ਪਟਿਆਲਾ : ਐੱਲ.ਜੀ.ਬੀ.ਟੀ. ਕਮਿਊਨਟੀ ਲਈ ਬਣੀ ਵਿਸ਼ੇਸ਼ ਐੱਪ 'ਬਲਮਾ' ਲਈ ਪਟਿਆਲੇ ਦਾ ਜੈਜ਼ ਅੰਬੈਸਡਰ ਬਣਿਆ ਹੈ। ਇਹ ਇਕ ਅਜਿਹੀ ਸੋਸ਼ਲ ਐਪ ਹੈ ਜਿਸ 'ਤੇ ਲੈਸਬੀਅਨ, ਬਾਏਸੈਕਸੂਅਲ, ਟਰਾਂਸਜੈਂਡਰਜ਼ ਅਤੇ ਕੂਈਰ ਸਮਾਜ ਇਸ ਐਪ ਰਾਹੀਂ ਵੱਖ-ਵੱਖ ਦੇਸ਼ਾਂ 'ਚ ਬੈਠੇ ਆਪਣੇ ਐੱਲ.ਜੀ.ਬੀ.ਟੀ. ਸਮਾਜ ਨਾਲ ਰਾਬਤਾ ਕਰ ਸਕਦੇ ਹਨ। ਇੰਨਾ ਹੀ ਨਹੀਂ ਇਸ ਐੱਪ 'ਚ ਕਾਫੀ ਫੀਚਰ ਵੀ ਦਿੱਤੇ ਜਾ ਰਹੇ ਹਨ, ਜਿਸ ਨੂੰ ਕੋਈ ਵੀ ਆਪਣੇ ਸਮਾਰਟ ਫੋਨ ਜਾਂ ਆਈ.ਓ.ਐੱਸ 'ਚ ਡਾਊਨਲੋਡ ਕਰ ਸਕਦਾ ਹੈ।
'ਬਲਮਾ' ਐਪ ਦੇ ਸੰਸਥਾਪਕ ਪੀਟਰ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਪਟਿਆਲਾ ਦੇ ਜੈਜ਼ ਨੂੰ 'ਬਲਮਾ' ਐਪ ਦਾ ਪੰਜਾਬ ਦਾ ਅੰਬੈਸਡਰ ਬਣਾਇਆ ਗਿਆ ਹੈ। ਉਨ੍ਹਾਂ ਨੇ ਐੱਲ.ਜੀ. ਬੀ.ਟੀ. ਸਮਾਜ ਦੇ ਲਈ ਕਾਫੀ ਸਹਿਯੋਗ ਕੀਤਾ ਹੈ। ਇਸ ਸਬੰਧੀ 'ਬਲਮਾ' ਐੱਪ ਦਾ ਬਰੈਂਡ ਅੰਬੈਸਡਰ ਬਣਨ 'ਤੇ ਜੈਜ਼ ਨੇ ਕਿਹਾ ਕਿ ਮੈਨੂੰ ਆਪਣੀ ਗੇ ਸੈਕਸੂਅਲਿਟੀ 'ਤੇ ਮਾਣ ਹੈ। ਇਕ ਖਾਸ ਮੁਕਾਮ ਤੇ ਪਹੁੰਚਣ ਲਈ ਮੈਨੂੰ ਆਪਣੀ ਜ਼ਿੰਦਗੀ 'ਚ ਬਹਤ ਦੁੱਖ ਝੱਲਣਾ ਪਿਆ, ਹਾਲਾਂਕਿ ਜਦੋਂ ਮੈਨੂੰ ਪਤਾ ਲੱਗਿਆ ਕਿ 'ਬਲਮਾ' ਐਪ ਇਕ ਅਜਿਹੀ ਐਪ ਲਾਂਚ ਹੋ ਰਹੀ ਹੈ, ਜਿਹੜੀ ਸਾਡੇ ਸਮਾਜ ਲਈ ਬਣੀ ਹੈ। ਇਸ ਨਾਲ ਪੰਜਾਬ 'ਚ ਐੱਲ.ਜੀ.ਬੀ.ਟੀ. ਸਮਾਜ ਲਈ ਲੋਕਾਂ ਦੀ ਧਾਰਨਾ ਬਦਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਪੀਟਰ ਸਿੰਘ ਦਾ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ, ਜਿਸ ਨੇ ਮੈਨੂੰ 'ਬਲਮਾ' ਪਰਿਵਾਰ 'ਚ ਸ਼ਾਮਲ ਕੀਤਾ ਹੈ। ਮੈਂਨੂੰ ਉਮੀਦ ਹੈ ਕਿ ਬਲਮਾ ਨਾਲ ਅਸੀਂ ਲੋਕਾਂ ਦੀ ਸੋਚ ਨੂੰ ਬਦਲਾਂਗੇ, ਜਿਹੜੀ ਕਿ ਸਾਡੇ ਸਮਾਜ ਨੂੰ ਲੈ ਕੇ ਨਕਰਾਤਮਕ ਹੈ।
ਸ਼ੱਕੀ ਹਾਲਾਤ 'ਚ 8ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
NEXT STORY