ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸ਼੍ਰੀਲੰਕਾ ਵਿਰੁੱਧ ਦੁਬਈ ਵਿੱਚ ਖੇਡੇ ਗਏ ਟੀ-20 ਮਹਿਲਾ ਏਸ਼ੀਆ ਕੱਪ ਫਾਈਨਲ ਦੌਰਾਨ ਆਚਾਰ ਸੰਹਿਤਾ ਦੇ ਲੈਵਲ-1 ਦੇ ਉਲੰਘਣ ਲਈ ਭਾਰਤੀ ਮਹਿਲਾ ਟੀਮ ਦੀ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ 'ਤੇ ਮੈਚ ਫੀਸ ਦਾ 10 ਫੀਸਦੀ ਜ਼ੁਰਮਾਨਾ ਲਗਾਇਆ ਹੈ ਅਤੇ 1 ਡਿਮੈਰਿਟ ਅੰਕ ਦਿੱਤਾ ਹੈ। ਭਾਰਤ ਨੇ ਐਤਵਾਰ ਨੂੰ ਫਾਈਨਲ ਵਿੱਚ ਸ਼੍ਰੀਲੰਕਾ ਨੂੰ 72 ਰਨਾਂ ਨਾਲ ਹਰਾ ਕੇ 8ਵੀਂ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ। ਇਸ ਮੁਕਾਬਲੇ ਦੌਰਾਨ ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਕ੍ਰਾਂਤੀ ਨੂੰ ਆਚਾਰ ਸੰਹਿਤਾ ਦੇ ਨਿਯਮ 2.5 ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ, ਜੋ ਕਿਸੇ ਬੱਲੇਬਾਜ਼ ਨੂੰ ਆਊਟ ਕਰਨ ਤੋਂ ਬਾਅਦ ਅਜਿਹੀ ਭਾਸ਼ਾ, ਕਾਰਵਾਈ ਜਾਂ ਇਸ਼ਾਰੇ ਦੀ ਵਰਤੋਂ ਨਾਲ ਸਬੰਧਤ ਹੈ ਜੋ ਉਸ ਨੂੰ ਅਪਮਾਨਿਤ ਕਰੇ ਜਾਂ ਉਕਸਾ ਸਕਦਾ ਹੋਵੇ। ਕ੍ਰਾਂਤੀ ਨੇ ਸ਼੍ਰੀਲੰਕਾ ਦੀ ਸਲਾਮੀ ਬੱਲੇਬਾਜ਼ ਇਮੇਸ਼ਾ ਦੁਲਾਨੀ ਨੂੰ ਆਊਟ ਕਰਨ ਤੋਂ ਬਾਅਦ ਪਵੇਲੀਅਨ ਵੱਲ ਇਸ਼ਾਰਾ ਕੀਤਾ ਸੀ।
ਕ੍ਰਾਂਤੀ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਮੈਚ ਰੈਫਰੀ ਸੁਪ੍ਰੀਆ ਰਾਣੀ ਦਾਸ ਵੱਲੋਂ ਦਿੱਤੀ ਗਈ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ। 24 ਮਹੀਨਿਆਂ ਦੀ ਮਿਆਦ ਵਿੱਚ ਕ੍ਰਾਂਤੀ ਦਾ ਇਹ ਪਹਿਲਾ ਅਪਰਾਧ ਹੈ। ਮੈਦਾਨੀ ਅੰਪਾਇਰ ਸਲੀਮਾ ਇਮਤੀਆਜ਼ ਅਤੇ ਸ਼ਥੀਰਾ ਜਾਕਿਰ ਜੇਸੀ, ਤੀਜੀ ਅੰਪਾਇਰ ਰੋਕੇਆ ਸੁਲਤਾਨਾ ਅਤੇ ਚੌਥੀ ਅੰਪਾਇਰ ਹੁਮੈਰਾ ਫ਼ਰਾਹ ਨੇ ਇਹ ਦੋਸ਼ ਲਗਾਏ ਸਨ।
ਇਸ ਦੌਰਾਨ ਪਾਕਿਸਤਾਨ ਦੀ ਮਹਿਲਾ ਟੀਮ 'ਤੇ ਵੀ ਪਿਛਲੇ ਸ਼ੁੱਕਰਵਾਰ ਸ਼੍ਰੀਲੰਕਾ ਵਿਰੁੱਧ ਖੇਡੇ ਗਏ ਸੈਮੀਫਾਈਨਲ ਵਿੱਚ ਧੀਮੀ ਓਵਰ ਗਤੀ (Slow over-rate) ਲਈ ਮੈਚ ਫੀਸ ਦਾ 5 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਪਾਕਿਸਤਾਨੀ ਟੀਮ ਨਿਰਧਾਰਿਤ ਸਮੇਂ ਵਿੱਚ ਇੱਕ ਓਵਰ ਘੱਟ ਸੁੱਟਣ ਦੀ ਦੋਸ਼ੀ ਪਾਈ ਗਈ ਸੀ, ਜਿਸ ਤੋਂ ਬਾਅਦ ਕਪਤਾਨ ਫਾਤਿਮਾ ਸਨਾ ਨੇ ਮੈਚ ਰੈਫਰੀ ਜੀ.ਐੱਸ. ਲਕਸ਼ਮੀ ਦੁਆਰਾ ਪ੍ਰਸਤਾਵਿਤ ਸਜ਼ਾ ਨੂੰ ਸਵੀਕਾਰ ਕਰ ਲਿਆ।
ਅਮਰੀਕਾ ਨੇ ਲਗਾਤਾਰ ਪੰਜਵੀਂ ਵਾਰ ਜਿੱਤਿਆ FIBA ਮਹਿਲਾ ਬਾਸਕਟਬਾਲ WC ਦਾ ਖ਼ਿਤਾਬ
NEXT STORY