ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵਲੋਂ ਚੰਡੀਗੜ੍ਹ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਿਰਨ ਖੇਰ ਨੇ ਆਪਣੇ ਮੁਕਾਬਲੇ ਖੜ੍ਹੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ 'ਤੇ ਤੰਜ ਕੱਸਦਿਆਂ ਕਿਹਾ ਹੈ ਕਿ ਪਵਨ ਬਾਂਸਲ ਸ਼ਾਇਦ ਦੁਆ ਕਰ ਰਹੇ ਸੀ ਕਿ ਮੈਨੂੰ ਇੱਥੋਂ ਟਿਕਟ ਨਾ ਮਿਲੇ। ਬਾਂਸਲ ਤੋਂ ਇਲਾਵਾ 'ਆਪ' ਉਮੀਦਵਾਰ ਹਰਮੋਹਨ ਧਵਨ ਨਾਲ ਮੁਕਾਬਲੇ ਬਾਰੇ ਬੋਲਦਿਆਂ ਕਿਰਨ ਖੇਰ ਨੇ ਕਿਹਾ ਕਿ ਚੋਣਾਂ 'ਚ ਜੋ ਉਮੀਦਵਾਰ ਖੜ੍ਹਾ ਹੁੰਦਾ ਹੈ, ਉਸ ਨੂੰ ਕਦੇ ਛੋਟਾ ਨਹੀਂ ਸਮਝਣਾ ਚਾਹੀਦਾ ਪਰ ਸਾਨੂੰ ਆਪਣੀ ਜਿੱਤ ਵੱਡੀ ਬਣਾਉਣੀ ਯਕੀਨੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਮੇਰੀ ਜਿੱਤ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਵੀ ਭਰੋਸਾ ਹੈ ਕਿ ਉਨ੍ਹਾਂ ਨੇ 5 ਸਾਲ ਜਨਤਾ ਲਈ ਕੰਮ ਕੀਤਾ ਹੈ ਅਤੇ ਹੁਣ ਜਨਤਾ ਵੀ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦਿਆਂ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਵਰਗਾ ਨੇਤਾ ਮਿਲਣਾ ਬਹੁਤ ਮੁਸ਼ਕਲ ਹੈ ਅਤੇ ਜਨਤਾ ਮੋਦੀ ਸਰਕਾਰ ਦੇ ਨਾਲ ਹੈ।
ਕੈਪਟਨ ਨੇ ਜੱਫੀ 'ਚ ਲੈ ਕੇ ਮਨਾਏ ਕਈ ਰੁੱਸੇ ਆਗੂ
NEXT STORY