ਫਿਰੋਜ਼ਪੁਰ (ਬਿਊਰੋ) - ਲੋਕ ਸਭਾ ਚੋਣਾਂ-2019 ਨੇੜੇ ਆ ਰਹੀਆਂ ਹਨ। ਭਾਜਪਾ ਨੂੰ ਕੜੀ ਟੱਕਰ ਦੇਣ ਦੀ ਕਾਂਗਰਸ ਵਲੋਂ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ 'ਚ ਜਿੱਥੇ ਕਾਂਗਰਸ ਸਰਕਾਰ ਨੂੰ ਬਣੇ 2 ਸਾਲ ਵੀ ਨਹੀਂ ਹੋਏ, ਉਥੋਂ ਦੇ ਕਾਂਗਰਸੀ ਆਗੂ ਆਪਣੇ ਆਪੇ ਤੋਂ ਬਾਹਰ ਕਿਉਂ ਹੋ ਰਹੇ ਹਨ। ਉਹ ਵੀ ਉਸ ਸਮੇਂ ਜਦੋਂ ਲੋਕਸਭਾ ਚੋਣਾਂ ਨੂੰ ਹੋਣ ਲਈ ਕੁਝ ਮਹੀਨੇ ਰਹਿ ਗਏ ਹਨ। ਅਜਿਹਾ ਕੀ ਹੋ ਗਿਆ ਕਿ ਸੱਤ 'ਚ ਰਹਿੰਦੇ ਹੋਏ ਇਨ੍ਹਾਂ ਕਾਂਗਰਸੀਆਂ ਨੂੰ ਸੱਤਾ ਹਜ਼ਮ ਹੀ ਨਹੀਂ ਹੋ ਰਹੀ।
ਬੀਤੇ ਦਿਨ ਹੱਥ ਦਾ ਪੱਲਾ ਛੱਡ ਤਕੜੀ ਦਾ ਪੱਲਾ ਫੜਦੇ ਹੀ ਜੋਗਿੰਦਰ ਸਿੰਘ ਪੰਜਗਰਾਈਆਂ ਨੇ ਕਾਂਗਰਸ ਖਿਲਾਫ ਖੂਬ ਭੜਾਸ ਕੱਢੀ ਅਤੇ ਕਾਂਗਰਸ ਨੂੰ ਗਰੀਬ ਵਿਰੋਧੀ ਕਰਾਰ ਕਰ ਦਿੱਤਾ। ਪੰਜਗਰਾਈਆਂ ਕਾਂਗਰਸ ਦੇ ਕੋਈ ਵੱਡੇ ਲੀਡਰ ਨਹੀਂ ਸਨ। ਇਨ੍ਹਾਂ ਤੋਂ ਪਹਿਲਾਂ ਵਿਧਾਇਕ ਸੁਰਜੀਤ ਸਿੰਘ ਧੀਮਾਨ, ਕੁਲਬੀਰ ਸਿੰਘ ਜ਼ੀਰਾ, ਕਾਕਾ ਰਣਦੀਪ ਸਿੰਘ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਆਪੋ-ਆਪਣੇ ਅੰਦਾਜ਼ 'ਚ ਸਵਾਲ ਉਠਾਏ ਸਨ।
ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਆਖਿਰ ਕਾਂਗਰਸ ਲਈ ਅਜਿਹੀ ਸਥਿਤੀ ਕਿਉਂ ਪੈਦਾ ਹੋਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲੱਗਦੇ ਨੇ ਕਿ ਉਹ ਆਮ ਵਰਕਰਾਂ ਨੂੰ ਤਾਂ ਕੀ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ। ਕਾਂਗਰਸ ਦਾ ਹੇਠਲਾ ਵਰਕਰਾਂ ਅਫਸਰਾਂ ਦੀ ਬੇਰੁਖੀ ਤੋਂ ਪਰੇਸ਼ਾਨ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਅਫਸਰ ਉਨ੍ਹਾਂ ਦੇ ਕੰਮ ਨਹੀਂ ਕਰ ਰਹੇ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਉਨ੍ਹਾਂ ਦੀ ਗੱਲ ਸੁਣ ਨਹੀਂ ਰਹੇ, ਜਿਸ ਕਾਰਨ ਉਹ ਕੀ ਕਰਨ।
'ਆਪ' ਨੂੰ ਵੱਡਾ ਝਟਕਾ, ਵਿਧਾਇਕ ਬਲਦੇਵ ਸਿੰਘ ਨੇ ਦਿੱਤਾ ਅਸਤੀਫਾ (ਵੀਡੀਓ)
NEXT STORY