ਮਲੋਟ, (ਜੁਨੇਜਾ)- ਮਲੋਟ ਪੁਲਸ ਨੇ ਭਾਰੀ ਮਾਤਰਾ 'ਚ ਲਾਹਣ, ਚੂਰਾ-ਪੋਸਤ ਅਤੇ ਨਾਜਾਇਜ਼ ਸ਼ਰਾਬ ਬਰਾਮਦ
ਕੀਤੀ ਹੈ।
ਐੱਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਕਬਰਵਾਲਾ ਪੁਲਸ ਨੇ ਸ਼ਮੀਰ ਸਿੰਘ ਉਰਫ ਸ਼ੰਮੀ ਪੁੱਤਰ ਜੱਜ ਸਿੰਘ ਵਾਸੀ ਕੱਟਿਆਂਵਾਲੀ ਤੋਂ 15 ਕਿਲੋ ਚੂਰਾ-ਪੋਸਤ, ਵੀਰ ਸਿੰਘ ਪੁੱਤਰ ਜੱਜ ਸਿੰਘ ਵਾਸੀ ਕੱਟਿਆਂਵਾਲੀ ਤੋਂ 2 ਹਜ਼ਾਰ ਲਿਟਰ ਲਾਹਣ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ, ਰਾਜਵਿੰਦਰ ਕੌਰ ਉਰਫ ਰਾਜੀ ਪਤਨੀ ਸਵ. ਗੁਰਮੀਤ ਸਿੰਘ ਵਾਸੀ ਕੱਟਿਆਂਵਾਲੀ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 9 ਬੋਤਲਾਂ, ਪੱਗਾ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਕੱਟਿਆਂਵਾਲੀ ਤੋਂ 3 ਹਜ਼ਾਰ ਲਿਟਰ ਲਾਹਣ, ਦੀਪਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੱਟਿਆਂਵਾਲੀ ਕੋਲੋਂ ਲਾਹਣ ਅਤੇ ਚਾਲੂ ਭੱਠੀ, ਗੋਹਨੀ ਪੁੱਤਰ ਅਜਮੇਰ ਸਿੰਘ ਵਾਸੀ ਕੱਟਿਆਂਵਾਲੀ ਤੋਂ 3 ਹਜ਼ਾਰ ਲਿਟਰ ਲਾਹਣ, ਚਰਨਾ ਪੁੱਤਰ ਅਮਰ ਸਿੰਘ ਵਾਸੀ ਕੱਟਿਆਂਵਾਲੀ ਤੋਂ 2 ਹਜ਼ਾਰ ਲਿਟਰ ਲਾਹਣ, ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਾਂਗਖਲੀ ਥਾਣਾ ਸੀਵਨ ਹਰਿਆਣਾ ਕੋਲੋਂ 3 ਹਜ਼ਾਰ ਲਿਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਦੀਆਂ 50 ਬੋਤਲਾਂ ਬਰਾਮਦ ਕੀਤੀਆਂ।
ਇਨ੍ਹਾਂ ਮਾਮਲਿਆਂ 'ਚ ਕਥਿਤ ਦੋਸ਼ੀਆਂ ਪੱਗਾ ਸਿੰਘ, ਦੀਪਾ ਸਿੰਘ, ਗੋਹਨੀ, ਚਰਨਾ ਮੌਕੇ ਤੋਂ ਫਰਾਰ ਹੋ ਗਏ। ਸਾਰੇ ਕਥਿਤ ਦੋਸ਼ੀਆਂ ਖਿਲਾਫ ਕਬਰਵਾਲਾ ਪੁਲਸ ਥਾਣੇ 'ਚ ਕੇਸ ਦਰਜ ਕਰ ਲਏ ਗਏ ਹਨ।
ਇਸ ਤੋਂ ਇਲਾਵਾ ਸਿਟੀ ਪੁਲਸ ਨੇ ਤੇਜ ਕੌਰ ਪਤਨੀ ਹਰਨੇਕ ਸਿੰਘ ਵਾਸੀ ਡੇਰਾ ਸੱਚਾ ਸੌਦਾ, ਮਲੋਟ ਕੋਲੋਂ 2 ਕਿਲੋ 250 ਗ੍ਰਾਮ ਚੂਰਾ-ਪੋਸਤ ਅਤੇ ਸੋਮ ਨਾਥ ਪੁੱਤਰ ਦੇਸ ਰਾਜ ਗਲੀ ਨੰਬਰ-4 ਤੋਂ ਨਾਜਾਇਜ਼ ਠੇਕਾ ਸ਼ਰਾਬ ਦੇਸੀ ਦੀਆਂ 15 ਬੋਤਲਾਂ ਬਰਾਮਦ ਕਰ ਕੇ ਮਾਮਲੇ ਦਰਜ ਕਰ ਲਏ ਹਨ।
ਲੜਕੀ ਨਾਲ ਜਬਰ-ਜ਼ਨਾਹ ਕਰਨ ਸਬੰਧੀ ਪਰਚਾ
NEXT STORY