ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕਾਰੋਬਾਰੀਆਂ ਨੂੰ ਬਿਹਤਰ ਮਾਹੌਲ ਦੇਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ ਸਰਕਾਰ ਵੱਲੋਂ ਵੱਡੇ ਸ਼ਹਿਰਾਂ ਨੇੜੇ ਲੈਂਡ ਬੈਂਕ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਲਈ ਸਾਰੇ ਜ਼ਿਲ੍ਹਿਆਂ 'ਚ ਸਰਵੇ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਕਈ ਅਥਾਰਟੀਆਂ ਦੇ ਨਾਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਇਸ ਮਾਮਲੇ ਸਬੰਧੀ ਜਲਦੀ ਤੋਂ ਜਲਦੀ ਰਿਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ 'ਚ ਖ਼ਾਲੀ ਪਏ ਰਿਹਾਇਸ਼ੀ, ਐਜੂਕੇਸ਼ਨਲ ਅਤੇ ਇੰਡਸਟਰੀਅਲ ਪਲਾਟਾਂ ਦਾ ਡਾਟਾ ਵੀ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ, 'ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ, ਹੁਣ ਅੱਗੇ..
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਵੀ ਭਵਿੱਖ 'ਚ ਜਾਇਦਾਦ ਦੀ ਈ-ਨਿਲਾਮੀ 'ਚ ਸ਼ਾਮਲ ਕਰਕੇ ਸਰਕਾਰ ਆਪਣਾ ਮਾਲੀਆ ਵਧਾਏਗੀ। ਸੂਬਾ ਸਰਕਾਰ ਇਸ ਸਾਲ ਫਰਵਰੀ ਮਹੀਨੇ 'ਚ ਇਨਵੈਸਟਰਜ਼ ਮੀਟ ਕਰਵਾਉਣ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਮੰਤਵ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵਿਦੇਸ਼ ਦੌਰਾ ਅਤੇ ਫਿਰ ਦੱਖਣ 'ਚ ਸੂਬਿਆਂ ਦਾ ਦੌਰਾ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਮੁੱਖ ਰਾਹ 72 ਘੰਟਿਆਂ ਤੋਂ ਬੰਦ, ਕਿਸੇ ਨੂੰ ਵੀ ਆਉਣ-ਜਾਣ ਦੀ ਨਹੀਂ ਇਜਾਜ਼ਤ, ਜਾਣੋ ਕਾਰਨ
ਇਸ ਤੋਂ ਇਲਾਵਾ ਪੰਚਾਇਤੀ ਇਲਾਕਿਆਂ 'ਚ ਸੜਕਾਂ ਨੂੰ 9 ਤੋਂ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਜੇਕਰ ਇੰਡਸਟਰੀ ਸਥਾਪਿਤ ਹੁੰਦੀ ਹੈ ਤਾਂ ਉਕਤ ਇਲਾਕੇ 'ਚ ਲੋਕਾਂ ਨੂੰ ਦਿੱਕਤ ਨਾ ਹੋਵੇ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਹਾਊਸਿੰਗ ਐਂਡ ਅਰਬਨ ਵਿਭਾਗ ਦੇ ਮੰਤਰੀ ਅਮਨ ਅਰੋੜਾ ਇਸ ਵਿਸ਼ੇ 'ਤੇ ਕਾਫ਼ੀ ਗੰਭੀਰ ਹਨ। ਉਹ ਹਰ ਹਫ਼ਤੇ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਿਲੌਰ ਵਿਖੇ ਸੰਘਣੀ ਧੁੰਦ ਕਾਰਨ ਟਰੱਕ ਸਣੇ ਪਲਟੀ ਟਰੈਕਟਰ-ਟਰਾਲੀ, ਨੈਸ਼ਨਲ ਹਾਈਵੇਅ 'ਤੇ ਲੱਗਾ ਜਾਮ
NEXT STORY