ਅੰਮ੍ਰਿਤਸਰ (ਦਲਜੀਤ) — ਕਿਡਨੀ ਟ੍ਰਾਂਸਪਲਾਂਟ ਕਮੇਟੀ ਦੀ ਮੀਟਿੰਗ ਗੁਰੂ ਨਾਨਕ ਦੇਵ ਹਸਪਤਾਲ 'ਚ ਹੋਈ 6 ਮਰੀਜਾਂ ਦੇ ਕੇਸਾਂ ਦੀ ਫਾਈਲਾਂ ਦੀ ਗਹਿਨਤਾ ਨਾਲ ਜਾਂਚ ਕਰਨ ਮਗਰੋਂ ਮਨਜੂਰੀ ਦੇ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬਲੱਡ ਗਰੁੱਪ ਮੈਚ ਨਾ ਹੋਣ 'ਤੇ ਦੋ ਔਰਤਾਂ ਨੇ ਇਕ-ਦੂਜੇ ਦੇ ਪਤੀਆਂ ਨੂੰ ਕਿਡਨੀ ਦੇ ਕੇ ਜੀਵਨ ਦਾਨ ਦੇਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਗੁਲਜ਼ਾਰ ਸਿੰਘ ਦੀਆਂ ਕਿਡਨੀਆਂ 2 ਸਾਲ ਪਹਿਲਾਂ ਸ਼ੂਗਰ ਕਾਰਨ ਖਰਾਬ ਹੋ ਗਈਆਂ ਸਨ। ਡਾਰਟਰਾਂ ਨੇ ਕਿਡਨੀ ਟ੍ਰਾਂਸਪਲਾਂਟ ਕਰਨ ਦੀ ਸਲਾਹ ਦਿੱਤੀ ਪਰ ਬਲੱਡ ਗਰੁੱਪ ਏ ਪਾਜ਼ੀਟਿਵ ਤੇ ਪਤਨੀ ਮਨਜੀਤ ਕੌਰ ਦਾ ਖੂਨ ਬੀ ਪਾਜ਼ੀਟਿਵ ਹੋਣ ਕਾਰਨ ਉਹ ਕਿਡਨੀ ਟ੍ਰਾਂਸਪਲਾਂਟ ਨਹੀਂ ਕਰਵਾ ਪਾ ਰਹੇ ਸਨ। ਇਸ ਦੌਰਾਨ ਜਲੰਧਰ ਦੇ ਕਿਡਨੀ ਹਸਪਤਾਲ 'ਚ ਉਨ੍ਹਾਂ ਦੀ ਮੁਲਾਕਾਤ ਅੰਮ੍ਰਿਤਸਰ ਦੇ ਵਿਕਰਮ ਸਿੰਘ ਦੇ ਨਾਲ ਹੋਈ ਤੇ ਉਹ ਵੀ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਚਾਹੁੰਦੇ ਸਨ ਪਰ ਬਲੱਡ ਗਰੁੱਪ ਮੈਚ ਨਹੀਂ ਹੋ ਰਿਹਾ ਸੀ। ਅਜਿਹੇ 'ਚ ਦੋਨਾਂ ਨੂੰ ਡਾਕਟਰਸ ਦੇ ਸਵੈਪ ਸਕੀਮ ਦਾ ਫਾਇਦਾ ਚੁੱਕਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਦੋਨੋਂ ਹੀ ਪਰਿਵਾਰਾਂ ਦੀਆਂ ਪਤਨੀਆਂ ਇਕ-ਦੂਜੇ ਦੇ ਪਤੀ ਨੂੰ ਕਿਡਨੀਆਂ ਦੇਣ ਲਈ ਰਾਜੀ ਹੋ ਗਈਆਂ।
ਡਾ. ਰਾਮ ਸਵਰੂਪ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਡਨੀ ਟ੍ਰਾਂਸਪਲਾਂਟ ਦੀ ਸ਼ੁਰੂ ਕੀਤੀ ਗਈ ਯੋਜਨਾ ਦਾ ਮਰੀਜ਼ਾਂ ਨੂੰ ਕਾਫੀ ਲਾਭ ਹੋ ਰਿਹਾ ਹੈ, ਜਿਨ੍ਹਾਂ ਮਰੀਜ਼ਾਂ ਦੀ ਕਿਡਨੀ ਖਰਾਬ ਹੈ, ਉਹ ਖੂਨ ਦੇ ਰਿਸ਼ਤੇ ਵਾਲਿਆਂ ਦੀ ਕਿਡਨੀ ਟ੍ਰਾਂਸਫਰ ਕਰਵਾਉਣ ਲਈ ਕਮੇਟੀ ਦੀ ਸਹਾਇਤਾ ਲੈ ਸਕਦੇ ਹਨ। ਦਸਤਾਵੇਜ਼ਾਂ ਦੀ ਗੰਭੀਰਤਾ ਨਾਲ ਜਾਂਚ ਮਗਰੋਂ ਕਮੇਟੀ ਵਲੋਂ ਕਿਡਨੀ ਟ੍ਰਾਂਸਪਲਾਂਟ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸਰਕਾਰ ਵਲੋਂ ਚਲਾਈ ਗਈ ਯੋਜਨਾ ਨੇ ਹੁਣ ਤਕ ਹਜ਼ਾਰਾਂ ਮਰੀਜ਼ਾਂ ਦੀਆਂ ਕਿਮਤੀ ਜਾਨਾਂ ਬਚਾਈਆਂ ਹਨ। ਅੰਮ੍ਰਿਤਸਰ ਤੋਂ ਇਲਾਵਾ ਹੋਰ ਜ਼ਿਲਿਆਂ ਦੇ ਲੋਕ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਯੋਜਨਾ ਦਾ ਲਾਭ ਲੈ ਰਹੇ ਹਨ।
ਮੋਹਾਲੀ ਦੀ ਅਦਾਲਤ 'ਚ ਪੇਸ਼ ਹੋਏ ਕੈਪਟਨ ਅਮਰਿੰਦਰ ਸਿੰਘ
NEXT STORY