ਲੁਧਿਆਣਾ (ਵੈੱਬ ਡੈਸਕ, ਰਾਜ) : ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਟਾਕਿਆਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਈਸ਼ਵਰ ਸਿੰਘ ਨਗਰ 'ਚ ਪੁਲਸ ਨੇ ਗੈਰ ਕਾਨੂੰਨੀ ਪਟਾਕਿਆਂ ਦਾ ਗੋਦਾਮ ਫੜ੍ਹਿਆ ਹੈ। ਇਹ ਗੋਦਾਮ ਇਕ ਕਾਂਗਰਸੀ ਆਗੂ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਚਿੰਤਾ, ਮਹਾਮਾਰੀ ਦੇ ਬਣ ਰਹੇ ਹਾਲਾਤ, ਐਮਰਜੈਂਸੀ 'ਚ ਘੱਟਣ ਲੱਗੇ ਬੈੱਡ
ਇਹ ਗੋਦਾਮ ਰਿਹਾਇਸ਼ੀ ਇਲਾਕੇ 'ਚ ਬਣਿਆ ਹੋਇਆ ਸੀ ਅਤੇ ਇਸ ਦਾ ਲਾਇਸੈਂਸ ਵੀ ਨਹੀਂ ਸੀ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਨੇ ਹਰੀਸ਼ ਅਤੇ ਰਾਜਵੀਰ ਨਾਂ ਦੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਹਰੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ, ਵੀਡੀਓ 'ਚ ਦੇਖੋ ਮੌਕੇ ਦੇ ਹਾਲਾਤ
ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮੌਕੇ 'ਤੇ ਪਹੁੰਚ ਕੇ ਦਿੱਤੀ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਪਟਾਕਿਆਂ ਦੀ ਕੀਮਤ ਬਾਜ਼ਾਰ 'ਚ ਲੱਖਾਂ ਰੁਪਏ 'ਚ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ 'ਚ ਕਿਸੇ ਨੂੰ ਵੀ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ
NEXT STORY