ਰੂਪਨਗਰ, (ਵਿਜੇ)- ਨਗਰ ਕੌਂਸਲ ਵੱਲੋਂ ਕੂੜਾ ਨਾ ਚੁੱਕਣ ਕਾਰਨ ਬੀਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਹੈ ਕਿਉਂਕਿ ਪਹਿਲੀ ਜਗ੍ਹਾ ਦੀ ਲੀਜ਼ ਖਤਮ ਹੋਣ ਮਗਰੋਂ ਕੂੜਾ ਸੁੱਟਣ ਲਈ ਜਗ੍ਹਾ ਨਹੀਂ ਹੈ।
ਕੌਂਸਲ ਪਹਿਲਾਂ ਵਾਲੀ ਥਾਂ 'ਤੇ ਜ਼ਬਰਦਸਤੀ ਕੂੜਾ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਪਿੰਡ ਰੌਂਤਾ ਭੈਣੀ ਦੇ ਲੋਕ ਵਿਰੋਧ ਕਰ ਰਹੇ ਹਨ। 5 ਸਾਲ ਪਹਿਲਾਂ ਨਗਰ ਕੌਂਸਲ ਰੂਪਨਗਰ ਨੇ ਕੂੜਾ ਸ਼ਹਿਰੋਂ ਇਕੱਠਾ ਕਰ ਕੇ ਪਿੰਡ ਰੌਂਤਾ ਭੈਣੀ ਵਿਖੇ ਸੁੱਟਣ ਦਾ ਪ੍ਰਬੰਧ ਕੀਤਾ ਸੀ। ਨਗਰ ਕੌਂਸਲ ਨੇ ਕਿਹਾ ਸੀ ਕਿ ਕੂੜਾ ਡੰਪਿੰਗ ਵਾਲੇ ਸਥਾਨ 'ਤੇ ਦੀਵਾਰ ਬਣਾਈ ਜਾਵੇਗੀ ਤੇ ਕੂੜਾ ਉਸ ਵਿਚ ਸੁੱਟਿਆ ਜਾਵੇਗਾ ਪਰ ਕੂੜਾ ਖੁੱਲ੍ਹੇ ਵਿਚ ਸੁੱਟਿਆ ਗਿਆ ਤੇ ਦੀਵਾਰ ਨਹੀਂ ਬਣਾਈ ਗਈ, ਜਿਸ ਕਾਰਨ ਕੂੜੇ ਦਾ 8 ਫੁੱਟ ਉੱਚਾ ਢੇਰ ਲਾ ਕੇ ਉਸ 'ਤੇ ਮਿੱਟੀ ਪਾ ਦਿੱਤੀ ਗਈ।
ਪਿੰਡ ਦੇ ਲੋਕਾਂ ਨੇ ਕੌਂਸਲ 'ਤੇ ਦੋਸ਼ ਲਾਇਆ ਕਿ ਕੌਂਸਲ ਨੇ ਲੀਜ਼ ਦੀਆਂ ਸ਼ਰਤਾਂ ਤਹਿਤ ਉਥੇ ਦੀਵਾਰ ਨਹੀਂ ਬਣਾਈ ਤੇ ਨਾ ਹੀ ਕੂੜੇ ਨੂੰ ਸਹੀ ਢੰਗ ਨਾਲ ਡੰਪ ਕੀਤਾ, ਜਿਸ ਕਾਰਨ ਪਿੰਡ ਵਿਚ ਬਦਬੂ ਫੈਲ ਰਹੀ ਹੈ ਤੇ ਮੀਂਹ ਦੌਰਾਨ ਪਿੰਡਾਂ ਛੋਟਾ ਸੁਰਤਾਪੁਰ, ਰਤਨਪੁਰਾ, ਸੁਰਤਾਪੁਰ ਫਾਰਮ, ਘੜੀਸਪੁਰ, ਭਾਓਵਾਲ, ਰੌਂਤਾ, ਬੜਾ ਸੁਰਤਾਪੁਰ, ਚੌਂਤਾ, ਭੈਣੀ, ਝੱਲੀਆਂ ਖੁਰਦ, ਚੁਪਕੀ, ਮਾਹਲਾਂ ਤੇ ਬੂਥਗੜ੍ਹ ਵਿਚ ਹੜ੍ਹ ਆ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਲੀਜ਼ ਦੀਆਂ ਸ਼ਰਤਾਂ ਨੂੰ ਪੂਰਾ ਕਰਦੀ ਤਾਂ ਇਹ ਸਮੱਸਿਆ ਪੈਦਾ ਨਾ ਹੁੰਦੀ। ਲੋਕਾਂ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਨਗਰ ਕੌਂਸਲ ਨੂੰ ਸੌਲਿਡ ਵੇਸਟ ਪਲਾਂਟ ਲਾਉਣਾ ਚਾਹੀਦਾ ਸੀ।
ਨਾਕਾਫੀ ਹਨ ਆਧਾਰ ਕਾਰਡ ਦੀ ਅਪਡੇਸ਼ਨ ਲਈ 4 ਸੇਵਾ ਕੇਂਦਰ
NEXT STORY