ਪਟਿਆਲਾ (ਜੋਸਨ) — ਸਿੱਖ ਪਾਕਿ ਜੱਥਿਆਂ 'ਚ ਸ਼ਾਮਲ ਹੋ ਕੇ ਪਾਕਿ ਪਹੁੰਚੀ ਕਿਰਨ ਬਾਲਾ ਵਲੋਂ ਵਿਆਹ ਕੀਤੇ ਜਾਣ ਤੋਂ ਬਾਅਦ ਜਿਥੇ ਸ਼੍ਰੋਮਣੀ ਕਮੇਟੀ ਪਰੇਸ਼ਾਨ ਹੋ ਗਈ ਹੈ, ਉਥੇ ਇਹ ਵੀ ਰਹੱਸ ਖੁੱਲ੍ਹਣ ਲੱਗਾ ਹੈ ਕਿ ਕਿਰਨ ਬਾਲਾ ਨੂੰ ਪਾਕਿ ਜੱਥੇ 'ਚ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਅਧਿਕਾਰੀ ਵਲੋਂ ਸਿਫਾਰਿਸ਼ ਕੀਤੀ ਗਈ ਸੀ।
ਇਸ ਰਹੱਸ ਤੋਂ ਬਾਅਦ ਅਕਾਲੀ ਦਲ ਦੇ ਇਕ ਮੰਤਰੀ ਦਾ ਨਾਂ ਵੀ ਖੁੱਲ੍ਹਾਂ ਕੇ ਸਾਹਮਣੇ ਆਉਣ ਲੱਗਾ ਹੈ, ਜਿਸ ਨੇ ਕਿਰਨ ਬਾਲਾ ਨੂੰ ਪਾਕਿ ਭੇਜਣ 'ਚ ਅਹਿਮ ਰੋਲ ਅਦਾ ਕੀਤਾ ਹੈ। ਇਸ ਪੂਰੇ ਮਾਮਲੇ ਤੋਂ ਬਚ ਨਿਕਲਣ ਲਈ ਸ਼੍ਰੋਮਣੀ ਕਮੇਟੀ ਨੇ ਮਾਮਲੇ ਦੀ ਜਾਂਚ ਲਈ ਫਿਰ ਸਬ-ਕਮੇਟੀ ਬਣਾਈ ਹੈ। ਸ਼੍ਰੋਮਣੀ ਕਮੇਟੀ ਵਲੋਂ ਕਿਰਨ ਮਾਮਲੇ 'ਤੇ ਭਾਰਤੀ ਏਜੰਸੀਆਂ 'ਤੇ ਅਸਫਲਤਾ ਦਾ ਦੋਸ਼ ਲਗਾ ਕੇ ਪਿੱਛਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿੱਖ ਜੱਥੇ 'ਚ ਸ਼ਾਮਲ ਹੋ ਕੇ ਪਾਕਿ ਪਹੁੰਚ ਕੇ ਜੱਥੇ ਤੋਂ ਵੱਖ ਹੋ ਕੇ ਕਿਰਨ ਬਾਲਾ ਨੇ ਧਰਮ ਪਰਿਵਰਤਨ ਨੇ ਧਰਮ ਪਰਿਵਰਤਨ ਕਰਕੇ ਲਾਹੌਰ ਦੇ ਹਿੰਗਰਵਾਲ ਦੇ ਵਾਸੀ ਮੁਹੰਮਦ ਆਜ਼ਮ ਦੇ ਨਾਲ ਵਿਆਹ ਰਚਾਇਆ ਹੈ, ਜਿਸ ਨੂੰ ਪਾਕਿ ਨਾਗਰਿਕਤਾ ਦੇਣ ਬਾਰੇ ਫੈਸਲਾ ਸੋਮਵਾਰ ਨੂੰ ਆਉਣਾ ਹੈ ਪਰ ਸੱਚਾਈ ਇਹ ਹੈ ਕਿ ਕਿਰਨ ਬਾਲਾ ਪਹਿਲਾਂ ਤੋਂ ਹੀ ਲਾਹੌਰ ਵਾਸੀ ਦੇ ਸੰਪਰਕ 'ਚ ਸਨ। ਕਿਰਨ ਬਾਲਾ ਸਿਆਸੀ ਆਗੂਆਂ ਦੇ ਨਾਲ ਨਜ਼ਦੀਕ ਬਣਾ ਕੇ ਸਿੱਖ ਜੱਥੇ 'ਚ ਸ਼ਾਮਲ ਹੋਈ ਤੇ ਪਾਕਿ ਪਹੁੰਚਣ 'ਚ ਸਫਲ ਹੋਈ।
ਵੱਖ-ਵੱਖ ਥਾਵਾਂ 'ਤੇ ਕਣਕ ਦੀ ਫਸਲ ਨੂੰ ਲੱਗੀ ਅੱਗ
NEXT STORY