ਜਲੰਧਰ (ਵਰੁਣ)— ਕਿਸ਼ਨਪੁਰਾ ਰੋਡ 'ਤੇ ਸਥਿਤ ਬ੍ਰਹਮ ਕੁੰਡ ਮੰਦਰ ਦੇ ਕੋਲ ਟ੍ਰੈਪ ਲਗਾ ਕੇ ਨਸ਼ਾ ਤਸਕਰ ਨੂੰ ਫੜਨ ਗਏ ਇਕ ਨੌਜਵਾਨ ਨੇ ਪੁਲਸ ਕਰਮਚਾਰੀ 'ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ 'ਚੋਂ ਇਕ ਗੋਲੀ ਪੁਲਸ ਕਰਮਚਾਰੀ ਦੇ ਨਾਲ ਗਏ ਨਸ਼ਾ ਸਪਲਾਇਰ ਮੁਕੇਸ਼ ਦੇ ਮੋਢੇ 'ਤੇ ਲੱਗੀ। ਜ਼ਖਮੀ ਸਪਲਾਇਰ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਮੁਕੇਸ਼ ਨੂੰ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਜੌਹਲ ਹਸਪਤਾਲ ਦੇ ਡਾਕਟਰਾਂ ਨੇ ਮੁਕੇਸ਼ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਰਹੇ ਹਨ। ਡਾਕਟਰਾਂ ਨੇ ਮੁਕੇਸ਼ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਪਹਿਲੇ 50 ਹਜ਼ਾਰ ਲਿਆਓ ਅਤੇ ਉਸ ਦੇ ਬਾਅਦ ਹੀ ਇਲਾਜ ਕੀਤਾ ਜਾਵੇਗਾ। ਮੁਕੇਸ਼ ਦੇ ਗੋਲੀ ਅਜੇ ਤੱਕ ਅੰਦਰ ਹੀ ਹੈ ਅਤੇ ਪੈਸੇ ਜਮ੍ਹਾ ਕਰਵਾਉਣ 'ਤੇ ਇਲਾਜ ਸ਼ੁਰੂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਨੂੰ ਪੁਲਸ ਕਮਿਸ਼ਨਰ ਨੇ ਪਰਿਵਾਰ ਨੂੰ ਕਿਹਾ ਸੀ ਕਿ ਉਸ ਦਾ ਸਾਰਾ ਇਲਾਜ ਪੁਲਸ ਆਪਣੇ ਖਰਚੇ 'ਤੇ ਕਰੇਗੀ ਪਰ ਹੁਣ ਡਾਕਟਰ ਉਸ ਦੇ ਪਰਿਵਾਰ ਤੋਂ 50 ਹਜ਼ਾਰ ਮੰਗ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਨੌਜਵਾਨ ਦੇ ਪਰਿਵਾਰ ਵਾਲੇ ਪੁਲਸ 'ਤੇ ਗੰਭੀਰ ਦੋਸ਼ ਲਗਾ ਰਹੇ ਹਨ।
ਮੁਕੇਸ਼ ਦੇ ਭਰਾ ਕੁੰਦਨ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਸਪਤਾਲ ਵਾਲੇ ਉਸ ਦੇ ਭਰਾ ਦਾ ਇਲਾਜ ਕਰਨ ਤੋਂ ਇਨਕਾਰ ਕਰ ਰਹੇ ਹਨ। ਉਹ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਰਹੇ ਹਨ। ਪੁਲਸ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਸ ਦੇ ਭਰਾ ਦਾ ਇਲਾਜ ਉਹ ਕਰਵਾਉਣਗੇ ਪਰ ਹਸਪਤਾਲ ਵਾਲੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਪੁਲਸ ਵਾਲੇ ਸੋਨੂੰ ਨੂੰ ਫੜਨ ਲਈ ਨਹੀਂ ਸਗੋਂ ਉਸ ਨਾਲ ਸੈਟਿੰਗ ਕਰਨ ਗਏ ਸਨ ਜੇਕਰ ਪੁਲਸ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤਾਂ ਬਿਨਾਂ ਹਥਿਆਰ ਦੇ ਨਹੀਂ ਸਗੋਂ ਹਥਿਆਰ ਲੈ ਕੇ ਜਾਂਦੀ। ਉਸ ਦੇ ਭਰਾ ਦੀ ਇਸ ਹਾਲਤ ਲਈ ਪੁਲਸ ਜ਼ਿੰਮੇਵਾਰ ਹੈ।
ਮੀਂਹ ਬਣਿਆ ਕਹਿਰ : ਘਰ ਦੀ ਛੱਤ ਡਿੱਗਣ ਕਾਰਨ 2 ਦੀ ਮੌਤ
NEXT STORY