ਜੈਤੋ (ਪਰਾਸ਼ਰ) – ਇਸ ਵਾਰ ਸੁਹਾਗਣਾਂ ਦੇ ਵਿਸ਼ੇਸ਼ ਤਿਓਹਾਰ ਕਰਵਾਚੌਥ ਦਾ ਵਰਤ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਸਿੱਧ ਜੋਤਿਸ਼ਚਾਰਿਆ ਸਵ. ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲਾਂਕਾਰ ਦੇ ਬੇਟੇ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਰਵਾਚੌਥ ’ਤੇ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਦੀ ਉਡੀਕ ਰਹੇਗੀ। ਉਨ੍ਹਾਂ ਕਿਹਾ ਕਿ ਇਕ ਪੰਚਾਂਗ ਮੁਤਾਬਕ ਸ਼ੁੱਕਰਵਾਰ ਨੂੰ ਚੰਦਰਮਾ ਹਰ ਜਗ੍ਹਾ ਵੱਖ-ਵੱਖ ਸਮੇਂ ’ਤੇ ਦਿਖਾਈ ਦੇਵੇਗਾ।
ਜੇਕਰ ਮੌਸਮ ਠੀਕ ਰਿਹਾ ਤਾਂ ਚੰਦਰਮਾ ਜਲੰਧਰ ’ਚ ਰਾਤ 8.09 ਵਜੇ, ਫਰੀਦਕੋਟ ਤੇ ਬਠਿੰਡਾ ਵਿਚ 8.19, ਮੁਕਤਸਰ ’ਚ 8.20, ਮੋਗਾ 8.17, ਫਾਜ਼ਿਲਕਾ 8.22, ਫਿਰੋਜ਼ਪੁਰ 8.18, ਅੰਮ੍ਰਿਤਸਰ 8.15, ਹੁਸ਼ਿਆਰਪੁਰ 8.11, ਚੰਡੀਗੜ੍ਹ ਤੇ ਪੰਚਕੂਲਾ 8.10, ਰੋਪੜ 8.10, ਪਟਿਆਲਾ 8.13, ਕਪੂਰਥਲਾ 8.14, ਨਵਾਂਸ਼ਹਿਰ 8.12, ਹਿਸਾਰ 8.19, ਸਿਰਸਾ 8.21, ਗੁਰੂਗ੍ਰਾਮ 8.15, ਜੀਂਦ 8.12, ਰੋਹਤਕ 8.16, ਕੈਥਲ 8.14, ਅੰਬਾਲਾ 8.11, ਕਰਨਾਲ 8.12, ਦਿੱਲੀ 8.14, ਸ਼੍ਰੀਗੰਗਾਨਗਰ 8.25, ਜੈਪੁਰ 8.25, ਅਜਮੇਰ 8.31, ਅਲਵਰ 8.20, ਉਦੈਪੁਰ 8.38 ਤੇ ਅਹਿਮਦਾਬਾਦ ’ਚ 8.35 ਵਜੇ ਦਿਖਾਈ ਦੇਵੇਗਾ।
ਜਲੰਧਰ ’ਚ ਸੜਕ ਹਾਦਸਿਆਂ ’ਤੇ ਲੱਗੇਗੀ ਬ੍ਰੇਕ: 56 ਬਲੈਕ ਸਪਾਟਸ ਦੀ ਹੋਈ ਪਛਾਣ
NEXT STORY