ਜਲੰਧਰ/ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ)- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਵਿਸ਼ੇਸ਼ ਗੱਲਬਾਤ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਹੜ੍ਹਾਂ ਨੂੰ ਲੈ ਕੇ ਪੰਜਾਬ ਵਿਚ ਪੈਦਾ ਹੋਏ ਹਾਲਾਤ, ਚੰਦਰਯਾਨ-3 ਵਿਚ ਗਏ ਸਰਕਾਰੀ ਬੱਚਿਆਂ ਦੇ ਮੁੱਦੇ ਅਤੇ ਸਿੱਖਿਆ ਸਿਸਟਮ ਸਣੇ ਹੋਰ ਵੀ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਹਰਜੋਤ ਬੈਂਸ ਨੇ ਕਿਹਾ ਕਿ ਹੜ੍ਹਾਂ ਨੂੰ ਲੈ ਕੇ ਪੰਜਾਬ ਵਿਚ ਪੈਦਾ ਹੋਏ ਹਾਲਾਤ ਸਬੰਧੀ ਸਰਕਾਰ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਕਿਸਾਨਾਂ ਦੀਆਂ ਜ਼ਮੀਨਾਂ ਪਾਣੀ ਵਿਚ ਖ਼ਰਾਬ ਹੋਈਆਂ ਹਨ ਅਤੇ ਖੇਤੀ ਯੋਗ ਨਹੀਂ ਰਹੀਆਂ ਹਨ।
ਪੰਜਾਬ ਦੇ ਵਿਚ ਸੰਗਰੂਰ ਅਤੇ ਮਾਨਸਾ ਵਿਚ ਇਸ ਸਮੇਂ ਘੱਗਰ ਮਾਰ ਕਰ ਰਿਹਾ ਹੈ ਪਰ ਉਮੀਦ ਹੈ ਕਿ ਜਲਦੀ ਹੀ ਸਭ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੇ ਨਾਂ 'ਤੇ ਵੱਸਦਾ ਹੈ। ਪੰਜਾਬ ਨੇ ਬੇਹੱਦ ਹਮਲੇ ਅਤੇ ਸਾਜਿਸ਼ਾਂ ਵੇਖੀਆਂ ਹਨ, ਇਕ ਵਾਰ ਫਿਰ ਤੋਂ ਪੰਜਾਬ ਮੁੜ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਹਿੰਮਤ ਦੇ ਸਿਰ 'ਤੇ ਚੱਲ ਰਿਹਾ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ 'ਤੇ ਵੀ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਆਨ ਗਰਾਊਂਡ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਅਜਿਹੇ ਹਨ, ਜਿਨ੍ਹਾਂ ਨੇ ਹੈਲੀਕਾਪਟਰ ਤੋਂ ਗੇੜਾ ਨਹੀਂ ਮਾਰਿਆ ਸਗੋਂ ਖ਼ੁਦ ਜਾ ਕੇ ਘਰਾਂ ਅਤੇ ਪਿੰਡਾਂ ਵਿਚ ਜਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਹਾਲਾਤ ਵੇਖੇ ਹਨ। ਹੜ੍ਹ ਦੇ ਪਾਣੀ ਵਿਚ ਖੜ੍ਹੇ ਹੋਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ। ਹਰਜੋਤ ਬੈਂਸ ਨੇ ਕਿਹਾ ਕਿ ਹੜ੍ਹਾਂ ਦੌਰਾਨ ਪਹਿਲੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਹਲਕਿਆਂ ਦੇ ਵਿਧਾਇਕਾਂ, ਸਾਰੇ ਮੰਤਰੀਆਂ ਨੂੰ ਸੰਦੇਸ਼ ਦੇ ਦਿੱਤਾ ਗਿਆ ਸੀ ਕਿ ਆਪਣੇ-ਆਪਣੇ ਹਲਕੇ ਵਿਚ ਫੀਲਡ ਵਿਚ ਰਹਿਣ।
ਇਹ ਵੀ ਪੜ੍ਹੋ- ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ
ਵਿਰੋਧੀਆਂ ਵੱਲੋਂ ਸਾਧੇ ਜਾ ਰਹੇ ਤਸਵੀਰਾਂ ਖਿੱਚਵਾਉਣ ਦੇ ਨਿਸ਼ਾਨੇ ਨੂੰ ਲੈ ਕੇ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਅੱਜਕਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜੇਕਰ ਕੋਈ ਤਸਵੀਰਾਂ ਨਹੀਂ ਪਾਉਂਦਾ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਕਿੱਥੇ ਹਨ। ਪਿਛਲੀਆਂ ਸਰਕਾਰਾਂ 'ਤੇ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਹੁਣ ਤਾਂ ਕੋਈ ਉਥੇ ਤਸਵੀਰਾਂ ਵੀ ਖਿੱਚਵਾਉਣ ਨਹੀਂ ਪਹੁੰਚਿਆ। ਟਵਿੱਟਰ 'ਤੇ ਟਵੀਟ ਕਰਨੇ ਬੇਹੱਦ ਸੌਖੇ ਹੁੰਦੇ ਹਨ, ਜਦਕਿ ਹੜ੍ਹਾਂ ਦੇ ਪਾਣੀ ਵਿਚ ਖੜ੍ਹੇ ਹੋਣ ਲਈ ਹਿੰਮਤ ਚਾਹੀਦੀ ਹੁੰਦੀ ਹੈ ਅਤੇ ਫਾਰਮ ਹਾਊਸਾਂ ਵਿਚੋਂ ਬਾਹਰ ਆਉਣਾ ਹੁੰਦਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਇਸ ਸਾਲ ਸਾਨੂੰ ਬਹੁਤ ਕੁਝ ਵੇਖਣ ਨੂੰ ਮਿਲਿਆ ਹੈ। ਕੁਦਰਤ ਦੀ ਸਪੇਸ ਨਾਲ ਸਾਨੂੰ ਕਦੇ ਵੀ ਖ਼ਿਲਵਾੜ ਨਹੀਂ ਕਰਨਾ ਚਾਹੀਦਾ।
ਚੰਦਰਯਾਨ-3 ਦੀ ਲਾਂਚਿੰਗ 'ਤੇ ਬੱਚਿਆਂ ਨੂੰ ਉਥੇ ਲੈ ਕੇ ਜਾਣ ਵਾਲੇ ਸਵਾਲ 'ਤੇ ਹਰਜੋਤ ਬੈਂਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮਹਿਕਮਾ ਸਾਂਭਿਆ ਸੀ ਤਾਂ ਵੇਖਿਆ ਸੀ ਕਿ ਸਰਕਾਰੀ ਸਕੂਲ ਦੇ ਬੱਚਿਆਂ ਦਾ ਹੌਂਸਲਾ ਬੜਾ ਘੱਟ ਸੀ। ਬੱਚਿਆਂ ਨੂੰ ਲੱਗਦਾ ਸੀ ਕਿ ਅਸੀਂ ਸਰਕਾਰੀ ਸਕੂਲਾਂ ਵਾਲੇ ਹਾਂ ਅਤੇ ਨਿੱਜੀ ਸਕੂਲ ਵਾਲੇ ਬੱਚੇ ਉਨ੍ਹਾਂ ਤੋਂ ਵਧੀਆ ਹੁੰਦੇ ਹਨ। ਬੱਚਿਆਂ ਦੇ ਡਿੱਗੇ ਹੋਏ ਹੌਂਸਲੇ 'ਤੇ ਅਸੀਂ ਕੰਮ ਕੀਤਾ ਅਤੇ ਸਕੂਲ ਆਫ਼ ਐਮੀਨੈਂਸ ਦੀ ਸਕੀਮ ਲੈ ਕੇ ਆਏ। ਜਿਹੜੇ ਬੱਚੇ ਸ਼ਾਨਦਾਰ ਅਤੇ ਹੌਣਹਾਰ ਹਨ, ਉਨ੍ਹਾਂ ਨੂੰ ਅਸੀਂ ਚੰਦਰਯਾਨ-3 ਦੀ ਲਾਂਚਿੰਗ ਲਈ ਉਥੇ ਲੈ ਕੇ ਗਏ। ਉਨ੍ਹਾਂ ਕਿਹਾ ਕਿ ਉਥੇ ਜਿਹੜੇ ਹੋਟਲ ਵਿਚ ਮੈਂ ਰੁਕਿਆ ਸੀ, ਉਥੇ ਹੀ ਸਰਕਾਰੀ ਸਕੂਲ ਦੇ ਬੱਚੇ ਵੀ ਰੁਕੇ ਸਨ। ਪਹਿਲੀ ਵਾਰੀ ਬੱਚੇ ਜਹਾਜ਼ ਵਿਚ ਬੈਠੇ ਸਨ। ਉਥੇ ਸਿਰਫ਼ ਪੰਜਾਬ ਵਿਚੋਂ ਹੀ ਸਰਕਾਰੀ ਸਕੂਲ ਦੇ ਬੱਚੇ ਗਏ ਸਨ, ਬਾਕੀ ਸਾਰੇ ਨਿੱਜੀ ਸਕੂਲਾਂ ਦੇ ਬੱਚੇ ਸਨ।
ਇਹ ਵੀ ਪੜ੍ਹੋ- ਮਣੀਪੁਰ 'ਚ 2 ਔਰਤਾਂ ਨਾਲ ਹੋਈ ਹੈਵਾਨੀਅਤ ਦੀ ਸੁਖਬੀਰ ਬਾਦਲ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਕ ਸਾਇੰਸ ਐਂਡ ਡਿਪਾਰਟਮੈਂਟ ਹੈ, ਜਿਸ ਵਿਚ ਸਾਡੀ ਟੀਮ ਦਾ ਇਕ ਸਾਥੀ ਹੈ, ਜਿਸ ਨੇ ਮੈਨੂੰ ਇਹ ਦੱਸਿਆ ਕਿ ਚੰਦਰਯਾਨ-3 ਲਾਂਚ ਹੋ ਰਿਹਾ ਹੈ। ਉਸ ਸਮੇਂ ਸਮਾਂ ਬਹੁਤ ਘੱਟ ਸੀ ਅਤੇ ਅਸੀਂ ਤੁਰੰਤ ਫਿਰ 30 ਬੱਚੇ ਤਿਆਰ ਕਰਕੇ ਉਥੇ ਲੈ ਕੇ ਗਏ। ਸਕੂਲ ਆਫ਼ ਐਮੀਨੈਂਸ ਵਿਚ ਟੈਸਟ ਜ਼ਰੀਏ ਇਨ੍ਹਾਂ ਬੱਚਿਆਂ ਦੀ ਚੋਣ ਹੋਈ ਸੀ। ਸਾਇੰਸ ਰੇਂਜ ਵਿਚ ਜਿੰਨੇ ਬੱਚੇ ਟਾਪਰ ਸਨ, ਉਨ੍ਹਾਂ ਨੂੰ ਅਸੀਂ ਲੈ ਕੇ ਗਏ। ਹਰਜੋਤ ਬੈਂਸ ਨੇ ਕਿਹਾ ਕਿ ਅੱਜ ਤੋਂ ਪਹਿਲੀਆਂ ਦੀ ਸਰਕਾਰਾਂ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਕਿੰਨੇ ਸੁਫ਼ਨੇ ਖ਼ਤਮ ਹੋਏ ਹਨ। ਪਹਿਲਾਂ ਵੀ ਸਰਕਾਰੀ ਸਕੂਲਾਂ ਵਿਚ ਬੱਚੇ ਹੁਸ਼ਿਆਰ ਸਨ ਅਤੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਇਕ ਟੈਸਟ ਲੈਂਦੇ ਹਾਂ, ਜਿੰਨੇ ਵੀ ਰੌਸ਼ਨ ਦਿਮਾਗ ਬੱਚੇ ਹਨ, ਉਨ੍ਹਾਂ ਨੂੰ ਬੈਸਟ ਟੀਚਰ, ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ। ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਹਰਜੋਤ ਬੈਂਸ ਨੇ ਕਿਹਾ ਕਿ ਹੜ੍ਹਾਂ ਦੇ ਨਾਲ ਸਕੂਲਾਂ ਵਿਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ 65 ਕੁ ਸਕੂਲ ਖੁੱਲ੍ਹਣ ਵਾਲੇ ਰਹਿ ਗਏ ਹਨ ਜਦਕਿ ਬਾਕੀ ਸਾਰੇ ਸਕੂਲ ਪੰਜਾਬ ਵਿਚ ਖੋਲ੍ਹੇ ਗਏ ਹਨ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ ’ਚ ਰੇਹੜੀ, ਖੋਖੇ ਅਤੇ ਫੜ੍ਹੀ ਵਾਲਿਆਂ ਲਈ ਨਿਗਮ ਕਮਿਸ਼ਨਰ ਵੱਲੋਂ ਸਖ਼ਤ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅਣਪਛਾਤੀ ਕਰੇਟਾ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ
NEXT STORY