ਸ੍ਰੀ ਮੁਕਤਸਰ ਸਾਹਿਬ, 24 ਜੁਲਾਈ (ਪਵਨ ਤਨੇਜਾ)- ਮਲੋਟ ਰੋਡ 'ਤੇ ਬੱਸ ਸਟੈਂਡ ਦੇ ਬਿਲਕੁੱਲ ਸਾਹਮਣੇ ਸਥਿਤ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਦੀ ਸ਼ਰਾਬ ਅਤੇ ਹੋਰ ਸਾਮਾਨ ਚੋਰੀ ਕਰ ਲਿਆ।
ਜਾਣਕਾਰੀ ਦਿੰਦਿਆਂ ਏ. ਕੇ. ਐਸੋਸੀਏਟਸ ਦੇ ਮੈਨੇਜਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਬੀਤੀ ਰਾਤ ਠੇਕੇ ਦਾ ਕਰਿੰਦਾ 11 ਵਜੇ ਠੇਕਾ ਬੰਦ ਕਰ ਚਲਾ ਗਿਆ। ਜਦ ਸਵੇਰੇ ਉਹ ਠੇਕੇ 'ਤੇ ਆਇਆ ਤਾਂ ਦੇਖਿਆ ਕਿ ਠੇਕੇ ਦਾ ਸ਼ਟਰ ਟੁੱਟਿਆਂ ਹੋਇਆ ਸੀ। ਠੇਕੇ ਦੇ ਅੰਦਰੋਂ ਵੱਖ-ਵੱਖ ਬਰਾਂਡਾ ਦੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਨਾਲ ਭਰੀਆਂ ਪੇਟੀਆਂ ਹੀ ਗਾਇਬ ਸਨ ਜਿਸ ਦੀ ਕੀਮਤ ਲਗਭਗ ਤਿੰਨ ਲੱਖ ਰੁਪਏ ਬਣਦੀ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਰ ਗਲ•ੇ 'ਚ ਪਈ 2500 ਰੁਪਏ ਦੀ ਨਗਦੀ ਅਤੇ ਇਨਵੇਟਰ ਦਾ ਬੈਟਰਾ ਵੀ ਚੁੱਕ ਕੇ ਲੈ ਗਏ। ਉਨ•ਾਂ ਦੱਸਿਆ ਕਿ ਇਸ ਚੋਰੀ ਸਬੰਧੀ ਬੱਸ ਸਟੈਂਡ ਚੌਕੀ ਨੂੰ ਸੂਚਿਤ ਕਰ ਦਿੱਤਾ ਹੈ।
ਜਦ ਇਸ ਚੋਰੀ ਸਬੰਧੀ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਇਕਬਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਤੋਂ ਬਾਅਦ ਇਹ ਚੋਰੀ ਉਸ ਸਮੇਂ ਹੋਈ ਜਦੋਂ ਬੱਸ ਅੱਡੇ ਵਿੱਚ ਸਵਾਰੀਆਂ ਦੀ ਆਵਾਜਾਈ ਆਮ ਵਾਂਗ ਹੋ ਚੁੱਕੀ ਸੀ। ਇਸ ਸਮੇਂ ਇੱਥੋਂ ਚੰਡੀਗੜ• ਬੱਸ ਸੇਵਾ ਸ਼ੁਰੂ ਹੁੰਦੀ ਹੈ। ਉਸ ਸਮੇਂ ਠੇਕੇ ਅੱਗੇ ਖੜ•ੇ ਵਹੀਕਲ ਅਤੇ ਕੰਮ ਕਰਦੇ ਵਿਅਕਤੀਆਂ ਨੂੰ ਦੇਖ ਕੇ ਕਿਸੇ ਦੇ ਮਨ ਵਿਚ ਚੋਰੀ ਹੋਣ ਦਾ ਖਿਆਲ ਨਹੀਂ ਆਇਆ, ਕਿÀੁਂਕਿ ਅਕਸਰ ਹੀ ਠੇਕੇਦਾਰ ਵੇਲੇ ਕੁਵੇਲੇ ਮਾਲ ਉਤਾਰਦੇ ਅਤੇ ਚੜਾਉਂਦੇ ਹਨ। ਉਨ•ਾਂ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਥਾਣਾ ਸਿਟੀ ਮੁਕਤਸਰ ਵਿਖੇ ਧਾਰਾ 457/380 ਅਧਿਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਕੇਸ ਦੀ ਤਫਤੀਸ਼ ਹੌਲਦਾਰ ਅੰਗਰੇਜ਼ ਸਿੰਘ ਕਰ ਰਹੇ ਹਨ।
ਵਿਧਾਇਕਾਂ ਨੂੰ ਕੈਨੇਡਾ ਤੋਂ ਬੇਰੰਗ ਮੋੜਨ ਦੇ ਮਾਮਲੇ 'ਤੇ 'ਆਪ' ਖਫਾ, ਸਪੀਕਰ ਨਾਲ ਕੀਤੀ ਮੁਲਾਕਾਤ
NEXT STORY