ਲੁਧਿਆਣਾ(ਮਹੇਸ਼)- ਜੋਧੇਵਾਲ ਪੁਲਸ ਨੇ ਇਕ ਵਿਆਹੁਤਾ ਨੂੰ ਬੰਦੀ ਬਣਾਉਣ ਦੇ ਦੋਸ਼ 'ਚ ਉਸ ਦੇ ਪਤੀ ਦੀਪਕ ਮੱਲਣ ਦੀ ਸ਼ਿਕਾਇਤ 'ਤੇ ਸ਼ਿਵਾਜੀ ਨਗਰ ਦੇ ਇਕ ਪੰਡਤ ਖਿਲਾਫ ਪਰਚਾ ਦਰਜ ਕੀਤਾ ਹੈ। ਮੱਲਣ ਨੇ ਦੱਸਿਆ ਕਿ ਸ਼ੀਤਲ ਨਾਲ ਉਸ ਦਾ ਵਿਆਹ ਸਾਲ 2005 ਵਿਚ ਹੋਇਆ ਸੀ। ਉਹ ਆਪਣੇ ਪਰਿਵਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ 'ਚ ਰਹਿ ਰਿਹਾ ਹੈ। ਕਰੀਬ ਇਕ ਸਾਲ ਪਹਿਲਾਂ ਉਸ ਨੇ ਪੰਡਤ ਪ੍ਰਦੀਪ ਕੁਮਾਰ ਤੋਂ ਆਪਣੇ ਘਰ ਵਿਚ ਪੂਜਾ ਕਰਵਾਈ ਸੀ, ਜਿਸ ਤੋਂ ਬਾਅਦ ਪੰਡਤ ਦਾ ਉਸ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਉਸ ਦਾ ਦੋਸ਼ ਹੈ ਕਿ 8 ਜਨਵਰੀ ਨੂੰ ਪੰਡਤ ਉਸ ਦੀ ਪਤਨੀ ਨੂੰ ਬਹਿਕਾ ਕੇ ਆਪਣੇ ਨਾਲ ਲੈ ਗਿਆ ਅਤੇ ਹੁਣ ਉਸ ਨੂੰ ਅਣਜਾਣੀ ਥਾਂ 'ਤੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਸ਼ੀਤਲ ਘਰੋਂ ਜਾਂਦੇ ਸਮੇਂ 1.40 ਲੱਖ ਰੁਪਏ ਦੀ ਨਕਦੀ, 3 ਤੋਲੇ ਸੋਨਾ ਅਤੇ ਹੋਰ ਕੀਮਤੀ ਸਾਮਾਨ ਨਾਲ ਲੈ ਗਈ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
ਨਗਰ ਨਿਗਮ ਚੋਣ : 2019 ਦੇ ਹਿਸਾਬ ਨਾਲ ਟਿਕਟਾਂ ਵੰਡਣ ਦੀ ਰਣਨੀਤੀ ਬਣਾ ਰਹੇ ਬਿੱਟੂ
NEXT STORY