ਲੁਧਿਆਣਾ (ਰਿਸ਼ੀ) : ਸੋਨੇ ਦੀ ਸਮੱਗਲਿੰਗ ਦੀ ਖੇਡ ਕੋਈ ਛੋਟੀ ਨਹੀਂ ਹੈ। ਇਸ ਦੀਆਂ ਜੜਾਂ ਦੁਬਈ ਤੱਕ ਫੈਲੀਆਂ ਹੋਈਆਂ ਹਨ। ਚਾਹੇ ਬੀਤੇ ਦਿਨੀਂ ਦਿਲੀ ’ਚ ਸੋਨਾ ਲੈ ਕੇ ਆਉਂਦੇ ਸਮੇਂ ਰਸਤੇ ’ਚ ਜੀ. ਐੱਸ. ਟੀ. ਵਿਭਾਗ ਦੇ ਨਾਂ ’ਤੇ ਠੱਗੀ ਦਾ ਯਤਨ ਕਰਨ ਦਾ ਮਾਮਲਾ ਦਿੱਲੀ ਪੁਲਸ ਵਲੋਂ ਸੁਲਝ ਲਿਆ ਗਿਆ ਹੈ ਪਰ ਇਸ ਮਾਮਲੇ ਨੇ ਸ਼ਹਿਰ ’ਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ‘ਜਗ ਬਾਣੀ’ ਟੀਮ ਵਲੋਂ ਜਦ ਆਪਣੇ ਪੱਧਰ ’ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਰਾਫਾ ਬਾਜ਼ਾਰ ’ਚ ਕਈ ਇਸ ਤਰ੍ਹਾਂ ਦੇ ਲੋਕ ਹਨ, ਜੋ ਦੁਬਈ ਤੋਂ ਸੋਨੇ ਦੀ ਸਮੱਗਲਿੰਗ ਕਰ ਕੇ ਲਿਆ ਰਹੇ ਹਨ। ਇਨ੍ਹਾਂ ਵਲੋਂ ਦਿੱਲੀ, ਮੁੰਬਈ ਅਤੇ ਕੋਲਕਾਤਾ ਏਅਰਪੋਰਟ ’ਤੇ ਆਪਣੀ ਸੈਟਿੰਗ ਕਰ ਰੱਖੀ ਹੈ। ਜਦ ਇਨ੍ਹਾਂ ਦੇ ਅਫਸਰਾਂ ਵਲੋਂ ਇਨ੍ਹਾਂ ਨੂੰ ਹਰੀ ਝੰਡੀ ਦਿੱਤੀ ਜਾਂਦੀ ਹੈ ਤਾਂ ਆਪਣੇ ਕਰਿੰਦਿਆਂ ਨੂੰ ਦੁਬਈ ਤੋਂ ਸੋਨੇ ਦੇ ਨਾਲ ਆਉਣ ਨੂੰ ਕਹਿੰਦੇ ਹਨ, ਜਿਸ ਤੋਂ ਬਾਅਦ ਸੋਨਾ ਆਸਾਨੀ ਨਾਲ ਇਨ੍ਹਾਂ ਤੱਕ ਪੁੱਜ ਜਾਂਦਾ ਹੈ।
ਜੇਕਰ ਠੱਗੀ ਨਾ ਹੁੰਦੀ ਤਾਂ ਸ਼ਾਇਦ ਇਸ ਖੇਡ ਤੋਂ ਕਦੇ ਪਰਦਾ ਨਾ ਉੱਠਦਾ ਕਿਉਂਕਿ ਠੱਗੀ ਕਰਨ ਵਾਲਿਆਂ ਨੂੰ ਭਲੀ-ਭਾਂਤ ਪਤਾ ਹੈ ਕਿ ਸਮੱਗਲਿੰਗ ਕਰਨ ਵਾਲੇ ਚਾਹ ਕੇ ਵੀ ਜਲਦੀ ਪੁਲਸ ਕੋਲ ਸ਼ਿਕਾਇਤ ਲੈ ਕੇ ਨਹੀਂ ਜਾਂਦੇ। ਜੇਕਰ ਸਾਰੇ ਸਰਕਾਰੀ ਵਿਭਾਗ ਚਾਹੁਣ ਤਾਂ ਸਮੱਗਲਿੰਗ ਦੇ ਮਾਮਲਿਆਂ ’ਚ ਕਾਫੀ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : ਕਾਂਗਰਸ ਤੇ ‘ਆਪ’ ਦੇ ਅਲਾਇੰਸ ਪਾਰਟਨਰ ਬਣਨ ਨਾਲ ਭੰਬਲਭੂਸੇ ’ਚ ਪਏ ਕਾਂਗਰਸੀ ਵਰਕਰ
3 ਤੋਂ 4 ਲੱਖ ਰੁਪਏ ਬਚਾ ਲੈਂਦੇ 1 ਕਿੱਲੋ ਸੋਨਾ ਵੇਚ ਕੇ
ਸਮੱਗਲਿੰਗ ਕਰ ਕੇ ਲਿਆਂਦੇ ਜਾਣ ਵਾਲੇ ਸੋਨੇ ਦੀ ਗੱਲ ਕਰੀਏ ਤਾਂ 1 ਕਿੱਲੋ ਸੋਨੇ ਨੂੰ ਵੇਚ ਕੇ 3 ਤੋਂ 4 ਲੱਖ ਰੁਪਏ ਸਾਰੇ ਖਰਚ ਕੱਢ ਕੇ ਆਸਾਨੀ ਨਾਲ ਬਚਾ ਲਏ ਜਾਂਦੇ ਹਨ। ਸ਼ਹਿਰ ਵਿਚ ਇਕ ਇਸ ਤਰ੍ਹਾਂ ਦਾ ਵਿਅਕਤੀ ਵੀ ਹੈ, ਜੋ ਰੋਜ਼ਾਨਾ 100 ਕਿਲੋ ਸੋਨਾ ਕੈਸ਼ ਖੀਰਦਣ ਦਾ ਦਮ ਰੱਖਦਾ ਹੈ, ਜਿਸ ਦੀ ਬਾਜ਼ਾਰ ਵਿਚ ਪੂਰੀ ਚੜ੍ਹਤ ਹੈ ਅਤੇ ਹਰ ਕੋਈ ਉਸ ਤੋਂ ਡਰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦੌਰਾਨ ਮੰਤਰੀ ਮੀਤ ਹੇਅਰ ਵੱਲੋਂ ਸਮੀਖਿਆ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼
ਫੜ੍ਹੇ ਜਾਣ ’ਤੇ ਬਿੱਲ ਪੇਸ਼ ਕਰ ਦਿੰਦੇ ਹਨ ਸ਼ਾਤਿਰ
ਜ਼ਿਆਦਾ ਮਾਮਲਿਆਂ ’ਚ ਤਾਂ ਸੋਨੇ ਦੀ ਸਮੱਗਲਿੰਗ ਹੋਣ ਦਾ ਸਰਕਾਰੀ ਵਿਭਾਗਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਕਈ ਵਾਰ ਸੋਨਾ ਫੜਿਆ ਜਾਵੇ ਤਾਂ ਸ਼ਾਤਿਰ ਠੱਗ ਘਬਰਾਉਂਦੇ ਨਹੀਂ ਸਗੋਂ ਇਕ ਦਿਨ ਬਾਅਦ ਬਿੱਲ ਪੇਸ਼ ਕਰ ਦਿੰਦੇ ਹਨ। ਪੈਸੇ ਖਰਚ ਕਰਨ ਵਾਲੇ ਠੱਗ ਖੁਦ ਕਦੇ ਅੱਗੇ ਨਹੀਂ ਹੁੰਦੇ, ਆਪਣੇ ਵਰਕਰਾਂ ਤੋਂ ਹੀ ਸਮੱਗਲਿੰਗ ਕਰਵਾਉਂਦੇ ਹਨ ਤਾਂ ਕਿ ਜੇਕਰ ਕੋਈ ਕਾਰਵਾਈ ਵੀ ਹੋਵੇ ਤਾਂ ਉਨ੍ਹਾਂ ਵਰਕਰਾਂ ’ਤੇ ਹੋਵੇ।
ਹਵਾਲੇ ਦੇ ਜ਼ਰੀਏ ਹੁੰਦੀ ਹੈ ਪੇਮੈਂਟ
ਸੋਨੇ ਭਾਵੇਂ ਜਿੰਨਾ ਵੀ ਕਿਉਂ ਨਾ ਹੋਵੇ, ਇਸ ਦੀ ਪੇਮੈਂਟ ਮੌਕੇ ’ਤੇ ਨਾਲ ਨਹੀਂ ਲਿਜਾਈ ਜਾਂਦੀ, ਪੇਮੈਂਟ ਦਾ ਸਾਰਾ ਕੰਮ ਹਵਾਲੇ ਜ਼ਰੀਏ ਨਾਲ ਹੁੰਦਾ ਹੈ ਅਤੇ ਸੋਨਾ ਵੀ ਇੰਨੇ ਚੰਗੇ ਢੰਗ ਨਾਲ ਸਪੈਸ਼ਲ ਪੇਪਰ ’ਚ ਲਪੇਟ ਕੇ ਲਿਆਇਆ ਜਾਂਦਾ ਹੈ ਕਿ ਸਕੈਨ ਕਰਨ ’ਤੇ ਵੀ ਮਸ਼ੀਨ ’ਚ ਕੁਝ ਪਤਾ ਨਹੀਂ ਲੱਗਦਾ।
ਇਹ ਵੀ ਪੜ੍ਹੋ : ਹੜ੍ਹਾਂ ਤੋਂ ਬਾਅਦ ਪਟਿਆਲਾ ਵਾਸੀਆਂ ਲਈ ਨਵੀਂ ਮੁਸੀਬਤ, ਸਿਹਤ ਵਿਭਾਗ ਨੇ ਦਿੱਤੀ ਚਿਤਾਵਨੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਹੜ੍ਹਾਂ ਦੀ ਮੌਜੂਦਾ ਸਥਿਤੀ ਤੇ ਸਿੱਖਿਆ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਨਾਲ ਵਿਸ਼ੇਸ਼ ਗੱਲਬਾਤ (ਵੀਡੀਓ)
NEXT STORY