ਤਰਨਤਾਰਨ (ਰਮਨ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਰਾਹਲ-ਚਾਹਲ ਵਿਖੇ ਖਤਰਨਾਕ ਜਾਨਵਰ ਲੱਕੜ ਬੱਗੇ ਦੇ ਆਉਣ ਕਰਕੇ ਪਿੰਡ ਵਾਸੀਆਂ ਵਿਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਇਕ ਪਰਿਵਾਰ ਵੱਲੋਂ ਵਪਾਰ ਸਬੰਧੀ ਰੱਖੀਆਂ ਗਈਆਂ ਦੋ ਦਰਜਨ ਬਕਰੀਆਂ ਨੂੰ ਲੱਕੜ ਬੱਗੇ ਵੱਲੋਂ ਆਪਣਾ ਸ਼ਿਕਾਰ ਬਣਾਉਂਦੇ ਹੋਏ ਮਾਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਇਸ ਜਾਨਵਰ ਤੋਂ ਸੁਚੇਤ ਰਹਿਣ ਲਈ ਜਿੱਥੇ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ, ਉਥੇ ਹੀ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉਪਰ ਰਾਤ ਨੂੰ ਪਹਿਰਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜਾਣਕਾਰੀ ਦਿੰਦੇ ਹੋਏ ਪਿੰਡ ਰਾਹਲ-ਚਾਹਲ ਦੇ ਨਿਵਾਸੀ ਜਿੰਦਾ, ਬਿਮਲਾ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਕਰੀਬ 6 ਦਿਨਾਂ ਤੋਂ ਪਿੰਡ ਵਿਚ ਰੋਜ਼ਾਨਾ ਰਾਤ ਸਮੇਂ ਲੱਕੜ ਬੱਗਾ ਨਾਮਕ ਜਾਨਵਰ ਆ ਜਾਂਦਾ ਹੈ, ਜਿਸ ਵੱਲੋਂ ਖੂੰਖਾਰ ਹਮਲਾ ਕਰਦੇ ਹੋਏ ਜਿੱਥੇ ਲੋਕਾਂ ਨੂੰ ਜ਼ਖ਼ਮੀ ਕੀਤਾ ਜਾ ਰਿਹਾ ਹੈ, ਉਥੇ ਜਾਨਵਰਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ। ਉਨ੍ਹਾਂ ਸਾਂਝੇ ਤੌਰ ਉਪਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿਚ ਉਨ੍ਹਾਂ ਦੇ ਘਰ ਸਾਹਮਣੇ ਇਕ ਬੱਕਰੀਆਂ ਦੇ ਕਾਰੋਬਾਰ ਸਬੰਧੀ ਵਿਹੜਾ ਬਣਾਇਆ ਗਿਆ ਸੀ, ਜਿਸ ਵਿਚ ਦੋ ਦਰਜਨ ਦੇ ਕਰੀਬ ਬੱਕਰੀਆਂ ਰੱਖੀਆਂ ਗਈਆਂ ਸਨ। ਬੀਤੇ ਮੰਗਲਵਾਰ ਦੀ ਰਾਤ ਲੱਕੜ ਬੱਗੇ ਵੱਲੋਂ ਉਸ ਵੇਹੜੇ ਵਿਚ ਦਾਖਲ ਹੋ ਕੇ ਜਿੱਥੇ ਪਹਿਲਾਂ ਪੰਜ ਬੱਕਰੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਮਾਰ ਦਿੱਤਾ ਗਿਆ, ਉਥੇ ਹੀ ਬੁੱਧਵਾਰ ਰਾਤ ਦੁਬਾਰਾ ਫਿਰ ਹਮਲਾ ਕਰਦੇ ਹੋਏ ਬਾਕੀ ਸਾਰੀਆਂ ਬੱਕਰੀਆਂ ਨੂੰ ਵੀ ਮਾਰ ਦਿੱਤਾ ਗਿਆ।
ਇਹ ਵੀ ਪੜ੍ਹੋ- ਤਿੰਨ ਬੱਚਿਆਂ ਦੇ ਪਿਓ ਸਿਰ 'ਤੇ ਚੜੀ ਆਸ਼ਕੀ, ਪਤਨੀ ਨੇ ਰੰਗੇ ਹੱਥੀਂ ਫੜਿਆ ਤੇ ਫਿਰ...
ਇਸ ਖੂੰਖਾਰ ਜਾਨਵਰ ਨੇ ਉਨ੍ਹਾਂ ਦੀਆਂ ਕਰੀਬ ਦੋ ਦਰਜਨ ਬੱਕਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਹੋਏ ਨੁਕਸਾਨ ਸਬੰਧੀ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਇਸ ਖੂੰਖਾਰ ਜਾਨਵਰ ਪਰ ਕਾਬੂ ਪਾਇਆ ਜਾਵੇ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਭਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਜਾਨਵਰ ਦੇ ਪਿੰਡ ਵਿਚ ਆਉਣ ਕਰਕੇ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਕਰਕੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੱਕੜ ਬੱਗਾ ਰਾਤ ਦੇ ਸਮੇਂ ਪਿੰਡ ਵਿਚ ਆ ਜਾਂਦਾ ਹੈ ਜਦਕਿ ਦਿਨੇ ਉਹ ਕਣਕ ਦੀ ਫਸਲ ਵਿਚ ਲੁਕਿਆ ਰਹਿੰਦਾ ਹੈ। ਇਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 4 ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰਾਹਲ-ਚਾਹਲ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਵਰਨ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਸਰਬ ਸੰਮਤੀ ਨਾਲ ਲੱਕੜ ਬੱਗੇ ਤੋਂ ਸੁਰੱਖਿਅਤ ਰਹਿਣ ਲਈ ਲਾਊਡ ਸਪੀਕਰ ਦੀ ਮਦਦ ਨਾਲ ਰੋਜ਼ਾਨਾ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਲੋਕ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਆਉਣ ਤੋਂ ਰੋਕ ਰਹੇ ਹਨ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਲੱਕਡ਼ ਬੱਗੇ ਵੱਲੋਂ ਹੋਰ ਵੀ ਕਈ ਲੋਕਾਂ ਨੂੰ ਹਮਲਾ ਕਰਦੇ ਹੋਏ ਜ਼ਖਮੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ ਦੇ ਪਿੰਡ ਅਵਾਂਖਾ ਵਿਖੇ ਬਣੀ ਅਣ-ਅਧਿਕਾਰਤ ਕਲੋਨੀ ਨੂੰ ਢਾਹਿਆ
NEXT STORY