ਮਾਲੇਰਕੋਟਲਾ, (ਸਹਾਬੂਦੀਨ, ਜ਼ਹੂਰ, ਯਾਸੀਨ)- ਲੰਘੀ ਰਾਤ ਸਾਢੇ 9 ਵਜੇ ਦੇ ਕਰੀਬ ਸਥਾਨਕ ਠੰਡੀ ਸੜਕ ਵਾਲੇ ਇਲਾਕੇ ’ਚ ਉਸ ਸਮੇਂ ਅਫਰਾ-ਤਫੜੀ ਮੱਚ ਗਈ ਜਦੋਂ ਐੱਸ.ਡੀ.ਐੱਮ. ਮਾਲੇਰਕੋਟਲਾ ਦੇ ਦਫਤਰ ਅਤੇ ਰਿਹਾਇਸ਼ ਦੇ ਵਿਚਕਾਰ ਵਾਲੇ ਰਸਤੇ ’ਤੇ ਸਥਿਤ ਟੈਲੀਫੋਨ ਐਕਸ਼ਚੇਂਜ ਦੇ ਬਿਲਕੁਲ ਨਾਲ ਲੱਗਦੀ ਤੇਜ਼ਾਬ ਅਤੇ ਕੈਮੀਕਲ ਫੈਕਟਰੀ ਦੇ ਵੱਡੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ ਅਤੇ ਅੰਦਰ ਪਏ ਸਿਲੰਡਰ ਤੇ ਕੈਮੀਕਲਾਂ ਦੇ ਡਰੰਮ ਧਮਾਕਿਆਂ ਨਾਲ ਫੱਟਣ ਲੱਗੇ।
ਇਹ ਵੀ ਪੜ੍ਹੋ:- ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ
ਮੌਕੇ ’ਤੇ ਪੁੱਜੇ ਫਾਇਰ-ਬ੍ਰਿਗੇਡ ਦੇ ਵੱਡੇ ਅਮਲੇ ਨੂੰ ਅੱਗ ’ਤੇ ਕਾਬੂ ਪਾਉਣ ’ਚ ਜਿੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਜਾ ਕੇ ਭਾਵੇਂ ਅੱਗ ’ਤੇ ਕਾਬੂ ਪਾ ਲਿਆ ਗਿਆ। ਗੋਦਾਮ ’ਚ ਹੋਏ ਧਮਾਕਿਆਂ ਕਾਰਨ ਫੈਕਟਰੀ ਦੇ ਨੇੜੇ ਹੀ ਖੜ੍ਹਾ ਇਕ ਟੈਂਪੂ ਅਤੇ ਸਾਹਮਣੇ ਸੜਕ ਕੰਢੇ ਬਣੀਆਂ ਪ੍ਰਵਾਸੀਆਂ ਦੀਆਂ 5 ਝੁੱਗੀਆਂ ਵੀ ਅੱਗ ਦੀ ਲਪੇਟ ’ਚ ਆ ਜਾਣ ਕਾਰਣ ਸੜ ਕੇ ਸੁਆਹ ਹੋ ਗਈਆਂ।
ਇਨ੍ਹਾਂ ਝੁੱਗੀਆਂ ’ਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਲੰਘੀ ਰਾਤ 9 ਵਜੇ ਦੇ ਕਰੀਬ ਰੋਜ਼ਾਨਾ ਵਾਂਗ ਖਾਣਾ ਖਾ ਕੇ ਹਾਲੇ ਉਹ ਸੁੱਤੇ ਹੀ ਸਨ ਕਿ ਝੁੱਗੀਆਂ ਦੇ ਬਾਹਰ ਬੰਬ ਫਟਣ ਵਾਂਗ ਹੋਏ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਨਿਕਲੇ ਤਾਂ ਸਾਹਮਣੇ ਫੈਕਟਰੀ ਦੇ ਗੋਦਾਮ ’ਚ ਭਿਆਨਕ ਅੱਗ ਲੱਗੀ ਦਿਖਾਈ ਦਿੱਤੀ। ਅੱਗ ਦੀਆਂ ਤੇਜ਼ ਲਪਟਾਂ ਝੁੱਗੀਆਂ ਵੱਲ ਵੱਧਦੀਆਂ ਦੇਖ ਕੇ ਅਸੀਂ ਸਾਰੇ ਆਪੋ-ਆਪਣੇ ਬੱਚਿਆਂ ਨੂੰ ਚੁੱਕ ਕੇ ਬਾਹਰ ਆ ਗਏ ਅਤੇ ਆਪਣੇ-ਆਪ ਨੂੰ ਸੁਰੱਖਿਅਤ ਕਰਨ ਲਈ ਸਾਰੇ ਪਰਿਵਾਰ ਆਦਮਪਾਲ ਰੋਡ ਵਾਲੀ ਸੜਕ ਵੱਲ ਨੂੰ ਭੱਜ ਨਿਕਲੇ।
ਇਹ ਵੀ ਪੜ੍ਹੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਤੀ ਦੇ ਵਿਆਹ 'ਤੇ ਲੋਕ ਗੀਤ ਗਾ ਦਿੱਤੀਆਂ ਦੁਆਵਾਂ (ਵੀਡੀਓ)
ਜਿਸ ਕਾਰਣ ਭਾਵੇਂ ਸਾਡਾ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਤਾਂ ਬੱਚ ਗਿਆ ਪਰ ਫੈਕਟਰੀ ਗੇਟ ਦੇ ਬਿਲਕੁਲ ਸਾਹਮਣੇ ਵਾਲੀਆਂ 5 ਝੁੱਗੀਆਂ ਸਾਰੇ ਸਾਮਾਨ ਸਮੇਤ ਸੜ ਕੇ ਸੁਆਹ ਹੋ ਗਈਆਂ ਹਨ। ਇਸ ਹਾਦਸੇ ’ਚ ਇਕ ਲੇਬਰ ਵਾਲਾ ਜੋ ਫੈਕਟਰੀ ਦਾ ਗੇਟ ਲਾਉਣ ਲਈ ਰੁਕਿਆ ਹੋਇਆ ਸੀ ਦੇ ਜ਼ਖਮੀ ਹੋ ਜਾਣ ਕਾਰਣ ਉਸਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਭਿਆਨਕ ਅੱਗ ਕਾਰਣ ਫੈਕਟਰੀ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਜਾਣ ਕਾਰਣ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋ ਗਿਆ ਪਰ ਅੱਗ ਲੱਗਣ ਦੇ ਕਾਰਣਾਂ ਦੀ ਸਹੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ।
ਇਹ ਵੀ ਪੜ੍ਹੋ:- ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 635 ਨਵੇਂ ਮਾਮਲੇ ਆਏ ਸਾਹਮਣੇ, 18 ਦੀ ਮੌਤ
ਐੱਸ. ਡੀ. ਐੱਮ. ਮਾਲੇਰਕੋਟਲਾ ਟੀ. ਬੈਨਿਥ ਨੇ ਅੱਜ ਸਵੇਰੇ ਆਪਣੇ ਅਮਲੇ ਸਮੇਤ ਘਟਨਾ ਸਥਾਨ ਦਾ ਦੌਰਾ ਕਰਦਿਆਂ ਜਿਥੇ ਸਥਿਤੀ ਦਾ ਜਾਇਜ਼ਾ ਲਿਆ ਉਥੇ ਝੁੱਗੀਆਂ ਵਾਲਿਆਂ ਤੋਂ ਅੱਗ ਲੱਗਣ ਦੀ ਪੂਰੀ ਜਾਣਕਾਰੀ ਹਾਸਲ ਕੀਤੀ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਤੀ ਦੇ ਵਿਆਹ 'ਤੇ ਲੋਕ ਗੀਤ ਗਾ ਦਿੱਤੀਆਂ ਦੁਆਵਾਂ (ਵੀਡੀਓ)
NEXT STORY