ਨਾਭਾ (ਜਗਨਾਰ) : ਪੂਰੇ ਦੇਸ਼ ਅੰਦਰ ਅੱਜ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਲਾਗੂ ਕੀਤਾ ਗਿਆ ਹੈ, ਜਿਸ ਨੂੰ ਲੈਕੇ ਅੱਜ ਐਲ.ਆਈ.ਸੀ. ਏਜੰਟਾਂ ਨੇ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਅਗਵਾਈ ਵਿਚ ਐਲ.ਆਈ.ਸੀ. ਦਫਤਰ ਬਾਹਰ ਰੋਸ ਧਰਨਾ ਲਾਇਆ ਅਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਕੱਤਰ ਏਜੰਟਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਥੂਹੀ ਨੇ ਕਿਹਾ ਕਿ ਦੇਸ਼ ਦੀ ਜਨਤਾ ਤਾਂ ਪਹਿਲਾਂ ਹੀ ਅਸਮਾਨ ਛੂੰਹਦੀ ਮਹਿੰਗਾਈ ਵਿਚ ਨੋਟਬੰਦੀ ਕਾਰਨ ਵੱਡੀ ਮਾਰ ਝੱਲ ਰਹੀ ਹੈ, ਦੇ ਬਾਵਜੂਦ ਕੇਂਦਰ ਵੱਲੋਂ ਜੀ.ਐਸ.ਟੀ. ਲੋਕਾਂ ਤੇ ਧੱਕੇ ਨਾਲ ਥੋਪਿਆ ਗਿਆ ਹੈ, ਜਿਸ ਨੂੰ ਦੇਸ਼ ਦੇ ਲੋਕ ਸਹਿਣ ਨਹੀਂ ਕਰਨਗੇ।
ਸਮੁੱਚੇ ਐਲ.ਆਈ. ਏਜੰਟਾਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਐਲ.ਆਈ.ਸੀ. ਪਾਲਿਸੀ ਹੋਲਡਰਾਂ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖਣ ਲਈ ਫਿਰ ਤੋਂ ਵਿਚਾਰ ਕਰੇ ਤਾਂ ਜੋ ਲੋਕ ਆਸਾਨੀ ਨਾਲ ਆਪਣੀ ਬੀਮਾ ਪਾਲਿਸੀ ਕਰਵਾ ਸਕਣ। ਅੱਜ ਦੇ ਇਸ ਰੋਸ ਧਰਨੇ ਨੂੰ ਬਲਵਿੰਦਰ ਸਿੰਘ ਪਹਾੜਪੁਰ, ਸੰਜੇ ਢੀਂਗਰਾ, ਮਲੂਕ ਸਿੰਘ, ਇੰਦਰਜੀਤ ਸਿੰਘ, ਕੁਲਵੰਤ ਸਿਘ ਹਿਆਣਾ, ਸੰਜੇ , ਜਗਦੀਪ ਸਿੰਘ, ਮੱਖਣ ਸਿੰਘ, ਨਰਿੰਦਰ, ਜਤਿੰਦਰ ਰਾਜੂ ਆਦਿ ਏਜੰਟਾਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਜੀ.ਐਸ.ਟੀ. ਵਿਚ ਬਦਲਾਅ ਨਾ ਕੀਤਾ ਤਾਂ ਉਹ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ, ਜਿਸਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਸ਼ਾਰਜਾਹ 'ਚ ਫਸੇ ਗੁਰਦਾਸਪੁਰ ਦੇ ਨੌਜਵਾਨ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ
NEXT STORY