ਪਟਿਆਲਾ : ਪੰਜਾਬ 'ਚ ਕੋਰੋਨਾ ਮਹਾਮਾਰੀ ਕਾਰਨ ਲਾਗੂ ਕਰਫ਼ਿਊ ਅਤੇ ਤਾਲਾਬੰਦੀ ਦਰਮਿਆਨ ਤਕਰੀਬਨ ਸਾਰੇ ਹੀ ਉਦਯੋਗ ਪ੍ਰਭਾਵਿਤ ਹੋਏ ਪਰ ਲੱਗਦਾ ਹੈ ਕਿ ਸ਼ਰਾਬ ਦੇ ਪਿਆਕੜਾਂ ਨੇ ਇਸ ਉਦਯੋਗ ਨੂੰ ਬਚਾਉਣ ਦਾ ਜ਼ਿੰਮਾ ਹੀ ਲੈ ਲਿਆ ਸੀ।
ਇਹ ਵੀ ਪੜ੍ਹੋ : ਮੋਹਾਲੀ ਪੁਲਸ ਦਾ ਕਾਰਨਾਮਾ, ਕਿਸਾਨਾਂ ਨੂੰ ਮਦਦ ਭੇਜਣ ਲਈ ਲਾਏ ਟੈਂਟ ਪੁਟਵਾਏ (ਵੀਡੀਓ)
ਆਬਕਾਰੀ ਮਹਿਕਮੇ ਦੇ ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ਼ਰਾਬ ਦੀ ਵਿਕਰੀ 'ਚ 15 ਫ਼ੀਸਦੀ ਦਾ ਉਛਾਲ ਆਇਆ। ਇਹ ਉਸ ਦੌਰਾਨ ਹੋਇਆ, ਜਦੋਂ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਠੇਕਿਆਂ ਨੂੰ ਅਧਿਕਾਰਤ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 'JEE ਐਡਵਾਂਸਡ ਪ੍ਰੀਖਿਆ' ਦੀ ਤਾਰੀਖ਼ ਦਾ ਐਲਾਨ, ਇਸ ਸਾਲ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ
ਪੰਜਾਬ 'ਚ ਬੀਅਰ ਦੀ ਵਿਕਰੀ 'ਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਆਈ. ਐਮ. ਐਫ. ਐਲ. 'ਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਅਤੇ ਰਮ 'ਚ ਤੇਜ਼ੀ ਨਾਲ ਉਛਾਲ ਆਇਆ। ਇਸ ਬਾਰੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਦਾ ਕਹਿਣਾ ਹੈ ਕਿ ਤਾਲਾਬੰਦੀ ਦੇ ਸਮੇਂ 38 ਦਿਨਾਂ ਦੌਰਾਨ ਕੋਈ ਵਿਕਰੀ ਨਹੀਂ ਹੋਈ ਪਰ ਠੇਕੇਦਾਰਾਂ ਵੱਲੋਂ 15 ਫ਼ੀਸਦੀ ਦਾ ਵਾਧੂ ਕੋਟਾ ਹਟਾ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਫਰਵਰੀ ਦੇ ਤੀਜੇ ਹਫ਼ਤੇ 'ਨਗਰ ਕੌਂਸਲ' ਚੋਣਾਂ ਕਰਵਾਉਣ ਦਾ ਫ਼ੈਸਲਾ
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪ੍ਰਤੀ ਵਿਅਕਤੀ ਸ਼ਰਾਬ ਦੀ 7.9 ਲੀਟਰ ਖ਼ਪਤ ਲਈ ਪੰਜਾਬ ਸੂਬਾ ਭਾਰਤ 'ਚੋਂ ਦੂਜੇ ਨੰਬਰ 'ਤੇ ਹੈ।
ਨੋਟ : ਪੰਜਾਬ 'ਚ ਕੋਰੋਨਾ ਦੌਰਾਨ ਸ਼ਰਾਬ ਦੀ ਵਧੀ ਵਿਕਰੀ ਬਾਰੇ ਦਿਓ ਰਾਏ
ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ
NEXT STORY