ਬਰਨਾਲਾ/ ਮਹਿਲਕਲਾਂ (ਵਿਵੇਕ ਸਿੰਧਵਾਨੀ, ਰਵੀ) - ਖਾਲੀ ਖਜ਼ਾਨੇ ਦਾ ਤਾਂ ਬਹਾਨਾ ਬਣਾਇਆ ਜਾ ਰਿਹਾ ਹੈ, ਅਸਲ ਵਿਚ ਤਾਂ ਰਾਜਾ ਪੰਜਾਬ ਦੇ ਲੋਕਾਂ ਤੋਂ ਬਦਲਾ ਲੈ ਰਿਹਾ ਹੈ। ਇਹ ਸ਼ਬਦ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਕੁਤਬਾ 'ਚ ਵੱਡੇ ਘੱਲੂਘਾਰੇ ਦੀ ਕਾਨਫਰੰਸ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੋ ਸਕਦਾ। 31 ਮਾਰਚ ਨੂੰ ਨਵੇਂ ਟੈਕਸ ਸਰਕਾਰੀ ਖਜ਼ਾਨੇ 'ਚ ਜਮ੍ਹਾ ਹੋ ਜਾਂਦੇ ਹਨ। ਇਸ ਤੋਂ ਬਾਅਦ ਕਰਮਚਾਰੀਆਂ ਨੂੰ ਨਵੀਆਂ ਤਨਖਾਹਾਂ ਅਤੇ ਨਵੇਂ ਪ੍ਰਾਜੈਕਟਾਂ ਲਈ ਪੈਸੇ ਦਿੱਤੇ ਜਾਂਦੇ ਹਨ। ਅਕਾਲੀ ਸਰਕਾਰ ਨੇ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਸਨ, ਉਹ ਸਾਰੀਆਂ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ। ਵਿੱਤ ਮੰਤਰੀ ਤਾਂ ਹਰ ਸਮੇਂ ਨਵੇਂ ਟੈਕਸ ਲਾਉਣ ਦੀ ਗੱਲ ਕਹਿੰਦੇ ਰਹਿੰਦੇ ਹਨ। ਕੈਪਟਨ ਨੇ ਹੱਥ 'ਚ ਗੁੱਟਕਾ ਸਾਹਿਬ ਲੈ ਕੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ, ਹਰ ਘਰ ਦੇ ਮੈਂਬਰ ਨੂੰ ਨੌਕਰੀ ਅਤੇ 2500 ਰੁ. ਪੈਨਸ਼ਨ ਦੇਣ ਦੀ ਗੱਲ ਕਹੀ ਸੀ। ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਅਤੇ ਨਾ ਹੀ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ। ਜਦੋਂਕਿ ਸਾਡੀ ਸਰਕਾਰ ਨੇ ਕਿਸਾਨਾਂ ਦੇ 6500 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ, 24 ਘੰਟੇ ਪੰਜਾਬ ਨੂੰ ਬਿਜਲੀ ਦਿੱਤੀ। ਦੂਜੇ ਪਾਸੇ ਕੈਪਟਨ ਟਿਊੁਬਵੈੱਲਾਂ 'ਤੇ ਬਿਜਲੀ ਦੇ ਮੀਟਰ ਲਾਉਣ ਦੀ ਗੱਲ ਕਰ ਰਹੇ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਝੂਠ ਦੀ ਬੁਨਿਆਦ 'ਤੇ ਬਣੀ ਹੈ। ਕਿਸਾਨਾਂ ਨਾਲ ਇਸ ਸਰਕਾਰ ਨੇ ਧੋਖਾ ਕੀਤਾ, ਜਿਸ ਕਾਰਨ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।
ਇਸ ਮੌਕੇ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਕੁਲਵੰਤ ਸਿੰਘ ਕੀਤੂ, ਅਕਾਲੀ ਦਲ ਜ਼ਿਲਾ ਸ਼ਹਿਰੀ ਦੇ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਅਕਾਲੀ ਦਲ ਦੇ ਜਨਰਲ ਸਕੱਤਰ ਗਗਨਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜ਼ਿਲਾ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਸ਼ਹਿਰੀ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਜ਼ਿਲਾ ਪ੍ਰੀਸ਼ਦ ਦੇ ਮੈਂਬਰ ਗੁਰਦਿਆਲ ਸਿੰਘ ਮਾਨ, ਅਕਾਲੀ ਦਲ ਐੱਮ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ, ਆਈ. ਟੀ. ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਕੌਂਸਲਰ ਯਾਦਵਿੰਦਰ ਸਿੰਘ ਬਿੱਟੂ, ਕੌਂਸਲਰ ਤੇਜਿੰਦਰ ਸੋਨੀ ਜਾਗਲ, ਰਾਜ ਧੌਲਾ ਸੀ. ਅਕਾਲੀ ਆਗੂ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਜਸਵਿੰਦਰ ਸਿੰਘ ਟਿੱਲੂ, ਕੌਂਸਲਰ ਕਰਮਜੀਤ ਸਿੰਘ ਬਾਜਵਾ, ਜ਼ਿਲਾ ਪ੍ਰੀਸ਼ਦ ਦੇ ਸਾਬਕ ਚੇਅਰਮੈਨ ਗੁਰਤੇਜ ਸਿੰਘ ਬਿੱਟੂ, ਬੀਰਇੰਦਰ ਸਿੰਘ ਬੀਰੀ ਜ਼ੈਲਦਾਰ, ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਹੰਡਿਆਇਆ, ਅਕਾਲੀ ਦਲ ਸੰਗਰੂਰ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਚੂੰਦਾਂ, ਸੰਤ ਹਾਕਮ ਸਿੰਘ ਗੰਡੇਵਾਲ, ਜੱਗਾ ਸਿੰਘ ਕਰਮਗੜ੍ਹ, ਸਾਬਕਾ ਵਾਈਸ ਚੇਅਰਮੈਨ ਰੂਬਲ ਗਿੱਲ ਕੈਨੇਡਾ, ਲਵ ਠੇਕੇਦਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ।
ਖਰੀਦੀ ਕਾਰ ਦੀ ਅਦਾਇਗੀ ਨਾ ਕਰਨ 'ਤੇ ਮਾਮਲਾ ਦਰਜ
NEXT STORY