ਜਲੰਧਰ (ਵੈਬ ਡੈਸਕ)- ਜਲੰਧਰ ਦੇ ਲੰਮਾ ਪਿੰਡ ਚੌਕ ਵਿਚ ਲਗਭਗ 10 ਘੰਟੇ ਲੋਕਾਂ ਵਿਚ ਦਹਿਸ਼ਤ ਪਾਉਣ ਤੋਂ ਬਾਅਦ ਆਖਰ ਦੇਰ ਸ਼ਾਮ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਅੱਜ ਸਵੇਰ ਤੋਂ ਲੰਮਾ ਪਿੰਡ ਵਿਚ ਇਹ ਤੇਂਦੂਆਂ ਕਿਧਰੋ ਆ ਗਿਆ ਸੀ। ਜਿਸ ਪਿੱਛੋਂ ਇਹ ਇਕ ਘਰ ਵਿਚ ਦਾਖਲ ਹੋ ਗਿਆ ਸੀ। ਇਸ ਘਰ ਵਿਚੋਂ ਜਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਤੇਂਦੂਏ ਨੂੰ ਫੜ੍ਹਣ ਲਈ ਜਾਲ ਵਿਛਾਇਆ ਤਾਂ ਉਕਤ ਥਾਂ ਉਤੇ ਵੱਡੀ ਗਿਣਤੀ ਵਿਚ ਲੋਕ ਇਕਤਰਤ ਹੋ ਗਏ। ਇਸ ਦੌਰਾਨ ਹੀ ਤੇਂਦੂਏ ਨੇ ਮੌਕੇ ਤੋਂ ਭੱਜਣ ਦੀ ਕੋਸ਼ੀਸ਼ ਕੀਤੀ ਤੇਜੰਗਲਾਤ ਵਿਭਾਗ ਦੇ ਕਰਮਚਾਰੀਆਂ ਸਮੇਤ ਕੁਲ 5 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸ ਦੇ ਬਾਵਜੂਦ ਤੇਂਦੂਆਂ ਕਾਬੂ ਹੇਠ ਨਹੀਂ ਆਇਆ ਤੇ ਪਿੰਡ ਵਿਚ ਹੀ ਇਕ ਹੋਰ ਘਰ ਵਿਚ ਜਾ ਵੜੀਆਂ ਪਰ ਇਸ ਤੋਂ ਪਹਿਲਾਂ ਜੰਗਲਾਤ ਵਿਭਾਗ ਦੇ ਅਧਿਕਾਰੀ ਉਸ ਨੂੰ 2 ਬੇਹੋਸ਼ੀ ਦੇ ਟੀਕੇ ਲਗਾਉਣ ਵਿਚ ਕਾਮਯਾਬ ਹੋ ਗਏ। ਕਈ ਘੰਟੇ ਉਕਤ ਘਰ ਵਿਚ ਤੇਂਦੂਏ ਦੇ ਲੁਕੇ ਰਹਿਣ ਮਗਰੋਂ ਆਖਰ ਕਾਫੀ ਮੁਸ਼ਕਤ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਸਥਾਨਕ ਲੋਕਾਂ ਨਾਲ ਉਸਨੂੰ ਕਾਬੂ ਕਰਨ ਵਿਚ ਸਫਲ ਰਹੇ।
ਭਾਜਪਾਈਆਂ ਨੂੰ ਲੰਚ ਕਰਵਾਉਣ ਪਿੱਛੋ ਅਕਾਲੀ ਦਲ ਵਲੋਂ ਐੱਨ. ਡੀ. ਏ. ਦੀ ਬੈਠਕ ਦਾ ਬਾਈਕਾਟ
NEXT STORY