ਲੁਧਿਆਣਾ, (ਰਾਜ)— ਕੋਰੋਨਾ ਵਾਇਰਸ ਦਾ ਖੌਫ ਇਸ ਕਦਰ ਵਧ ਗਿਆ ਹੈ ਕਿ ਕਈ ਲੋਕ ਤਾਂ ਟੈਸਟ ਤੱਕ ਕਰਵਾਉਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ। ਇਸੇ ਤਰ੍ਹਾਂ ਦਾ ਹੀ ਇਕ ਕੇਸ ਸ਼ਹਿਰ 'ਚ ਦੇਖਣ ਨੂੰ ਮਿਲਿਆ ਜਦੋਂ ਗੁਰਦੇਵ ਨਗਰ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਇਕ ਔਰਤ ਦਵਾਈ ਲੈਣ ਲਈ ਆਈ। ਉਸ ਨੂੰ ਖੰਘ, ਜੁਕਾਮ ਅਤੇ ਥੋੜ੍ਹਾ ਟੈਂਪਰੇਚਰ ਵੀ ਸੀ। ਇਸ ਦਾ ਚੈੱਕਅਪ ਕਰਨ ਵਾਲੇ ਡਾਕਟਰ ਨੂੰ ਜਦੋਂ ਪਤਾ ਲੱਗਾ ਕਿ ਔਰਤ ਵਿਦੇਸ਼ ਤੋਂ ਆਈ ਹੈ, ਤਾਂ ਉਸ ਨੇ ਔਰਤ ਨੂੰ ਸਿਵਲ ਹਸਪਤਾਲ ਜਾ ਕੇ ਕੋਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ। ਇੰਨਾਂ ਸੁਣਦੇ ਹੀ ਔਰਤ ਗੱਲਾਂ ਹੀ ਗੱਲਾਂ 'ਚ ਬਹਾਨਾ ਬਣਾ ਕੇ ਉਥੋਂ ਖਿਸਕ ਗਈ। ਔਰਤ ਦੇ ਜਾਣ ਪਿੱਛੋਂ ਹਸਪਤਾਲ ਦੇ ਡਾਕਟਰਾਂ ਨੇ ਇਸ ਬਾਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ। ਉਕਤ ਔਰਤ ਦਾ ਨਾਂ-ਪਤਾ ਅਤੇ ਮੋਬਾਇਲ ਨੰਬਰ ਵਿਭਾਗ ਦੇ ਕਰਮਚਾਰੀਆਂ ਨੂੰ ਦੇ ਦਿੱਤਾ ਗਿਆ ਸੀ ਤਾਂ ਕਿ ਉਸ ਔਰਤ ਦਾ ਪਤਾ ਲਾ ਕੇ ਉਸ ਦਾ ਟੈਸਟ ਕਰਵਾਇਆ ਜਾ ਸਕੇ।
ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਆਈਸੋਲੇਟ ਰੂਮ 'ਚ ਦਾਖਲ 2 ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਆ ਗਈ ਹੈ, ਜੋ ਨੈਗੇਟਿਵ ਹੈ। ਉਨ੍ਹਾਂ ਨੂੰ ਕੋਰੋਨਾ ਵਾਇਰਸ ਨਹੀਂ ਹੈ। ਇਸੇ ਹੀ ਐਤਵਾਰ ਦੇਰ ਸ਼ਾਮ ਇਕ ਲੜਕੇ ਨੂੰ ਵੀ ਲਿਆਂਦਾ ਗਿਆ ਹੈ, ਜੋ ਕਿ ਵਿਦੇਸ਼ ਤੋਂ ਆਇਆ ਸੀ ਅਤੇ ਉਸ ਨੂੰ ਜੁਕਾਮ ਦੀ ਸ਼ਿਕਾਇਤ ਹੈ। ਸੋਮਵਾਰ ਨੂੰ ਉਸ ਦਾ ਟੈਸਟ ਸੈਂਪਲ ਲਿਆ ਜਾਣਾ ਸੀ।
ਕੋਰੋਨਾ ਵਾਇਰਸ : ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਹੋਸਟਲ ਖਾਲੀ ਕਰਨ ਦੇ ਹੁਕਮ ਜਾਰੀ
NEXT STORY