ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ 30 ਹਿੰਦੂ ਮੰਦਰ ਅਤੇ ਛੋਟੇ-ਵੱਡੇ 3 ਹਜ਼ਾਰ ਹਿੰਦੂ ਡੇਰੇ ਪੰਜਾਬ ਸਰਕਾਰ ਦੇ ਕੰਟਰੋਲ ’ਚ ਹਨ। ਇਨ੍ਹਾਂ ਸਥਾਨਾਂ ਦੀ ਕਰੋੜਾਂ ਰੁਪਏ ਦੀ ਸਾਲਾਨਾ ਆਮਦਨ ਵੀ ਸਰਕਾਰ ਕੋਲ ਜਾ ਰਹੀ ਹੈ, ਜਿਸ ਨੂੰ ਮੰਦਰ ਦੇ ਵਿਕਾਸ ਅਤੇ ਹੋਰ ਹਿੰਦੂ ਧਰਮਿਕ ਕਾਰਜ ਲਈ ਨਹੀਂ ਇਸਤੇਮਾਲ ਕੀਤਾ ਜਾ ਰਿਹਾ , ਜਦਕਿ ਸੂਬੇ ਦੀ 15000 ਏਕੜ ਤੋਂ ਵੀ ਜ਼ਿਆਦਾ ਗੋਚਰ ਜ਼ਮੀਨ ’ਤੇ ਸਿਆਸੀ ਲੋਕਾਂ ਦਾ ਕਬਜ਼ਾ ਹੈ। ਸ਼੍ਰੀ ਹਿੰਦੂ ਤਖ਼ਤ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਨੇ ਉਪਰੋਕਤ ਮਾਮਲਿਆਂ ’ਚ ਕੋਈ ਕੋਸ਼ਿਸ਼ ਨਾ ਕੀਤੀ ਤਾਂ ਉਹ ਅਗਲੇ ਮਹੀਨੇ ਤੋਂ ਸੰਭਵ ਤੌਰ ’ਤੇ ਜਨਮ ਅਸ਼ਟਮੀ ਤੋਂ ਪੰਜਾਬ ਸਰਕਾਰ ਵਿਰੁੱਧ ਪੈਦਲ ਯਾਤਰਾ ਮੁਹਿੰਮ ਸ਼ੁਰੂ ਕਰੇਗਾ। ਇਸਦੇ ਨਾਲ ਹੀ ਤਖ਼ਤ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕਰਕੇ ਮੰਦਰਾਂ ਨੂੰ ਸਰਕਾਰੀ ਕੋਟਰੋਲ ਤੋਂ ਮੁਕਤ ਕਰਨ ਦੀ ਅਪੀਲ ਕਰੇਗਾ।
ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਪੰਜਾਬ ’ਚ ਸਿਰਫ਼ ਹਿੰਦੂ ਧਰਮ ਦੇ ਧਾਰਮਿਕ ਸਥਾਨਾਂ ’ਤੇ ਹੀ ਸਰਕਾਰ ਦਾ ਕੰਟਰੋਲ ਹੈ। ਜਿਨ੍ਹਾਂ ਹਿੰਦੂ ਧਾਰਮਿਕ ਸਥਾਨਾਂ ’ਤੇ ਸਰਕਾਰ ਦਾ ਕੰਟਰੋਲ ਹੈ, ਉਨ੍ਹਾਂ ’ਚ ਪਟਿਆਲਾ ਦਾ ਮਾਤਾ ਕਾਲੀ ਮੰਦਰ, ਜ਼ਿਲ੍ਹਾ ਪਟਿਆਲਾ ’ਚ ਹੀ ਬਹਾਦੁਰਗੜ੍ਹ ਦਾ ਬਦਰੀਨਾਥ ਮੰਦਰ, ਕੇਦਾਰਨਾਥ ਮੰਦਰ, ਅੰਮ੍ਰਿਤਸਰ ਦਾ ਰਾਮਤੀਰਥ ਮੰਦਰ, ਸੰਗਰੂਰ ਜ਼ਿਲ੍ਹੇ ’ਚ ਕਾਲੀ ਮਾਤਾ ਮੰਦਰ ਅਤੇ ਮਾਤਾ ਰਾਜੇਸ਼ਵਰੀ ਮੰਦਰ ਸਮੇਤ 4 ਮੰਦਰ ਤੇ ਕਪੂਰਥਲਾ ਦੇ 3 ਮੰਦਰ ਮੁੱਖ ਤੌਰ ’ਤੇ ਸ਼ਾਮਲ ਹਨ। ਇਸਦੇ ਨਾਲ ਹੀ ਸੂਬੇ ’ਚ ਸ਼ਹਿਰੀ ਅਤੇ ਦਿਹਾਤੀ ਖੇਤਰ ’ਚ ਕਰੀਬ 3 ਹਜ਼ਾਰ ਛੋਟੇ-ਵੱਡੇ ਹਿੰਦੂ ਡੇਰਿਆਂ ’ਤੇ ਵੀ ਸਰਕਾਰ ਦਾ ਕੰਟਰੋਲ ਹੈ, ਜਿਨ੍ਹਾਂ ਦੀ ਭੂਮੀ 60,000 ਏਕੜ ਹੈ ।
ਇਹ ਵੀ ਪੜ੍ਹੋ : ਪੰਜਾਬ ਦੇ 2 ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੇ ਲਗਾਈ ਧਾਰਾ 144, 5 ਬੰਦਿਆਂ ਦੇ ਇਕੱਠ 'ਤੇ ਪਾਬੰਦੀ
ਸ਼੍ਰੀ ਹਿੰਦੂ ਤਖ਼ਤ ਦੇ ਪੰਜਾਬ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਾਲੇਰਕੋਟਲਾ ’ਚ ਇਕ ਹਿੰਦੂ ਡੇਰੇ ਦੀ 100 ਏਕਡ਼ ਭੂਮੀ ਨੂੰ ਪ੍ਰਸ਼ਾਸਨ ਵੱਲੋਂ ਲੀਜ਼ ’ਤੇ ਦੇਣ ਦੀ ਕੋਸ਼ਿਸ਼ ਹੋਈ ਸੀ , ਜਿਸ ਨੂੰ ਹਿੰਦੂ ਤਖ਼ਤ ਨੇ ਅਸਫ਼ਲ ਕਰ ਦਿੱਤਾ । ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਰਫ਼ ਹਿੰਦੂ ਮੰਦਰ ਹੀ ਸਰਕਾਰੀ ਕੰਟਰੋਲ ’ਚ ਹਨ, ਜਦੋਂ ਕਿ ਬਾਕੀ ਧਰਮਾਂ ਦੇ ਧਾਰਮਿਕ ਸਥਾਨਾਂ ’ਤੇ ਉਸੇ ਧਰਮ ਦੇ ਲੋਕਾਂ, ਪ੍ਰਬੰਧਕ ਕਮੇਟੀਆਂ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਹਿੰਦੂ ਧਾਰਮਿਕ ਸਥਾਨ ’ਤੇ ਕਿਸੇ ਹਿੰਦੂ ਨੂੰ ਆਪਣੀ ਪਸੰਦ ਨਾਲ ਸਿੱਧੇ ਦਾਨ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਦਾਨ ਦੀ ਰਾਸ਼ੀ ਪ੍ਰਸ਼ਾਸਨ ਕੋਲ ਜਾਂਦੀ ਹੈ। ਇਸੇ ਤਰ੍ਹਾਂ ਸ਼੍ਰੀ ਹਿੰਦੂ ਤਖ਼ਤ ਗਊਆਂ ਲਈ ਵੀ ਆਪਣਾ ਅੰਦੋਲਨ ਕਰਨ ਦੀ ਤਿਆਰੀ ’ਚ ਹੈ । ਪੰਜਾਬ ਦੇ ਮਾਲੀਆ ਵਿਭਾਗ ਦੇ ਰਿਕਾਰਡ ’ਚ ਹਜ਼ਾਰਾਂ ਏਕੜ ਭੂਮੀ ਅਜਿਹੀ ਹੈ, ਜਿਨ੍ਹਾਂ ਦਾ ਇੰਤਕਾਲ ਗਊਸ਼ਾਲਾਵਾਂ, ਗਊ-ਚਾਰਗਾਹ ਅਤੇ ਗੌਚਰ ਭੂਮੀ ਦੇ ਨਾਮ ’ਤੇ ਰਜਿਸਟਕਡ ਹੈ।
ਇਹ ਵੀ ਪੜ੍ਹੋ : ਗੁਰੂ ਨਗਰੀ ਅੰਮ੍ਰਿਤਸਰ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਲੋਕਾਂ ਲਈ ਹਦਾਇਤਾਂ ਜਾਰੀ
ਅਤੀਤ ’ਚ ਆਜ਼ਾਦੀ ਤੋਂ ਪਹਿਲਾਂ ਮਹਾਰਾਜਾ ਪਟਿਆਲਾ, ਨਾਭਾ, ਫਰੀਦਕੋਟ ਅਤੇ ਕਪੂਰਥਲਾ ਨੇ ਪਿੰਡਾਂ ’ਚ ਬੇਸਹਾਰਾ, ਕਿਸਾਨਾਂ ਵੱਲੋਂ ਬੇਘਰ ਕੀਤੇ ਪਸ਼ੂਧਨ ਨੂੰ ਰੱਖਣ, ਪਸ਼ੂ ਚਰਾਉਣ ਆਦਿ ਲਈ ਭੂਮੀ ਦੀ ਅਲਾਟ ਕੀਤੀ ਸੀ। ਇਸ ਵੰਡ ’ਚ ਅਜਿਹਾ ਸਪੱਸ਼ਟ ਲਿਖਿਆ ਸੀ ਕਿ ਇਹ ਭੂਮੀ ਕਿਸੇ ਹੋਰ ਕਾਰਜ ਲਈ ਇਸਤੇਮਾਲ ਨਹੀਂ ਕੀਤੀ ਜਾ ਸਕੇਗੀ। ਅਲਾਟ ਇਸ ਭੂਮੀ ਦਾ ਜ਼ਿਆਦਾਤਰ ਹਿੱਸਾ ਪਿੰਡਾਂ ’ਚ ਹੈ ਅਤੇ ਪੰਚਾਇਤਾਂ ਕੋਲ ਹੈ। ਪੰਚਾਇਤਾਂ ਹੁਣ ਇਸ ਭੂਮੀ ਨੂੰ ਹੋਰ ਸ਼ਾਮਲਾਟ, ਪੰਚਾਇਤੀ ਅਤੇ ਸਰਪਲਸ ਜ਼ਮੀਨ ਦੇ ਨਾਲ ਹੀ ਆਪਣੀ ਆਮਦਨ ਵਧਾਉਣ ਲਈ ਠੇਕੇ ’ਤੇ ਦਿੰਦੀਆਂ ਹਨ, ਜਦੋਂ ਕਿ ਸੂਬੇ ’ਚ ਜ਼ਿਆਦਾਤਰ ਸਥਾਨਾਂ ’ਤੇ ਪ੍ਰਭਾਵਸ਼ਾਲੀ ਲੋਕਾਂ ਨੇ ਪਸ਼ੂਆਂ ਲਈ ਅਲਾਟ ਕਰੀਬ 15,000 ਏਕੜ ਭੂਮੀ ’ਤੇ ਗ਼ੈਰ-ਕਾਨੂੰਨੀ ਕਬਜ਼ੇ ਕਰ ਰੱਖੇ ਹਨ। ਤਖਤ ਇਸ ਭੂਮੀ ਦੀ ਮੁਕਤੀ ਅਤੇ ਇੱਥੇ ਬੇਸਹਾਰਾ ਗਊਆਂ ਆਦਿ ਨੂੰ ਰੱਖਣ ਲਈ ਅੰਦੋਲਨ ਕਰੇਗਾ, ਜਦੋਂ ਕਿ ਸ਼੍ਰੀ ਹਿੰਦੂ ਤਖ਼ਤ ਖੁਦ 10 ਗਊਸ਼ਾਲਾਵਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਸਮਾਂ ਨਹੀਂ ਮਿਲ ਰਿਹਾ ਪਰ ਤਖ਼ਤ ਨੇ ਉਨ੍ਹਾਂ ਨੂੰ ਇਸ ਬਾਰੇ ’ਚ ਮੀਮੋ ਭੇਜ ਦਿੱਤਾ ਹੈ । ਉਨ੍ਹਾਂ ਦੁਹਰਾਇਆ ਕਿ ਮੰਦਰਾਂ ਤੋਂ ਸਰਕਾਰੀ ਕੰਟਰੋਲ ਖ਼ਤਮ ਹੋਣਾ ਚਾਹੀਦਾ ਹੈ ਅਤੇ ਮੰਦਰ ਕਮੇਟੀਆਂ ਦਾਨ ’ਚ ਮਿਲੀ ਰਾਸ਼ੀ ਨੂੰ ਮੰਦਰ ਦੇ ਵਿਕਾਸ, ਧਾਰਮਿਕ ਕਲੀਨਿਕ-ਹਸਪਤਾਲ , ਸਕੂਲ ਆਦਿ ’ਤੇ ਖ਼ਰਚ ਕਰ ਸਕੇ।
ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ, 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CBSE ਦੇ ਫ਼ੈਸਲਿਆਂ ’ਤੇ ਭੜਕੇ ਸਕੂਲ ਸੰਚਾਲਕ, ਕੀਤਾ ਵੱਡਾ ਐਲਾਨ, ਵਿਦਿਆਰਥੀ ਹੋਣਗੇ ਪ੍ਰਭਾਵਿਤ
NEXT STORY