ਫਿਰੋਜ਼ਪੁਰ (ਮਲਹੋਤਰਾ,ਕੁਮਾਰ,ਪਰਮਜੀਤ,ਖੁੱਲਰ) : ਰੇਲ ਵਿਭਾਗ ਵੱਲੋਂ ਮੁਸਾਫਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਰੇਲ ਮੰਡਲ ਫਿਰੋਜ਼ਪੁਰ ਦੇ 15 ਸਟੇਸ਼ਨਾਂ ’ਤੇ ਲਿਫਟਾਂ ਅਤੇ ਆਟੋਮੈਟਿਕ ਪੌੜੀਆਂ (ਐਸਕੇਲੇਟਰ) ਲਗਵਾਏ ਜਾ ਰਹੇ ਹਨ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਬਜ਼ੁਰਗਾਂ, ਔਰਤਾਂ, ਦਿਵਿਆਂਗਾਂ, ਬੱਚਿਆਂ ਅਤੇ ਭਾਰਾ ਸਾਮਾਨ ਲੈ ਕੇ ਜਾਣ ਵਾਲੇ ਯਾਤਰੀਆਂ ਨੂੰ ਫਾਇਦਾ ਪਹੁੰਚੇਗਾ।
ਇਹ ਵੀ ਪੜ੍ਹੋ- ਸੁਨਾਮ 'ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੂਲੀ ਤਕਰਾਰ ਮਗਰੋਂ ਦੋਸਤ ਵਲੋਂ ਦੋਸਤ ਦਾ ਗੋਲ਼ੀਆਂ ਮਾਰ ਕੇ ਕਤਲ
ਡੀ.ਆਰ.ਐੱਮ. ਸੀਮਾ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਸਹੂਲਤਾਂ ਲਈ ਫਿਰੋਜ਼ਪੁਰ ਕੈਂਟ, ਮੁਕਤਸਰ, ਫਾਜ਼ਿਲਕਾ, ਕੋਟਕਪੂਰਾ, ਢੰਡਾਰੀ ਕਲਾਂ, ਫਗਵਾੜਾ, ਫਿਲੌਰ, ਹੁਸ਼ਿਆਰਪੁਰ, ਮੋਗਾ, ਪਠਾਨਕੋਟ, ਗੁਰਦਾਸਪੁਰ, ਊਧਮਪੁਰ, ਬੈਜਨਾਥ ਪਪਰੋਲਾ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਮੁਸਾਫਰਾਂ ਦੀ ਸਹੂਲਤ ਅਨੁਸਾਰ ਐਸਕੇਲੇਟਰ ਜਾਂ ਲਿਫ਼ਟਾਂ ਲਗਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮੰਡਲ ਦੇ ਲੁਧਿਆਣਾ, ਜਲੰਧਰ ਕੈਂਟ ਅਤੇ ਜੰਮੂਤਵੀ ਸਟੇਸ਼ਨਾਂ ’ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਨ੍ਹਾਂ ਪ੍ਰਮੁੱਖ ਸਟੇਸ਼ਨਾਂ ਦੇ ਹਰ ਪਲੇਟਫਾਰਮ ਤੇ ਲਿਫ਼ਟ ਦੀ ਸਹੂਲਤ ਦਿੱਤੀ ਜਾਵੇਗੀ।
ਲੋਕਾਂ ਨੂੰ ਸਹੂਲਤਾਂ ਦੀ ਸਹੀ ਵਰਤੋਂ ਕਰਨ ਦੀ ਅਪੀਲ
ਡੀ. ਆਰ. ਐੱਮ. ਸੀਮਾ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਸਹੀ ਵਰਤੋਂ ਕੀਤਾ ਜਾਵੇ ਅਤੇ ਲਿਫ਼ਟਾਂ ਅਤੇ ਐਸਕੇਲੇਟਰ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ। ਲਿਫ਼ਟ ਵਿਚ ਨਿਰਧਾਰਤ ਹੱਦ ਤੋਂ ਜ਼ਿਆਦਾ ਮੁਸਾਫਰ ਨਾ ਚੜ੍ਹਨ ਕਿਉਂਕਿ ਇਸ ਨਾਲ ਲਿਫ਼ਟ ਦੀ ਕਾਰਜਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਲਿਫ਼ਟ ਵਿਚ ਲੱਗੇ ਐਮਰਜੈਂਸੀ ਬਟਨਾਂ ਨੂੰ ਬਿਨਾਂ ਕਾਰਨ ਨਾ ਦਬਾਇਆ ਜਾਵੇ। ਐਸਕੇਲੇਟਰ ਦੀ ਸਹੂਲਤ ਦਾ ਜ਼ਰੂਰਤ ਅਨੁਸਾਰ ਹੀ ਵਰਤੋਂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸਹੁਰਿਆਂ ਦਾ ਤਸ਼ੱਦਦ ਨਾ ਸਹਾਰ ਸਕੀ ਚਾਵਾਂ ਨਾਲ ਵਿਆਹੀ ਧੀ, ਨਿੱਤ ਦੇ ਕਲੇਸ਼ ਤੋਂ ਦੁਖ਼ੀ ਨੇ ਚੁੱਕਿਆ ਖ਼ੌਫਨਾਕ ਕਦਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕਰੱਪਸ਼ਨ 'ਤੇ ਵਿਰੋਧੀਆਂ ਨੂੰ CM ਭਗਵੰਤ ਮਾਨ ਦਾ ਦੋ ਟੁਕ ਜਵਾਬ, ਅਸੀਂ ਨਹੀਂ ਕਿਸੇ ਨੂੰ ਬਖ਼ਸ਼ਣਾ, ਜਿਹੜਾ ਮਰਜ਼ੀ ਹੋਵੇ
NEXT STORY