ਰੂਪਨਗਰ/ਰੋਪੜ (ਸੱਜਣ)— ਰੋਪੜ-ਸ੍ਰੀ ਚਮਕੌਰ ਸਾਹਿਬ ਮਾਰਗ 'ਤੇ ਪਿੰਡ ਬੰਦੇ ਮਾਹਲਾਂ ਨੇੜੇ ਬਣੇ ਸ਼ਰਾਬ ਦੇ ਠੇਕੇ ਨੂੰ ਲੁਟੇਰਿਆਂ ਵੱਲੋਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੁੱਟ ਦੀ ਵਾਰਦਾਤ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਠੇਕੇ ਦੇ ਮਾਲਕ ਹਰੀਪਾਲ ਨੇ ਦੱਸਿਆ ਕਿ ਠੇਕੇ ਦੇ ਸੁੱਤੇ ਹੋਏ ਕਰਿੰਦੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਕੁਝ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਹਿੰਗੀ ਸ਼ਰਾਬ ਦੀਆਂ ਬੋਤਲਾਂ ਟਰੱਕ 'ਚ ਲੋਡ ਕਰਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਲੁਟੇਰੇ ਜਾਂਦੇ ਸਮੇਂ ਸੇਲ ਵਾਲਾ ਰਜਿਸਟਰ ਵੀ ਪਾੜ ਕੇ ਨਾਲ ਲੈ ਗਏ ਹਨ, ਜਿਸ 'ਚ ਠੇਕੇ ਦੇ ਖਾਤਿਆਂ ਸਮੇਤ ਸ਼ਰਾਬ ਵਿਕਰੀ ਦਾ ਹਿਸਾਬ ਰੱਖਿਆ ਜਾਂਦਾ ਹੈ। ਮੌਕੇ 'ਤੇ ਵਾਰਦਾਤ ਦੀ ਸਬੰਧਤ ਪੁਲਸ ਥਾਣੇ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਟੋਲ ਪਲਾਜ਼ਾ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਖੰਗਾਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੜਕਾਂ ਤੇ ਘਰਾਂ ਅੱਗੇ ਸਕੂਲੀ ਬੱਸਾਂ ਪਾਰਕ ਕਰਨ ਕਾਰਨ ਮਾਹੌਲ ਭਖਿਆ
NEXT STORY