ਚੰਡੀਗੜ੍ਹ-ਬੱਚਿਆਂ ਨਾਲ ਬਦਫੈਲੀ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਜ਼ੁਲਫੀਕਾਰ ਦੀ ਗੰਦੀ ਜ਼ਿੰਦਗੀ ਦੇ ਸਾਰੇ ਰਾਜ਼ ਖੋਲ੍ਹਦਾ ਇਕ ਅਹਿਮ ਸਬੂਤ ਪੁਲਸ ਦੇ ਹੱਥ ਲੱਗਿਆ ਹੈ। ਪੁਲਸ ਨੂੰ ਸ਼ੁੱਕਰਵਾਰ ਨੂੰ ਜ਼ੁਲਫੀਕਾਰ ਖਾਨ ਦੇ ਦਫਤਰ 'ਚੋਂ 2 ਲੈਪਟਾਪ ਬਰਾਮਦ ਹੋਏ ਹਨ, ਜਿਨ੍ਹਾਂ ਨਾਲ ਉਸ ਦੀ ਸੈਕਸ ਲਾਈਫ ਨਾਲ ਜੁੜੇ ਕਈ ਰਹੱਸਾਂ ਦਾ ਪਰਦਾਫਾਸ਼ ਹੋ ਸਕਦਾ ਹੈ।
ਪੁਲਸ ਨੂੰ ਇਸ ਲੈਪਟਾਪ ਰਾਹੀਂ ਕਈ ਰਾਜ਼ ਖੁੱਲ੍ਹਣ ਦੀ ਉਮੀਦ ਹੈ। ਥੀਏਟਰ ਏਜ ਐੱਨ. ਜੀ. ਓ. ਦੇ ਡਾਇਰੈਕਟਰ ਜ਼ੁਲਫੀਕਾਰ ਖਾਨ ਦੇ ਕਾਰਨਾਮਿਆਂ ਦੀ ਪੋਲ ਲਗਾਤਾਰ ਖੁੱਲ੍ਹਦੀ ਹੀ ਜਾ ਰਹੀ ਹੈ ਅਤੇ ਪੁਲਸ ਰਿਮਾਂਡ ਦੌਰਾਨ ਉਹ ਖੁਦ ਵੀ ਲਗਾਤਾਰ ਨਵੇਂ ਖੁਲਾਸੇ ਕਰ ਰਿਹਾ ਹੈ।
ਪੁਲਸ ਨੇ ਜ਼ੁਲਫੀਕਾਰ ਕੋਲੋਂ ਦੇ ਘਰੋਂ ਜ਼ਬਤ ਹੋਏ ਦੋ ਲੈਪਟਾਪ ਫਿਲਹਾਲ ਸੈਕਟਰ-36 ਸਥਿਤ ਸੀ. ਐੱਫ. ਐਸ. ਐੱਲ. ਕੋਲ ਜਾਂਚ ਲਈ ਭੇਜ ਦਿੱਤੇ ਹਨ ਪਰ ਇਨ੍ਹਾਂ ਲੈਪਟਾਪਾਂ ਤੋਂ ਅਜੇ ਤੱਕ ਕੋਈ ਖਾਸ ਜਾਣਕਾਰੀ ਨਹੀਂ ਜੁਟਾਈ ਜਾ ਸਕੀ ਕਿਉਂਕਿ ਲੈਪਟਾਪਾਂ ਦੇ ਪਾਸਵਰਡ ਦੀ ਜਾਣਕਾਰੀ ਨਹੀਂ ਮਿਲੀ ਹੈ, ਫਿਰ ਵੀ ਪੁਲਸ ਨੂੰ ਉਮੀਦ ਹੈ ਕਿ ਇਨ੍ਹਾਂ ਲੈਪਟਾਪਾਂ ਕਾਰਨ ਜ਼ੁਲਫੀਕਾਰ ਦੇ ਕਈ ਕਾਲੇ ਕਾਰਨਾਮਿਆਂ ਦੀ ਪੋਲ੍ਹ ਖੁੱਲ੍ਹ ਸਕਦੀ ਹੈ।
ਕਿਰਨ ਖੇਰ ਨੇ ਵਿਦਿਆਰਥਣਾਂ ਨੂੰ ਕੁਝ ਇਸ ਢੰਗ ਨਾਲ ਕੀਤੀ ਇਹ ਅਪੀਲ (ਦੇਖੋ ਤਸਵੀਰਾਂ)
NEXT STORY