ਅੰਮ੍ਰਿਤਸਰ (ਸਰਬਜੀਤ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਂ ਵਜ਼ਾਰਤ ਦਾ ਵਿਸਤਾਰ ਕਰਨ ਤੋਂ ਬਾਅਦ ਪੰਚਾਇਤ ਵਿਭਾਗ ਮਿਲਣ 'ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਮੀਡੀਆ ਨਾਲ ਗੱਲਬਾਤ ਕਰਦਿਆਂ ਭੁੱਲਰ ਨੇ ਕਿਹਾ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ 'ਤੇ ਆਪਣੇ ਸਾਥੀਆਂ ਨਾਲ ਨਤਮਸਤਕ ਹੋਣ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੈਬਨਿਟ ਵਿੱਚ ਜਾਣ ਦਾ ਮੌਕਾ ਮਿਲਿਆ ਹੈ। ਪਹਿਲਾਂ ਉਹ ਟਰਾਂਸਪੋਰਟ ਮੰਤਰੀ ਸਨ, ਹੁਣ ਪੰਚਾਇਤ ਵਿਭਾਗ ਸੰਭਾਲਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ : ਥੋੜ੍ਹਾ Left ਥੋੜ੍ਹਾ Right... ਜਦੋਂ ਫੋਟੋਗ੍ਰਾਫਰ ਦੇ ਇਸ਼ਾਰੇ 'ਤੇ ਫਾਈਟਰ ਜੈੱਟ ਨੇ ਹਵਾ 'ਚ ਦਿੱਤੇ ਪੋਜ਼
ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਢੇ 13 ਹਜ਼ਾਰ ਪਿੰਡ, ਜਿਨ੍ਹਾਂ 'ਚ ਕਾਫੀ ਗਰੀਬ ਪਰਿਵਾਰ ਵੀ ਹਨ, ਜਦੋਂ ਮੀਂਹ ਪੈਂਦਾ ਹੈ ਤਾਂ ਗਰੀਬ ਪਰਿਵਾਰਾਂ ਦੀਆਂ ਛੱਤਾਂ ਤੋਂ ਪਾਣੀ ਟਪਕਣ ਲੱਗ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਗਰੀਬ ਪਰਿਵਾਰ ਦੀ ਛੱਤ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਸਭ ਪੱਕੀਆਂ ਕੀਤੀਆਂ ਜਾਣਗੀਆਂ। ਗਰੀਬਾਂ ਦੇ ਘਰਾਂ 'ਚ ਟਾਇਲਟਾਂ ਬਣਾਈਆਂ ਜਾਣਗੀਆਂ। ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਘਰੋਂ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮਿੱਟੀ ਨਾਲ ਭਰੀ ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਤੋੜਿਆ ਦਮ
ਪਿਛਲੇ ਦਿਨੀਂ ਮਾਰਕੀਟ ਕਮੇਟੀ ਪੰਜਾਬ ਦੇ ਜੀਐੱਮ ਕੁਲਦੀਪ ਸਿੰਘ ਬਰਾੜ ਤੇ ਵੱਲ੍ਹਾ ਸਬਜ਼ੀ ਮੰਡੀ ਦੇ ਪਾਰਕਿੰਗ ਠੇਕੇਦਾਰਾਂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਨਵ-ਨਿਯੁਕਤ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਵੀ ਪਹੁੰਚ ਗਿਆ ਹੈ। ਮੀਡੀਆ ਵੱਲੋਂ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਨਹੀਂ ਸੀ ਪਰ ਹੁਣ ਉਨ੍ਹਾਂ ਦੇ ਧਿਆਨ ‘ਚ ਆ ਗਿਆ ਹੈ। ਇਸ ਲਈ ਉਹ ਇਸ ਦੀ ਜਾਂਚ ਕਰਵਾਉਣਗੇ।
ਇਹ ਵੀ ਪੜ੍ਹੋ : ਭਾਜਪਾ ਨੇ ਜੇਲ੍ਹ 'ਚ ਬੰਦ ਮੁਲਜ਼ਮ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ 'ਤੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ
ਦੱਸਣਯੋਗ ਹੈ ਕਿ ਸਬਜ਼ੀ ਮੰਡੀ ਵੱਲ੍ਹਾ ਦੇ ਠੇਕੇਦਾਰਾਂ ਵੱਲੋਂ ਜੀਐੱਮ ਨੂੰ ਰਿਸ਼ਵਤ ਦੇਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਜੀਐੱਮ ਨੂੰ ਕਿਹਾ ਕਿ ਉਹ 4-5 ਮੰਡੀਆਂ 'ਤੇ ਰਾਜ ਕਰਨ, ਇਸ ਵਿੱਚ ਉਸ ਦਾ ਪੂਰਾ ਹਿੱਸਾ ਹੋਵੇਗਾ। ਉਸ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਇਹ ਕੰਮ ਕਰਵਾਉਣ ਤੋਂ ਬਾਅਦ ਹਰ ਮਹੀਨੇ ਉਸ ਦਾ ਇਕ ਆਦਮੀ ਉਸ ਦੇ ਦੱਸੇ ਹੋਏ ਸਥਾਨ 'ਤੇ ਉਸ ਨੂੰ ਮਿਲਣ ਵੀ ਜਾਵੇਗਾ। ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਵੀ ਪਹੁੰਚ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY