ਲੁਧਿਆਣਾ (ਸੰਜੇ ਗਰਗ) : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਜਿਣਸਾਂ ਦੇ ਪੂਰੇ ਭਾਅ ਲੈਣ ਦੀ ਮੰਗ ਨੂੰ ਲੈ ਕੇ 23 ਸਤੰਬਰ ਨੂੰ ਹਰਿਦਵਾਰ ਤੋਂ ਸ਼ੁਰੂ ਕੀਤੀ ਪੈਦਲ ਕ੍ਰਾਂਤੀ ਯਾਤਰਾ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ.ਪੀ. ਸਮੇਤ ਕਈ ਸੂਬਿਆਂ ਦੇ ਕਿਸਾਨ ਸ਼ਾਮਲ ਹਨ, ਅੱਜ ਆਪਣੀ ਛੇ ਦਿਨ ਦੀ ਯਾਤਰਾ ਦੌਰਾਨ 127 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਵਿਖੇ ਪਹੁੰਚ ਗਈ ਹੈ। ਕਿਸਾਨ ਕ੍ਰਾਂਤੀ ਯਾਤਰਾ ਦੇ ਅੱਜ ਮੇਰਠ ਪਹੁੰਚਣ 'ਤੇ ਉਥੋਂ ਦੇ ਹਜ਼ਾਰਾਂ ਕਿਸਾਨਾਂ ਨੇ ਯਾਤਰਾ ਦਾ ਜਿਥੇ ਭਰਵਾਂ ਸਵਾਗਤ ਕੀਤਾ, ਉਥੇ ਨਾਲ ਹੀ ਇਨ੍ਹਾਂ ਯੂ.ਪੀ. ਦੇ ਕਿਸਾਨਾਂ ਨੇ ਕੇਂਦਰ ਸਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਮੇਰਠ ਦੀਆਂ ਸੜਕਾਂ 'ਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਯਾਤਰਾ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਚਾਰ ਸਾਲ ਪਹਿਲਾ ਕਿਸਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪ੍ਰਧਾਨ ਮੰਤਰੀ ਭੁੱਲ ਚੁੱਕੇ ਹਨ ਅਤੇ ਸਰਕਾਰ ਸਿਰਫ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਹੀ ਪੱਖ ਪੂਰ ਰਹੀ ਹੈ। ਉਨ•ਾਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਯਾਦ ਕਰਵਾਉਂਦੇ ਹੋਏ ਕਿਹਾ ਕਿ ਦੇਸ਼ ਭਰ ਤੋਂ ਕਿਸਾਨ ਪੈਦਲ ਯਾਤਰਾ ਕਰਦੇ ਹੋਏ ਕੁਝ ਦਿਨਾਂ ਵਿੱਚ ਹੀ ਦਿੱਲੀ ਪੁੱਜ ਜਾਣਗੇ ਅਤੇ ਸਰਕਾਰ ਨੂੰ ਕਿਸਾਨ ਅੰਦੋਲਨ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਵੇਗਾ। ਜਿਕਰਯੋਗ ਹੈ, ਕਿ ਕਿਸਾਨਾਂ ਦੀ ਇਸ ਪੈਦਲ ਕ੍ਰਾਂਤੀ ਯਾਤਰਾ ਦਾ ਕਾਫਲਾ ਕਰੀਬ 30 ਕਿਲੋਮੀਟਰ ਲੰਬਾ ਹੋ ਚੁੱਕਾ ਹੈ ਅਤੇ ਹਰ ਸੂਬੇ 'ਚੋਂ ਵੱਡੀ ਗਿਣਤੀ 'ਚ ਕਿਸਾਨ ਇਸ ਯਾਤਰਾ 'ਚ ਸ਼ਾਮਲ ਹੋ ਰਹੇ ਹਨ।
ਪੰਜਾਬ 'ਚ ਮੀਂਹ ਦਾ ਕਹਿਰ, 8 ਜ਼ਿਲਿਆਂ ਦੀ 67,881 ਏਕੜ ਫਸਲ ਤਬਾਹ
NEXT STORY