ਫਿਰੋਜ਼ਪੁਰ,(ਮਲਹੋਤਰਾ)- ਰੇਲ ਮੰਡਲ ਫਿਰੋਜ਼ਪੁਰ ਵੱਲੋਂ ਚਾਰ ਮਜ਼ਦੂਰ ਸਪੈਸ਼ਲ ਗੱਡੀਆਂ ਰਵਾਨਾ ਕੀਤੀਆਂ ਗਈਆਂ। ਡੀ. ਆਰ. ਐੱਮ . ਰਜੇਸ਼ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਤੋਂ ਬਿਹਾਰ ਦੇ ਪੂਰਨੀਆ ਦੇ ਲਈ 1,177 ਮਜ਼ਦੂਰਾਂ ਦੀ ਗੱਡੀ, ਲੁਧਿਆਣਾ ਤੋਂ ਉਤਰ ਪ੍ਰਦੇਸ਼ ਦੇ ਗੌਰਖਪੁਰ ਦੇ ਲਈ 928 ਮਜ਼ਦੂਰਾਂ ਦੀ ਗੱਡੀ, ਜਲੰਧਰ ਸਿਟੀ ਤੋਂ ਉਤਰ ਪ੍ਰਦੇਸ਼ ਦੇ ਆਜ਼ਮਗਡ਼੍ਹ ਦੇ ਲਈ 1,188 ਮਜ਼ਦੂਰਾਂ ਦੀ ਗੱਡੀ ਤੇ ਜਲੰਧਰ ਸਿਟੀ ਤੋਂ ਦਰਭੰਗਾ ਦੇ ਲਈ 1,188 ਮਜ਼ਦੂਰਾਂ ਦੀ ਗੱਡੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਪੈਸ਼ਲ ਗੱਡੀਆਂ ਸਬੰਧਤ ਰਾਜ ਸਰਕਾਰਾਂ ਦੀ ਮੰਗ ਅਨੁਸਾਰ ਭੇਜੀਆਂ ਜਾ ਰਹੀਆਂ ਹਨ ਇਸ ਲਈ ਕਿਸੇ ਆਮ ਯਾਤਰੀ ਨੂੰ ਇਨ੍ਹਾਂ ਰੇਲ ਗੱਡੀਆਂ ਲਈ ਸਟੇਸ਼ਨਾਂ ’ਤੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ।
ਕਣਕ ਤੇ ਦਾਲ ਦੀ ਵੰਡ ਨੂੰ ਲੈ ਕੇ ਆਹਮੋ-ਸਾਹਮਣੇ ਹੋਈ ਕੇਂਦਰ ਤੇ ਪੰਜਾਬ ਸਰਕਾਰ
NEXT STORY