ਦੀਨਾਨਗਰ (ਗੋਰਾਇਆ)- ਪੁਲਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਮਛਰਾਲਾ ਵਿਖੇ ਇਕ ਪਲਾਟ ਦੀ ਚਾਰਦੀਵਾਰੀ ਦੀਆ ਨੀਹਾਂ ਪੁੱਟਣ ਤੋਂ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੇ ਸੱਟਾਂ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਹਿਰਾਮਪੁਰ ਉਂਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਵਿਅਕਤੀ ਦੀ ਪਤਨੀ ਅਮਿਤਾ ਕੁਮਾਰੀ ਵਾਸੀ ਮਛਰਾਲਾ ਨੇ ਦੱਸਿਆ ਕਿ ਉਸ ਦਾ ਪਤੀ ਰਵੀ ਕੁਮਾਰ ਆਪਣੇ ਘਰ ਦੇ ਬਹਾਰ ਪਲਾਟ ਦੀ ਚਾਰਦੀਵਾਰੀ ਕਰਨ ਲਈ ਨੀਹਾਂ ਪਟਵਾ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ 'ਚ ਨਸ਼ਾ ਤਸਕਰਾਂ ਦਾ ਕੀਤਾ ਜਾਵੇਗਾ Bycott, ਨਹੀਂ ਮਿਲੇਗੀ ਕੋਈ ਵੀ ਮਦਦ
ਇਸ ਦੌਰਾਨ ਉਸ ਦੇ ਸ਼ਰੀਕੇ ਵਿਚ ਜੇਠ ਲੱਗਦੇ ਵਿਜੇ ਕੁਮਾਰ ਵੱਲੋਂ ਨੀਹਾਂ ਪੁੱਟਣ ਨੂੰ ਲੈ ਕੇ ਤੂੰ-ਤੂੰ-ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਵਿਜੇ ਕੁਮਾਰ ਨੇ ਉਸ ਦੇ ਪਤੀ 'ਤੇ ਕਹੀ ਨਾਲ ਅਤੇ ਉਸ ਦੀ ਪਤਨੀ ਨੇ ਦਾਤਰ ਨਾਲ ਵਾਰ ਕੀਤਾ, ਜੋ ਉਸ ਦੇ ਪਤੀ ਦੀ ਪਿੱਠ ’ਤੇ ਲੱਗਾ। ਉਸ ਦਾ ਪਤੀ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਿਆ ਤੇ ਜ਼ਮੀਨ ’ਤੇ ਡਿੱਗ ਪਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਸ ਮੁਤਾਬਕ ਮ੍ਰਿਤਕ ਵਿਅਕਤੀ ਦੀ ਪਛਾਣ ਰਵੀ ਕੁਮਾਰ ਪੁੱਤਰ ਗੁਰਦਾਸ ਮੱਲ ਵਾਸੀ ਮਛਰਾਲਾ ਵਜੋਂ ਦੱਸੀ ਗਈ ਹੈ, ਜੋ ਕਿ ਇਕ ਸ਼ੂਗਰ ਮਿੱਲ ਤੋਂ ਸੇਵਾਮੁਕਤ ਕਰਮਚਾਰੀ ਸੀ। ਪੁਲਸ ਵੱਲੋਂ ਜਾਂਚ-ਪੜਤਾਲ ਕਰਨ ਉਪਰੰਤ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਵਿਜੇ ਕੁਮਾਰ, ਉਸ ਦੀ ਪਤਨੀ ਹਿਤਾਕਸ਼ੀ ਸੈਣੀ, ਅਕਸ਼ੈ ਸੈਣੀ ਅਤੇ ਜੋਗਿੰਦਰ ਪਾਲ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹਾਲੇ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ। ਉਧਰ ਥਾਣਾ ਮੁਖੀ ਨੇ ਦੱਸਿਆ ਕਿ ਛਾਪੇਮਾਰੀ ਕੀਤੀ ਜਾ ਰਹੀ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਕਿਰਾਇਆ ਨਾ ਦੇਣ ਵਾਲੇ ਡਿਫਾਲਟਰ ਕਿਰਾਏਦਾਰਾਂ ਦੀਆਂ 25 ਦੁਕਾਨਾਂ ਕੀਤੀਆਂ 'ਸੀਲ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਕਾਰਵਾਈ ; ਕਿਰਾਇਆ ਨਾ ਦੇਣ ਵਾਲੇ ਡਿਫਾਲਟਰ ਕਿਰਾਏਦਾਰਾਂ ਦੀਆਂ 25 ਦੁਕਾਨਾਂ ਕੀਤੀਆਂ 'ਸੀਲ'
NEXT STORY