ਨਵਾਂਸ਼ਹਿਰ, (ਤ੍ਰਿਪਾਠੀ)- ਖਰੀਦੀ ਗਈ ਕਾਰ ਦੀ ਅਦਾਇਗੀ ਨਾ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਰਜਿੰਦਰ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਫਗਵਾੜਾ ਨੇ ਦੱਸਿਆ ਕਿ ਉਸ ਨੇ ਫਾਈਨਾਂਸ ਕੰਪਨੀ ਜਲੰਧਰ ਤੋਂ ਇਕ ਕਾਰ ਖਰੀਦੀ ਸੀ, ਜਿਸ ਦੀ ਆਰ.ਸੀ. ਤੇ ਇੰਸ਼ੋਰੈਂਸ ਉਸਦੇ ਨਾਂ ਹੈ ਤੇ ਕਾਰ ਦੀਆਂ ਕਿਸ਼ਤਾਂ ਦੀ ਅਦਾਇਗੀ ਉਹ ਖੁਦ ਕਰਦਾ ਹੈ। ਉਸਨੇ ਆਪਣੀ ਜਾਣ-ਪਛਾਣ ਵਾਲੇ ਵਿਅਕਤੀ ਲਾਲ ਚੰਦ ਨੂੰ ਆਪਣੀ ਕਾਰ ਵੇਚਣ ਸਬੰਧੀ ਦੱਸਿਆ। ਲਾਲ ਚੰਦ ਨੇ ਕਾਰ ਵੇਚਣ ਲਈ ਅਰੁਣ ਵਰਮਾ ਤੇ ਮਨੋਜ ਵਰਮਾ ਨਾਲ ਉਸਦਾ ਸੌਦਾ 4.5 ਲੱਖ ਰੁਪਏ 'ਚ ਕਰਵਾਇਆ। ਇਸ ਦੌਰਾਨ ਉਨ੍ਹਾਂ ਨਾਲ ਇਕ ਔਰਤ ਵੀ ਸੀ, ਜਿਸਨੂੰ ਅਰੁਣ ਵਰਮਾ ਨੇ ਆਪਣੀ ਪਤਨੀ ਦੱਸਿਆ।
ਉਕਤ ਖਰੀਦਦਾਰਾਂ ਨੇ ਕਿਹਾ ਕਿ ਉਹ ਹੁਣੇ ਕਾਰ ਨਾਲ ਲੈ ਜਾਣਗੇ ਤੇ ਪੈਸੇ ਬਾਅਦ 'ਚ ਅਦਾ ਕਰ ਦੇਣਗੇ। ਲਾਲ ਚੰਦ ਦੇ ਕਹਿਣ 'ਤੇ ਮੈਂ ਕਾਰ ਉਨ੍ਹਾਂ ਨੂੰ ਸੌਂਪ ਦਿੱਤੀ ਪਰ ਉਕਤ ਲੋਕਾਂ ਨੇ ਉਸਦੀ ਕਾਰ ਦੇ ਪੈਸੇ ਅਦਾ ਨਹੀਂ ਕੀਤੇ। ਪੁਲਸ ਨੇ ਅਰੁਣ ਵਰਮਾ ਤੇ ਮਨੋਜ ਕੁਮਾਰ ਖਿਲਾਫ ਥਾਣਾ ਬਹਿਰਾਮ 'ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਲ 'ਚੋਂ ਸਮੱਗਲਰ ਨੂੰ ਛੁਡਾਉਣ ਲਈ 6 ਮੈਂਬਰੀ ਗੈਂਗ ਦਾ ਪਲਾਨ ਨਾਕਾਮ
NEXT STORY