ਬਠਿੰਡਾ (ਕੁਨਾਲ ਬਾਂਸਲ) : ਬਠਿੰਡਾ ਦੇ ਪਿੰਡ ਦੀਪ ਭੁੱਟਰ ’ਚ ਟਾਈਲਾਂ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਨ ਵਾਲੇ 8 ਲੋਕ ਲੱਸੀ ਪੀਣ ਨਾਲ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਦਰਅਸਲ ਉਕਤ ਲੋਕਾਂ ਨੇ ਸਵੇਰ ਖਾਣਾ ਖਾਣ ਤੋਂ ਬਾਅਦ ਲੱਸੀ ਪੀਤੀ ਸੀ, ਜਿਸ ਵਿਚ 8 ਲੋਕ ਬਿਮਾਰ ਹੋ ਗਏ, ਜਿਨ੍ਹਾਂ ਵਿਚ 5 ਪੁਰਸ਼ ਅਤੇ 3 ਜਨਾਨੀਆਂ ਹਨ। ਲੱਸੀ ਪੀਣ ਤੋਂ ਬਾਅਦ ਉਕਤ ਲੋਕਾਂ ਦੀ ਸਿਹਤ ਇਸ ਤਰ੍ਹਾਂ ਖ਼ਰਾਬ ਹੋ ਗਈ ਕਿ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ।
ਜਾਣਕਾਰੀ ਦਿੰਦਿਆਂ ਮਰੀਜ਼ਾਂ ਨੇ ਦੱਸਿਆ ਕਿ ਸਵੇਰ ਦੇ ਖਾਣੇ ਨਾਲ ਉਨ੍ਹਾਂ ਨੇ ਲੱਸੀ ਪੀਤੀ ਸੀ ਜਿਸ ਕਾਰਨ ਉਹ ਬਿਮਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਆਪਣਾ ਖਾਣਾ ਘਰੋਂ ਲੈ ਕੇ ਆਉਂਦੇ ਹਨ ਅਤੇ ਅੱਜ ਉਨ੍ਹਾਂ ਨੇ ਮਾਲਕ ਦੇ ਘਰੋਂ ਲੱਸੀ ਲਈ ਸੀ। ਲੱਸੀ ਪੀਣ ਤੋਂ ਬਾਅਦ ਹੀ ਉਹ ਬਿਮਾਰ ਹੋ ਗਏ ਅਤੇ ਸ਼ੱਕ ਹੈ ਕਿ ਉਨ੍ਹਾਂ ਦੇ ਬੀਮਾਰ ਹੋਣ ਦਾ ਕਾਰਨ ਲੱਸੀ ਹੀ ਹੈ। ਇਸ ਨਾਲ ਹੀ ਫੈਕਟਰੀ 'ਚ ਕੰਮ ਕਰਨ ਵਾਲੀ ਇਕ ਬਜ਼ੁਰਗ ਔਰਤ ਵੀ ਲੱਸੀ ਪੀਣ ਤੋਂ ਬਾਅਦ ਤੁਰੰਤ ਬਾਅਦ ਬਿਮਾਰ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਉਸ ਔਰਤ ਨੂੰ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਉਸ ਦਾ ਇਲਾਜ ਜਾਰੀ ਹੈ। ਸਿਵਲ ਹਸਪਤਾਲ ’ਚ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਅਤੇ ਉਨ੍ਹਾਂ ਨੂੰ ਇਹ ਤਕਲੀਫ਼ ਕਿਸ ਤਰ੍ਹਾਂ ਆਈ ਹੈ ਇਸ ਬਾਰੇ ਵੀ ਜਲਦੀ ਹੀ ਪਤਾ ਲੱਗ ਜਾਵੇਗਾ।
ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ
NEXT STORY