ਚੰਡੀਗੜ੍ਹ (ਰਾਏ, ਮਨਮੋਹਨ) : ਸ਼ਹਿਰ ਦੇ ਸੈਕਟਰ-27 'ਚ ਸਥਿਤ ਸਰਕਾਰੀ ਸਕੂਲ 'ਚ ਬਣ ਰਹੇ ਨਵੇਂ ਸਪੋਰਟਸ ਸਟੇਡੀਅਮ ਦੇ ਉਦਘਾਟਨ ਸਮਾਰੋਹ 'ਚ ਸੰਸਦ ਮੈਂਬਰ ਕਿਰਨ ਖੇਰ ਨੂੰ ਫਿਰ ਗੁੱਸਾ ਆ ਗਿਆ। ਸਮਾਰੋਹ 'ਚ ਜਿਵੇਂ ਹੀ ਕੌਂਸਲਰ ਸ਼ਕਤੀ ਪ੍ਰਕਾਸ਼ ਦੇਵਾਸ਼ਾਲੀ ਨੂੰ ਭਾਜਪਾ ਜ਼ਿਲਾ ਪ੍ਰਧਾਨ ਦੇ ਰੂਪ 'ਚ ਸੰਬੋਧਨ ਕਰਦੇ ਹੋਏ ਆਪਣੀ ਗੱਲ ਰੱਖਣ ਲਈ ਕਿਹਾ ਗਿਆ ਤਾਂ ਮੰਚ 'ਤੇ ਬੈਠੇ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇੱਥੇ ਭਾਜਪਾ ਦਾ ਨਾਂ ਕਿਉਂ ਲਿਆ ਜਾ ਰਿਹਾ ਹੈ।
ਇਹ ਪ੍ਰਸ਼ਾਸਨ ਦਾ ਪ੍ਰੋਗਰਾਮ ਹੈ। ਇੱਥੇ ਭਾਜਪਾ-ਕਾਂਗਰਸ ਨਹੀਂ ਹੋਣਾ ਚਾਹੀਦਾ। ਇਹ ਦੇਖ ਕੇ ਕਿਰਨ ਖੇਰ ਉੱਠ ਕੇ ਮਾਈਕ ਤੱਕ ਪੁੱਜੀ ਅਤੇ ਦੇਵਸ਼ਾਲੀ ਦੇ ਸਮਰਥਨ 'ਚ ਕਿਹਾ ਕਿ ਬੋਲੋ ਜੀ। ਉਸ ਸਮੇਂ ਹੰਗਾਮਾ ਮਚ ਗਿਆ। ਮੰਚ 'ਤੇ ਸਾਰੇ ਅਧਿਕਾਰੀ ਅਤੇ ਲੋਕ ਖੜ੍ਹੇ ਹੋ ਗਏ। ਕਿਰਨ ਖੇਰ ਨੇ ਕਿਹਾ ਕਿ ਬਸ ਕਰੋ, ਬਬਲਾ ਜੀ ਕੌਂਸਲਰ ਹਨ, ਗੱਲ ਕਰਨ ਦਿਓ।
''ਕਿਰਨ ਜੀ, ਤੁਸੀਂ ਵਧੀਆ ਪਰ ਗਲਤ ਪਾਰਟੀ ਨਾਲ''
ਜਦੋਂ ਬੋਲਣ ਲਈ ਬਬਲਾ ਦੀ ਵਾਰੀ ਆਈ ਤਾਂ ਬਬਲਾ ਨੇ ਕਿਹਾ ਕਿ ਇਕ ਸਾਲ ਤੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਚੱਕਰ ਲਾ ਰਿਹਾ ਹਾਂ। ਹੁਣ ਜਾ ਕੇ ਸਪੋਰਟਸ ਕੰਪਲੈਕਸ ਬਣਨ ਦਾ ਸੁਪਨਾ ਸਾਕਾਰ ਹੋਇਆ ਹੈ। ਬਬਲਾ ਨੇ ਕਿਹਾ ਕਿ ਚੋਣਾਂ 'ਚ ਕਾਂਗਰਸ-ਭਾਜਪਾ ਹੋਣਾ ਚਾਹੀਦਾ, ਇੱਥੇ ਨਹੀਂ। ਉਨ੍ਹਾਂ ਨੇ ਕਿਹਾ ਕਿ ਮੈਂ ਨਗਰ ਨਿਗਮ ਸਦਨ ਦੀ ਬੈਠਕ 'ਚ ਵੀ ਸਿਆਸਤ ਨਹੀਂ ਕੀਤੀ। ਅਸੀਂ ਸਾਰੇ ਕੰਮ ਕਰਨ ਲਈ ਆਏ ਹਾਂ, ਲੜਾਈ ਕਰਾਂਗੇ ਤਾਂ ਸ਼ਹਿਰ ਦਾ ਵਿਕਾਸ ਰੁਕ ਜਾਵੇਗਾ। ਬਬਲਾ ਨੇ ਕਿਰਨ ਖੇਰ ਨੂੰ ਕਿਹਾ ਕਿ ਤੁਸੀਂ ਤਾਂ ਵਧੀਆ ਹੋ ਪਰ ਗਲਤ ਪਾਰਟੀ 'ਚ ਹੋ।
ਮੰਚ 'ਤੇ ਬੈਠੇ ਲੋਕਾਂ ਨੂੰ ਕਾਜੂ-ਬਦਾਮ ਕਿਉਂ : ਬਬਲਾ
ਬਬਲਾ ਨੇ ਕਿਹਾ ਕਿ ਮੈਂ ਆਪਣੇ ਵਾਰਡ 'ਚ ਜੋ ਵੀ ਉਦਘਾਟਨ ਕੀਤਾ, ਉਸ 'ਤੇ ਆਪਣਾ ਨਾਂ ਨਹੀਂ ਲਿਖਵਾਇਆ। ਆਪਣੇ ਵਾਰਡ ਦੇ ਸਭ ਤੋਂ ਬਜ਼ੁਰਗ ਵਿਅਕਤੀ ਤੋਂ ਉਦਘਾਟਨ ਕਰਾਇਆ। ਉਨ੍ਹਾਂ ਨੇ ਕਿਹਾ ਕਿ ਸਭ ਨਾਲ ਬਰਾਬਰ ਵਰਤਾਓ ਹੋਣਾ ਚਾਹੀਦਾ ਹੈ। ਮੰਚ 'ਤੇ ਬੈਠੇ ਲੋਕਾਂ ਨੂੰ ਕਾਜੂ-ਬਦਾਮ ਪਰੋਸੇ ਜਾ ਰਹੇ ਹਨ ਅਤੇ ਹੇਠਾਂ ਬੈਠੇ ਲੋਕ ਦੇਖ ਰਹੇ ਹਨ। ਸਾਰਿਆਂ ਲਈ ਕਾਜੂ-ਬਦਾਮ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਬਬਲਾ ਨੇ ਮੰਚ 'ਤੇ ਧੁੱਪ ਤੋਂ ਬਚਣ ਲਈ ਲੱਗੀ ਕਨਾਤ ਵੀ ਉਤਰਵਾ ਦਿੱਤੀ ਅਤੇ ਕਿਹਾ ਕਿ ਹੇਠਾਂ ਬੈਠੇ ਲੋਕ ਧੁੱਪ 'ਚ ਹਨ, ਇਸ ਲਈ ਇਸ ਨੂੰ ਵੀ ਉਤਾਰ ਦਿਓ।
ਮੈਂ ਚਾਹੁੰਦੀ ਤਾਂ ਕੰਮ ਲਟਕਾ ਸਕਦੀ ਸੀ : ਕਿਰਨ
ਕੌਂਸਲ ਦਵਿੰਦਰ ਸਿੰਘ ਬਬਲਾ ਨੇ ਕਿਰਨ ਖੇਰ ਨੂੰ ਘੇਰਦੇ ਹੋਏ ਕਿਹਾ ਕਿ ਮੈਡਮ, ਪਾਣੀ ਦਾ ਵੱਡਾ ਸੰਕਟ ਹੈ। ਮੇਰੇ ਵਾਰਡ 'ਚ ਹਰ ਰੋਜ਼ 50 ਟੈਂਕਰ ਪਾਣੀ ਆ ਰਿਹਾ ਹੈ। ਲੋਕ ਮੁਸ਼ਕਲ 'ਚ ਹਨ। ਪਾਣੀ ਸਪਲਾਈ ਦਾ ਵਾਅਦਾ ਪੂਰਾ ਨਹੀਂ ਹੋਇਆ। ਇਸ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਰਨ ਖੇਰ ਨੇ ਕਿਹਾ ਕਿ ਮਰਿਆਦਾ 'ਚ ਰਹਿਣਾ ਚਾਹੀਦਾ ਹੈ। ਮੰਚ 'ਤੇ ਅਫਸਰ ਬੈਠੇ ਹਨ। ਕਿਰਨ ਖੇਰ ਨੇ ਬਬਲਾ ਨੂੰ ਕਿਹਾ ਕਿ ਇਨ੍ਹਾਂ ਕੰਮਾਂ ਲਈ ਪੈਸੇ ਕੌਣ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦੀ ਤਾਂ ਕੰਮ ਲਟਕਾ ਸਕਦੀ ਸੀ ਕਿਉਂਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਇਕ-ਦੂਜੇ ਨੂੰ ਗਲੇ ਲਾਉਣ ਆਏ ਹਾਂ, ਲੜਨ ਨਹੀਂ। ਉਨ੍ਹਾਂ ਕਿਹਾ ਕਿ ਮੇਰੇ ਦਿਲ ਦੇ, ਦਫਤਰ ਦੇ ਅਤੇ ਪਾਰਟੀ ਦੇ ਦੁਆਰ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ।
ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਨੂੰ 'ਸ੍ਰੀ' ਦਾ ਦਰਜਾ ਦੇਣ ਦੀ ਮੰਗ
NEXT STORY