ਪਾਤੜਾਂ/ਘੱਗਾ (ਸਨੇਹੀ) - ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਬੀਤੇ ਦਿਨ ਉਕਤ ਸਥਾਨ ’ਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਆਏ। ਇਸ ਦੌਰਾਨ ਜਦੋਂ ਉਨ੍ਹਾਂ ਦੇ ਖਾਸ ਸੱਜਣਾਂ ਨੇ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹਿਆ ਤਾਂ ਉਨ੍ਹਾਂ ਹੱਥ ਮਿਲਾਉਣ ਤੋਂ ਕੋਰੀ ਨਾਂਹ ਕਰ ਦਿੱਤੀ। ਵਿਧਾਇਕ ਨਿਰਮਲ ਸਿੰਘ ਨੇ ਸਭ ਨੂੰ ਸਤਿਕਾਰ ਨਾਲ ਕਿਹਾ ਕਿ ‘ਕੋਰੋਨਾ ਵਾਇਰਸ’ ਕਾਰਣ ਉਹ ਵੀ ਕਿਸੇ ਦੇ ਨਾਲ ਹੱਥ ਨਾ ਮਿਲਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਤਾਂ ਕਿ ਕੋਈ ਵੀ ਬੀਮਾਰੀ ਉਨ੍ਹਾਂ ਨੂੰ ਲੱਗ ਨਾ ਸਕੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਕਿਹਾ ਕਿ ਉਹ ਆਪਣਾ ਮੂੰਹ ਅਤੇ ਨੱਕ ਢਕ ਕੇ ਰੱਖਣ ਦੀ ਕੋਸ਼ਿਸ਼ ਕਰਨ ਅਤੇ ਖਾਣ-ਪੀਣ ਵਲ ਵੀ ਵਿਸ਼ੇਸ਼ ਧਿਆਨ ਦੇਣ। ਉਕਤ ਲੋਕਾਂ ਨੂੰ ਜ਼ਿਆਦਾ ਇਕੱਠ ਵਿਚ ਜਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਵਾਈਸ-ਚੇਅਰਮੈਨ ਸਤਨਾਮ ਸਿੰਘ, ਜੈ ਪ੍ਰਤਾਪ ਸਿੰਘ ਡੇ. ਜੀ ਕਾਹਲੋਂ, ਚਮਨ ਲਾਲ ਕਲਵਾਣੂ, ਅਮਰਜੀਤ ਸਿੰਘ ਬੋਪਾਰਾਏ, ਜਗਦੀਸ਼ ਪੰਛੀ, ਨਰਿੰਦਰ ਸਿੰਗਲਾ, ਨਗਰ ਪੰਚਾਇਤ ਘੱਗਾ ਦੀ ਪ੍ਰਧਾਨ ਜਸਵੀਰ ਕੌਰ ਖੰਗੂਡ਼ਾ, ਰਮੇਸ਼ ਬਤਰਾ, ਬਿੱਟੂ ਮੈਣੀ, ਹਰਜਿੰਦਰ ਸਿੰਘ, ਹਰਿੰਦਰ ਸਿੰਘ ਸਰਪੰਚ ਉੱਗੋਕੇ, ਦੇਵ ਰਾਜ ਗਰਗ, ਕੁਲਦੀਪ ਮਿਸਾਲ , ਸਰਪੰਚ ਦਰਸ਼ਨ ਸਿੰਘ, ਪ੍ਰੇਮ ਸਿੰਘ ਵਾਲਾ, ਗੋਗੀ ਸਿੱਧੂ ਬੂਟਾ ਸਿੰਘ ਵਾਲਾ ਅਤੇ ਰਮੇਸ਼ਵਰ ਦਾਸ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੰਚ-ਸਰਪੰਚ ਅਤੇ ਵਰਕਰ ਹਾਜ਼ਰ ਸਨ।
ਕੋਰੋਨਾ ਦਾ ਏਅਰਲਾਈਨਜ਼ ਕੰਪਨੀਆਂ 'ਤੇ ਬੁਰਾ ਅਸਰ, ਕਿਰਾਇਆਂ 'ਚ ਭਾਰੀ ਕਮੀ
NEXT STORY