ਅਬੋਹਰ (ਸੁਨੀਲ) : ਬੀਤੀ ਦੇਰ ਰਾਤ ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਨੰ. 15 ਸਥਿਤ ਉਪਮੰਡਲ ਦੇ ਪਿੰਡ ਮੌਜਗੜ੍ਹ ’ਚ ਇਕ ਕੈਂਟਰ ਦੇ ਦਰਖੱਤ ਨਾਲ ਟਕਰਾਉਣ ਕਾਰਣ ਕੈਂਟਰ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ’ਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਸਜੀ ਵਾਸੀ ਬਲਰਾਜ ਪੁੱਤਰ ਦਲੀਪ ਕੁਮਾਰ ਉਮਰ ਕਰੀਬ 40 ਸਾਲਾ ਤੇ ਟੱਰਕ ਮਾਲਿਕ ਪਿੰਡ ਭੂਬਿੰਆ ਵਾਸੀ ਪਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ 35 ਸਾਲਾ ਬੀਤੀ ਰਾਤ ਕੈਂਟਰ ’ਚ ਨਿੰਬੂ ਲੱਦ ਕੇ ਰਾਜਸਥਾਨ ਤੋਂ ਜਲੰਧਰ ਲਈ ਰਵਾਨਾ ਹੋਏ। ਜਦੋਂ ਉਹ ਪਿੰਡ ਮੌਜਗੜ੍ਹ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦਾ ਕੈਂਟਰ ਬੇਕਾਬੂ ਹੋ ਕੇ ਸੜਕ ਕੰਢੇ ਦਰਖੱਤ ਨਾਲ ਜਾ ਟਕਰਾਇਆ।
ਇਸ ਹਾਦਸੇ ਵਿਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੇੜਲੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਖੂਈਆਂ ਸਰਵਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈਆਂ। ਦੱਸਿਆ ਜਾਂਦਾ ਹੈ ਕਿ ਦੋਵੇਂ ਮ੍ਰਿਤਕਾਂ ਦੇ ਦੋ-ਦੋ ਬੱਚੇ ਸਨ। ਵਰਣਨਯੋਗ ਹੈ ਕਿ ਪਲਵਿੰਦਰ ਦੇ ਵੱਡੇ ਭਰਾ ਦੀ ਵੀ ਇਕ ਸਾਲ ਪਹਿਲਾਂ ਹੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ।
ਕਿਸਾਨ ਪਰਮਲ ਝੋਨੇ ਦੀ ਬਿਜਾਈ ਨੂੰ ਦੇ ਰਹੇ ਹਨ ਤਰਜੀਹ
NEXT STORY