ਨਵੀਂ ਦਿੱਲੀ- ਦਿੱਲੀ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਰਾਜਨੀਤੀ ਇਕ ਵਾਰ ਫਿਰ ਗਰਮਾ ਗਈ ਹੈ। ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਵੱਲੋਂ ਵੀਰਵਾਰ ਨੂੰ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਜੰਤਰ-ਮੰਤਰ ਵਿਖੇ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਕਿਸਾਨਾਂ ਨੇ ਕਿਸਾਨ ਸੰਸਦ ਦਾ ਨਾਂ ਦਿੱਤਾ। ਇਸ ਕਿਸਾਨ ਸੰਸਦ 'ਚ ਇਕ ਮੀਡੀਆ ਦੇ ਵਿਅਕਤੀ 'ਤੇ ਹੋਏ ਕਥਿਤ ਹਮਲੇ ਦੇ ਬਾਰੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਸੀ ਕਿ ਉਹ ਕਿਸਾਨ ਨਹੀਂ ਮਵਾਲੀ ਹਨ। ਮੀਨਾਕਸ਼ੀ ਲੇਖੀ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਮੀਨਾਕਸ਼ੀ ਲੇਖੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਜਿਸ ਤੋਂ ਬਾਅਦ ਲੇਖੀ ਨੂੰ ਇਸ ਮਾਮਲੇ 'ਤੇ ਸਪਸ਼ਟੀਕਰਨ ਦੇਣਾ ਪਿਆ।
ਇਹ ਵੀ ਪੜ੍ਹੋ- ਪ੍ਰਬੰਧਕਾਂ ਨੇ ਦਿਖਾਈ ਤੰਗ ਦਿਲੀ, ਸਿੱਧੂ ਨੂੰ ਇਸ ਵਾਰ ਵੀ ਨਹੀਂ ਹੋਈ ਸਿਰੋਪਾਓ ਦੀ ਬਖਸ਼ਿਸ਼ : ਬਰਾੜ
ਲੇਖੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਅਤੇ ਕਿਸਾਨ ਸੰਸਦ 'ਚ ਇਕ ਮੀਡੀਆ ਦੇ ਵਿਅਕਤੀ 'ਤੇ ਹੋਏ ਹਮਲੇ ਵਾਰੇ ਮੇਰੀ ਟਿੱਪਣੀ ਮੰਗੀ ਗਈ ਸੀ। ਇਸ ਦੇ ਜਵਾਬ 'ਚ ਮੈਂ ਕਿਹਾ ਕਿ ਇਹ ਹਰਕਤ ਮਵਾਲੀ ਹੀ ਕਰ ਸਕਦੇ ਹਨ, ਕਿਸਾਨ ਅਜਿਹੀ ਹਰਕਤ ਨਹੀਂ ਕਰਦੇ। ਮੇਰੇ ਇਸ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਜੇਕਰ ਮੇਰੀ ਇਸ ਟਿੱਪਣੀ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਆਪਣਾ ਬਿਆਨ ਵਾਪਸ ਲੈਂਦੀ ਹਾਂ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਸ਼ੁੱਕਰਵਾਰ ਪੰਜਾਬ ਭਵਨ 'ਚ ਚਾਹ ਦਾ ਸੱਦਾ
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਸੰਸਦ 'ਚ ਮੀਨਾਕਸ਼ੀ ਲੇਖੀ ਦੇ ਬਿਆਨ ਖ਼ਿਲਾਫ਼ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ ਸੀ।
ਰਾਕੇਸ ਟਿਕੈਤ ਨੇ ਲੇਖੀ ਦੇ ਬਿਆਨ ਦੀ ਕੀਤੀ ਨਿੰਦਾ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਲੇਖੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਿਸਾਨ ਦੇ ਬਾਰੇ ਅਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ, ਕਿਸਾਨ ਦੇਸ਼ ਦਾ ਅੰਨਦਾਤਾ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਮੀਨਾਕਸ਼ੀ ਦੇ ਬਿਆਨ ਨੂੰ 80 ਕਰੋੜ ਕਿਸਾਨਾਂ ਦਾ ਅਪਮਾਨ ਦੱਸਿਆ ਹੈ।
ਇਹ ਵੀ ਪੜ੍ਹੋ- ਮੀਨਾਕਸ਼ੀ ਲੇਖੀ ਕਿਸਾਨਾਂ 'ਤੇ ਕੀਤੀ ਵਿਵਾਦਤ ਟਿੱਪਣੀ 'ਤੇ ਮੰਗੇ ਮੁਆਫੀ, ਨਹੀਂ ਤਾਂ ਦੇਵੇ ਅਸਤੀਫਾ: ਮੁਕੇਸ਼ ਸ਼ਰਮਾ
ਮੀਨਾਕਸ਼ੀ ਲੇਖੀ ਦੀ ਟਿੱਪਣੀ ਦਰਸਾਉਂਦੀ ਹੈ ਕਿਸਾਨਾਂ ਪ੍ਰਤੀ ਉਨ੍ਹਾਂ ਦੀ ਮਾਨਸਿਕਤਾ : ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲੇਖੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਸੰਸਦ 'ਚ ਪੱਤਰਕਾਰ 'ਤੇ ਹਮਲਾ ਨਿੰਦਣਯੋਗ ਹੈ ਪਰ ਲੇਖੀ ਨੂੰ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੋਈ ਅਧਿਕਾਰ ਨਹੀਂ, ਕਿਸਾਨਾਂ ਖ਼ਿਲਾਫ਼ ਉਨ੍ਹਾਂ ਵੱਲੋਂ ਕੀਤੀ ਗਈ ਅਸ਼ਲੀਲ ਟਿੱਪਣੀ ਉਨ੍ਹਾਂ ਦੇ ਕਿਸਾਨ ਵਿਰੋਧੀ ਹੋਣ ਦੀ ਮਾਨਸਿਕਤਾ ਨੂੰ ਦਰਸ਼ਾਉਂਦੀ ਹੈ।
ਇਹ ਵੀ ਪੜ੍ਹੋ- ਡਿਜੀਟਲ ਕਰੰਸੀ ਜਲਦ ਚਲਾਉਣ 'ਤੇ ਵਿਚਾਰ ਕਰ ਰਿਹੈ ਰਿਜ਼ਰਵ ਬੈਂਕ: ਡਿਪਟੀ ਗਵਰਨਰ
ਮੀਨਾਕਸ਼ੀ ਲੇਖੀ ਮੰਗੇ ਮੁਆਫੀ, ਨਹੀਂ ਤਾਂ ਦੇਵੇ ਅਸਤੀਫਾ: ਮੁਕੇਸ਼ ਸ਼ਰਮਾ
ਦਿੱਲੀ ਦੇ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਮੁਕੇਸ਼ ਸ਼ਰਮਾ ਨੇ ਲੇਖੀ ਦੀ ਵਿਵਾਦਤ ਟਿੱਪਣੀ 'ਤੇ ਪ੍ਰਤੀਕ੍ਰਿਆ ਦਿੰਦੇ ਕਿਹਾ ਕਿ ਕਿਸਾਨ ਮਵਾਲੀ ਨਹੀਂ, ਸਗੋਂ ਅੰਨਦਾਤਾ ਹੈ ਅਤੇ ਤੁਹਾਨੂੰ ਉਨ੍ਹਾਂ 'ਤੇ ਕੀਤੀ ਇਸ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਮੀਨਾਕਸ਼ੀ ਲੇਖੀ ਕਿਸਾਨਾਂ 'ਤੇ ਕੀਤੀ ਵਿਵਾਦਤ ਟਿੱਪਣੀ 'ਤੇ ਮੰਗੇ ਮੁਆਫੀ, ਨਹੀਂ ਤਾਂ ਦੇਵੇ ਅਸਤੀਫਾ: ਮੁਕੇਸ਼ ਸ਼ਰਮਾ
NEXT STORY