ਸਿਵਲ ਹਸਪਤਾਲ 'ਚ ਜੈਨ ਸੰਤ ਤੋਂ ਮੀਡੀਆ ਨੇ ਸਵਾਲ ਪੁੱਛੇ, ਸੰਤ ਨੇ ਦੱਸਿਆ ਕਿ ਇਹ ਘਟਨਾ ਇਕ ਧਾਰਮਿਕ ਭਾਈਚਾਰੇ ਨਾਲ ਜੁੜਿਆ ਮਾਮਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇਕ ਸ਼ਰਧਾਲੂ ਨੂੰ ਲੁਧਿਆਣਾ 'ਚ ਅਗਵਾ ਕੀਤਾ ਗਿਆ ਸੀ ਜਦਕਿ ਦੂਜੀ ਵਾਰ ਉਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ, ਜੈਨ ਸੰਤ ਤੋਂ ਜਦ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪ ਹੀ ਸਮਝ ਲਵੋ ਤੇ ਇਹ ਗੱਲ ਕਹਿੰਦੇ ਹੋਏ ਉਹ ਦਿੱਲੀ ਪੁਲਸ ਦੇ ਨਾਲ ਨਿਕਲ ਗਏ। ਜੈਨ ਭਾਈਚਾਰੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਣ ਦੇ ਬਾਅਦ ਜੈਨ ਸੰਤ ਦੇ ਇਕ ਸਿੱਖਿਆਰਥੀ ਨੂੰ ਮੋਬਾਇਲ 'ਤੇ ਗੁਜਰਾਤੀ ਮੈਸੇਜ ਮਿਲਿਆ। ਮੈਸੇਜ ਅਗਵਾ ਹੋਏ ਜੈਨ ਸੰਤ ਵੱਲੋਂ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਟਾਈਪ ਕੀਤਾ ਸੀ ਕਿ ਉਹ ਲੁਧਿਆਣਾ ਦੇ ਇਕ ਜੈਨ ਵਿਅਕਤੀ ਨਾਲ ਹੈ, ਜਿਸ ਦੇ ਨਾਲ ਉਸ ਦੀ ਮੀਟਿੰਗ ਹੈ ਤੇ ਕੁਝ ਗੜਬੜ ਦਾ ਸ਼ੱਕ ਹੈ, ਜਿਸ 'ਤੇ ਉਕਤ ਸਿੱਖਿਆਰਥੀ ਨੇ ਉਥੇ ਜੈਨ ਸਮਾਜ ਦੇ ਪ੍ਰਧਾਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਦਿੱਲੀ ਦੀ ਏ.ਸੀ.ਪੀ. ਮਿੱਤਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਜੈਨ ਸੰਤ ਨੂੰ ਲੁਧਿਆਣਾ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ। ਗੁਰੂ ਜੀ ਨਾਲ ਗੱਲ ਕਰਨ ਦੇ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਵੇਗਾ।
ਲਾਇਸੈਂਸੀ ਰਾਈਫਲ ਨਾਲ ਰਿਟਾਇਰਡ ਫੌਜੀ ਨੇ ਖੁਦ ਨੂੰ ਮਾਰੀ ਗੋਲੀ, ਮੌਤ
NEXT STORY