ਚੰਡੀਗੜ੍ਹ : ਏ. ਜੀ. ਐੱਫ. ਟੀ. ਪੰਜਾਬ ਦੀ ਟੀਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਇਕ ਗੁਰਗੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿੱਕੀ ਨੂੰ ਵਿਦੇਸ਼ ਆਧਾਰਿਤ ਹੈਂਡਲਰ ਵੱਲੋਂ ਵਿਰੋਧੀ ਗੈਂਗ ਦੇ ਮੈਂਬਰ ਨੂੰ ਖ਼ਤਮ ਕਰਨ ਲਈ ਕੰਮ ਸੌਂਪਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਲਣ ਵਾਲੇ Mid Day Meal ਨੂੰ ਲੈ ਕੇ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਹੁਕਮ
ਉਹ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਵੀ ਸ਼ਾਮਲ ਸੀ। ਵਿਕਰਮਜੀਤ ਦਾ ਅਪਰਾਧਿਕ ਇਤਿਹਾਸ ਹੈ। ਉਸ ਦੇ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਕਰੀਬ 20 ਕੇਸ ਦਰਜ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਠੰਡ ਦੀਆਂ ਛੁੱਟੀਆਂ ਦਰਮਿਆਨ ਆਈ ਵੱਡੀ ਖ਼ਬਰ!, ਤੁਸੀਂ ਵੀ ਪੜ੍ਹੋ
ਵਿਕਰਮਜੀਤ ਸਾਲ 2018 'ਚ ਰਾਜਸਥਾਨ ਦੇ ਗੰਗਾਨਗਰ ਵਿਖੇ ਇਕ ਜਿੰਮ 'ਚ ਆਪਣੇ ਵਿਰੋਧੀ ਜੌਰਡਨ ਦੇ ਸਨਸਨੀਖੇਜ਼ ਕਤਲ 'ਚ ਮ੍ਰਿਤਕ ਗੈਂਗਸਟਰ ਅੰਕਿਤ ਭਾਦੂ ਦੇ ਸ਼ੂਟਰ/ਸਹਿ ਦੋਸ਼ੀਆਂ 'ਚੋਂ ਇੱਕ ਸੀ। ਇਸ ਦੇ ਨਾਲ ਹੀ ਉਸ ਕੋਲੋਂ ਇਕ ਚੀਨੀ ਪਿਸਤੌਲ ਸਮੇਤ 8 ਜ਼ਿੰਦਾ ਕਾਰਤੂਸ ਅਤੇ ਇਕ ਟੋਇਟਾ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ।
ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Year ender 2023: ਪਰਿਵਾਰ ਨੂੰ ਅਲਵਿਦਾ ਕਹਿ ਗਏ ਪੰਜਾਬੀ ਨੌਜਵਾਨ, ਵਿਦੇਸ਼ 'ਚ ਹਾਰਟ ਅਟੈਕ ਨੇ ਖੋਹੇ ਮਾਵਾਂ ਦੇ ਲਾਲ
NEXT STORY