ਜਲੰਧਰ (ਵੈੱਬ ਡੈਸਕ) : ਪੰਜਾਬ ਵਿਚ ਇਕ ਜੂਨ ਨੂੰ ਹੋਈ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਵਲੋਂ ਆਪਣੇ ਦਿੱਗਜ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਸਨ। ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਇਸ ਵਾਰ ਹੈਰਾਨੀਜਨਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ।
► ਅੰਮ੍ਰਿਤਸਰ ਸੀਟ 'ਤੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਰੰਧਾਵਾ ਨੇ ਵੱਡੀ ਗਿਣਤੀ 'ਚ 'ਆਪ' ਕੁਲਦੀਪ ਸਿੰਘ ਧਾਲੀਵਾਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।
ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਜੇਤੂ ਕਰਾਰ
ਗੁਰਜੀਤ ਸਿੰਘ ਔਜਲਾ (ਕਾਂਗਰਸ)- 255181
ਕੁਲਦੀਪ ਸਿੰਘ ਧਾਲੀਵਾਲ (ਆਪ)- 214880
ਤਰਨਜੀਤ ਸਿੰਘ ਸੰਧੂ ਸਮੁੰਦਰੀ (ਭਾਜਪਾ) -207205
ਅਨਿਲ ਜੋਸ਼ੀ (ਅਕਾਲੀ)-162896
► CM ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ 'ਚ 'ਆਪ' ਦੀ ਵੱਡੀ ਜਿੱਤ, ਮੀਤ ਹੇਅਰ ਜੇਤੂ ਕਰਾਰ
► ਲੋਕ ਸਭਾ ਹਲਕਾ ਜਲੰਧਰ ਵਿਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਛਾੜਦੇ ਹੋਏ 3,90, 053ਵੋਟਾਂ ਹਾਸਲ ਕੀਤੀਆਂ ਹਨ। ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ 'ਤੇ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਤੀਜੇ ਨੰਬਰ 'ਤੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਚੌਥੇ ਨੰਬਰ 'ਤੇ ਰਹਨ ਅਤੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਪੰਜਵੇਂ ਨੰਬਰ 'ਤੇ ਰਹੇ। ਚਨੀ 175993 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ।
► ਜਾਣੋ ਜਲੰਧਰ ’ਚ ਕਿਸ ਨੂੰ ਮਿਲੀਆ ਕਿੰਨੀਆਂ ਵੋਟਾਂ
♦ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਜੇਤੂ ਕਰਾਰ, 3,90, 053 ਵੋਟਾਂ ਕੀਤੀਆਂ ਹਾਸਲ
♦ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 2,14,060 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ
♦ ਆਪ ਉਮੀਦਵਾਰ ਪਵਨ ਕੁਮਾਰ ਟੀਨੂ 2,08,889 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ
♦ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਪਈਆਂ 67,911
♦ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਪਈਆਂ 64,941 ਵੋਟਾਂ
► ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦੀ ਵੱਡੀ ਜਿੱਤ, ਕਰਮਜੀਤ ਨੂੰ 70246 ਵੋਟਾਂ ਨਾਲ ਹਰਾਇਆ
► ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ
► ਖਡੂਰ ਸਾਹਿਬ ਸੀਟ ਦੇ ਨਤੀਜੇ ਵੇਖ ਅੰਮ੍ਰਿਤਪਾਲ ਦੇ ਪਿਤਾ ਨੇ ਕੌਮ ਦਾ ਕੀਤਾ ਧੰਨਵਾਦ
► ਚੰਡੀਗੜ੍ਹ 'ਚ ਸਖ਼ਤ ਮੁਕਾਬਲੇ ਦੌਰਾਨ ਮਨੀਸ਼ ਤਿਵਾੜੀ ਜਿੱਤੇ, ਸੰਜੇ ਟੰਡਨ ਨੂੰ 2504 ਦੇ ਫ਼ਰਕ ਨਾਲ ਹਰਾਇਆ
► ਲੋਕ ਸਭਾ ਸੀਟ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਨਿਕਲ ਗਈ ਹੈ। ਇਥੇ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਆਲਮ ਇਹ ਹੈ ਕਿ ਇਸ ਸੀਟ 'ਤੇ 1999, 2004, 2009 ਅਤੇ 2019 ਵਿਚ ਇਸ ਸੀਟ 'ਤੇ ਜਿੱਤ ਹਾਸਲ ਕਰਨ ਲਈ ਪਰਨੀਤ ਕੌਰ ਤੀਜੇ ਨੰਬਰ 'ਤੇ ਆ ਗਏ ਹਨ ਜਦਕਿ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਦੂਜੇ ਨੰਬਰ 'ਤੇ ਰਹੇ ਹਨ। ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 305616 ਵੋਟਾਂ, ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ 290785, ਭਾਜਪਾ ਦੀ ਪਰਨੀਤ ਕੌਰ ਨੂੰ 288998 ਹਾਸਲ ਹੋਈਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਐੱਨ. ਕੇ. ਸ਼ਰਮਾ 153978 ਨਾਲ ਚੌਥੇ ਨੰਬਰ ਰਹੇ ਹਨ ਜਦਕਿ ਅਕਾਲੀ ਦਲ ਅੰਮ੍ਰਿਤਸਰ ਦੇ ਮੋਹਿੰਦਰ ਪਾਲ ਸਿੰਘ 47274 ਵੋਟਾਂ ਨਾਲ ਪੰਜਵੇਂ ਨੰਬਰ 'ਤੇ ਰਹੇ ਹਨ। ਡਾ. ਧਰਮਵੀਰ ਗਾਂਧੀ ਨੇ 14831 ਦੇ ਮਾਰਜਨ ਨਾਲ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਹੈ।
► ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਲੀਡ 1 ਲੱਖ ਤੋਂ ਪਾਰ
► ਫਿਰੋਜ਼ਪੁਰ ਲੋਕ ਸਭਾ ਸੀਟ ਦੀ Live ਸਥਿਤੀ
► ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਦੀ ਜਾਣੋ LIVE ਹੁਣ ਤੱਕ ਦੀ ਸਥਿਤੀ
► ਬਠਿੰਡਾ ਲੋਕ ਸਭਾ ਸੀਟ ਤੋਂ Live
► ਲੁਧਿਆਣਾ 'ਚ 10 ਹਜ਼ਾਰ ਦੇ ਕਰੀਬ ਪਹੁੰਚੀ ਰਾਜਾ ਵੜਿੰਗ ਦੀ ਲੀਡ
► ਆਪ ਉਮੀਦਵਾਰ ਕਰਮਜੀਤ ਅਨਮੋਲ 38000 ਵੋਟਾਂ ਨਾਲ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਤੋਂ ਪਿੱਛੇ
► ਜਲੰਧਰ 'ਚ ਚਰਨਜੀਤ ਚੰਨੀ ਦੀ ਜਿੱਤ ਪੱਕੀ, 1,13,937 ਦੀ ਲੀਡ ਨਾਲ ਚੱਲ ਰਹੇ ਅੱਗੇ
► ਸੰਗਰੂਰ ਤੋਂ 'ਆਪ' ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਲੀਡ 1 ਲੱਖ ਤੋਂ ਪਾਰ
► ਪਟਿਆਲਾ 'ਚ ਸਖ਼ਤ ਮੁਕਾਬਲਾ, ਕਾਂਗਰਸ ਦੇ ਧਰਮਵੀਰ ਗਾਂਧੀ 4367 ਵੋਟਾਂ ਨਾਲ ਅੱਗੇ
► ਲੋਕ ਸਭਾ ਚੋਣਾਂ : ਫਿਰੋਜ਼ਪੁਰ 'ਚ ਸ਼ੇਰ ਸਿੰਘ ਘੁਬਾਇਆ 1611 ਵੋਟਾਂ ਨਾਲ ਅਕਾਲੀ ਦਲ ਦੇ ਬੌਬੀ ਮਾਨ ਤੋਂ ਅੱਗੇ
► ਖਡੂਰ ਸਾਹਿਬ ਸੀਟ 'ਤੇ ਜਿੱਤ ਵੱਲ ਵਧਿਆ ਅੰਮ੍ਰਿਤਪਾਲ ਸਿੰਘ, 45456 ਵੋਟਾਂ ਦੇ ਵੱਡੇ ਫਰਕ ਨਾਲ ਅੱਗੇ
► ਸੰਗਰੂਰ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 36 ਹਜ਼ਾਰ ਵੋਟਾਂ ਨਾਲ ਅੱਗੇ
► ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਖਾਲਸਾ ਤੇ ਅਦਾਕਾਰ ਕਰਮਜੀਤ ਅਨਮੋਲ ਆਹੋ-ਸਾਹਮਣੇ
ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ - 35289
ਆਮ ਆਦਮੀ ਪਾਰਟੀ- ਅਦਾਕਾਰ ਕਰਮਜੀਤ ਅਨਮੋਲ- 21890
ਕਾਂਗਰਸ - ਅਮਰਜੀਤ ਕੌਰ ਸਾਹੋਕੇ - 15119
ਭਾਜਪਾ- ਗਾਇਕ ਹੰਸ ਰਾਜ ਹੰਸ - 6891
ਸ਼੍ਰੋਮਣੀ ਅਕਾਲੀ ਦਲ - ਰਾਜਵਿੰਦਰ ਸਿੰਘ ਧਰਮਕੋਟ - 15213
ਬਸਪਾ - ਗੁਰਬਖ਼ਸ਼ ਸਿੰਘ - 713
► ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ 48565 ਵੋਟਾਂ ਨਾਲ ਅੱਗੇ
► ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ 30 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਅੱਗੇ
► ਫ਼ਤਹਿਗੜ੍ਹ ਸਾਹਿਬ ਤੋਂ ਹੁਣ ਤੱਕ ਦੇ ਰੁਝਾਨ
ਕਾਂਗਰਸ - ਡਾ. ਅਮਰ ਸਿੰਘ - 64655
'ਆਪ' - ਗੁਰਪ੍ਰੀਤ ਸਿੰਘ ਜੀ ਪੀ- 54679
ਅਕਾਲੀ ਦਲ - ਬਿਕਰਮਜੀਤ ਖਾਲਸਾ- 22655
ਭਾਜਪਾ - ਗੇਜਾ ਰਾਮ ਵਾਲਮੀਕਿ - 27395
► ਕਾਂਗਰਸ ਪਾਰਟੀ ਦੇ ਡਾ. ਅਮਰ ਸਿੰਘ 'ਆਪ' ਤੋਂ 9976 ਵੋਟਾਂ ਨਾਲ ਅੱਗੇ
► ਸ੍ਰੀ ਅਨੰਦਪੁਰ ਸਾਹਿਬ 'ਚ ਵੋਟਾਂ ਦੀ ਗਿਣਤੀ ਜਾਰੀ, ਮਾਲਵਿੰਦਰ ਸਿੰਘ ਕੰਗ ਨੇ ਬਣਾ ਰਹੇ ਲੀਡ
► ਖਡੂਰ ਸਾਹਿਬ ਸੀਟ 'ਤੇ ਅੰਮ੍ਰਿਤਪਾਲ 25524 ਵੋਟਾਂ ਦੇ ਵੱਡੇ ਫਰਕ ਨਾਲ ਅੱਗੇ
► ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ 46905 ਵੋਟਾਂ ਨਾਲ ਅੱਗੇ
► ਲੁਧਿਆਣਾ ਤੋਂ ਰਾਜਾ ਵੜਿੰਗ ਚੱਲ ਰਹੇ ਅੱਗੇ
ਰਾਜਾ ਵੜਿੰਗ (CONG) - 22768
ਰਵਨੀਤ ਬਿੱਟੂ (BJP) - 19338
► ਸੰਗਰੂਰ ਤੋਂ 'ਆਪ' ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 16 ਹਜ਼ਾਰ ਵੋਟਾਂ ਨਾਲ ਅੱਗੇ
ਗੁਰਮੀਤ ਸਿੰਘ ਮੀਤ ਹੇਅਰ (AAP) - 34979
ਸਿਮਰਨਜੀਤ ਸਿੰਘ ਮਾਨ SAD (A) - 18575
ਸੁਖਪਾਲ ਸਿੰਘ ਖਹਿਰਾ CONG - 15360
► ਲੁਧਿਆਣਾ ਤੋਂ ਰਾਜਾ ਵੜਿੰਗ 2104 ਵੋਟਾਂ ਨਾਲ ਅੱਗੇ
► ਲੋਕ ਸਭਾ ਚੋਣਾਂ : ਖਡੂਰ ਸਾਹਿਬ ਸੀਟ 'ਤੇ ਪਹਿਲੇ ਰੁਝਾਨਾਂ ਵਿਚ ਅੰਮ੍ਰਿਤਪਾਲ 10650 ਵੋਟਾਂ ਨਾਲ ਅੱਗੇ
► ਲੁਧਿਆਣਾ 'ਚ ਬਦਲੇ ਰੁਝਾਨ
ਨਵੇਂ ਰੁਝਾਨਾਂ 'ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਿਕਲੇ ਅੱਗੇ
► 8100 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ
► ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅੱਗੇ
► ਜਲੰਧਰ ਲੋਕ ਸਭਾ ਚੋਣ ਨਤੀਜੇ: ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ 4 ਹਜ਼ਾਰ ਵੋਟਾਂ ਨਾਲ ਅੱਗੇ
► ਰੁਝਾਨਾਂ ’ਚ 4 ਸੀਟਾਂ ’ਤੇ ਕਾਂਗਰਸ ਅੱਗੇ
ਪੰਜਾਬ ’ਚ ਵੋਟਾਂ ਦੀ ਗਿਣਤੀ ਲਈ 117 ਸੈਂਟਰ ਬਣਾਏ ਗਏ ਹਨ। ਇੱਥੇ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਵੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਪੰਜਾਬ ਵਿਚ 1 ਜੂਨ ਨੂੰ ਵੋਟਿੰਗ ਹੋਈ ਸੀ ਤੇ ਉਸ ਦਿਨ ਤੋਂ ਹੀ ਈ.ਵੀ.ਐੱਮਜ਼ ਨੂੰ ਸਖ਼ਤ ਸੁਰੱਖਿਆ ਹੇਠ ਸਟਰਾਂਗ ਰੂਮਜ਼ ਵਿਚ ਰੱਖਿਆ ਗਿਆ ਹੈ। ਇਸ ਵਾਰ ਪੰਜਾਬ ਵਿਚ 62.80 ਫ਼ੀਸਦੀ ਵੋਟਿੰਗ ਹੋਈ ਹੈ। 13 ਹਲਕਿਆਂ ਵਿਚੋਂ ਬਠਿੰਡਾ ਵਿਚ ਸਭ ਤੋਂ ਵੱਧ 69.36 ਫ਼ੀਸਦੀ ਜਦਕਿ ਅੰਮ੍ਰਿਤਸਰ 56.06 ਫ਼ੀਸਦੀ ਵੋਟਿੰਗ ਹੋਈ ਹੈ। ਆਓ ਮਾਰਦੇ ਹਾਂ ਪੰਜਾਬ ਦੀਆਂ 13 ਸੀਟਾਂ 'ਤੇ ਇਕ ਝਾਤ-
13 ਲੋਕ ਸਭਾ ਹਲਕਿਆਂ ਤੋਂ ਮੁੱਖ ਪਾਰਟੀਆਂ ਦੇ ਉਮੀਦਵਾਰ
ਗੁਰਦਾਸਪੁਰ
ਆਪ - ਅਮਨਸ਼ੇਰ ਸਿੰਘ ਸ਼ੈਰੀ ਕਲਸੀ
ਕਾਂਗਰਸ - ਸੁਖਜਿੰਦਰ ਸਿੰਘ ਰੰਧਾਵਾ
ਸ਼੍ਰੋਮਣੀ ਅਕਾਲੀ ਦਲ - ਦਲਜੀਤ ਚੀਮਾ
ਭਾਜਪਾ - ਦਿਨੇਸ਼ ਸਿੰਘ ਬੱਬੂ
ਅੰਮ੍ਰਿਤਸਰ
ਆਪ - ਕੁਲਦੀਪ ਸਿੰਘ ਧਾਲੀਵਾਲ
ਕਾਂਗਰਸ - ਗੁਰਜੀਤ ਸਿੰਘ ਔਜਲਾ
ਸ਼੍ਰੋਮਣੀ ਅਕਾਲੀ ਦਲ - ਅਨਿਲ ਜੋਸ਼ੀ
ਭਾਜਪਾ - ਤਰਨਜੀਤ ਸਿੰਘ ਸੰਧੂ
ਖਡੂਰ ਸਾਹਿਬ
ਆਪ - ਲਾਲਜੀਤ ਸਿੰਘ ਭੁੱਲਰ
ਕਾਂਗਰਸ - ਕੁਲਬੀਰ ਸਿੰਘ ਜ਼ੀਰਾ
ਸ਼੍ਰੋਮਣੀ ਅਕਾਲੀ ਦਲ - ਵਿਰਸਾ ਸਿੰਘ ਵਲਟੋਹਾ
ਭਾਜਪਾ - ਮਨਜੀਤ ਸਿੰਘ ਮੰਨਾ
ਆਜ਼ਾਦ ਉਮੀਦਵਾਰ - ਅੰਮ੍ਰਿਤਪਾਲ ਸਿੰਘ
ਜਲੰਧਰ
ਆਪ - ਪਵਨ ਕੁਮਾਰ ਟੀਨੂੰ
ਕਾਂਗਰਸ - ਚਰਨਜੀਤ ਸਿੰਘ ਚੰਨੀ
ਸ਼੍ਰੋਮਣੀ ਅਕਾਲੀ ਦਲ - ਮੋਹਿੰਦਰ ਸਿੰਘ ਕੇ.ਪੀ.
ਭਾਜਪਾ - ਸੁਸ਼ੀਲ ਕੁਮਾਰ ਰਿੰਕੂ
ਬਸਪਾ - ਐਡਵੋਕੇਟ ਬਲਵਿੰਦਰ ਕੁਮਾਰ
ਹੁਸ਼ਿਆਰਪੁਰ
ਆਪ - ਰਾਜ ਕੁਮਾਰ ਚੱਬੇਵਾਲ
ਕਾਂਗਰਸ - ਯਾਮਿਨੀ ਗੋਮਰ
ਸ਼੍ਰੋਮਣੀ ਅਕਾਲੀ ਦਲ - ਸੋਹਨ ਸਿੰਘ ਠੰਡਲ
ਭਾਜਪਾ - ਅਨਿਤਾ ਸੋਮ ਪ੍ਰਕਾਸ਼
ਅਨੰਦਪੁਰ ਸਾਹਿਬ
ਆਪ - ਮਾਲਵਿੰਦਰ ਸਿੰਘ ਕੰਗ
ਕਾਂਗਰਸ - ਵਿਜੇ ਇੰਦਰ ਸਿੰਗਲਾ
ਸ਼੍ਰੋਮਣੀ ਅਕਾਲੀ ਦਲ - ਪ੍ਰੇਮ ਸਿੰਘ ਚੰਦੂਮਾਜਰਾ
ਭਾਜਪਾ - ਡਾ. ਸੁਭਾਸ਼ ਸ਼ਰਮਾ
ਬਸਪਾ - ਜਸਵੀਰ ਸਿੰਘ ਗੜ੍ਹੀ
ਲੁਧਿਆਣਾ
ਆਪ - ਅਸ਼ੋਕ ਪਰਾਸ਼ਰ ਪੱਪੀ
ਕਾਂਗਰਸ - ਅਮਰਿੰਦਰ ਸਿੰਘ ਰਾਜਾ ਵੜਿੰਗ
ਸ਼੍ਰੋਮਣੀ ਅਕਾਲੀ ਦਲ - ਰਣਜੀਤ ਸਿੰਘ ਢਿੱਲੋਂ
ਭਾਜਪਾ - ਰਵਨੀਤ ਸਿੰਘ ਬਿੱਟੂ
ਫ਼ਤਹਿਗੜ੍ਹ ਸਾਹਿਬ
ਆਪ - ਗੁਰਪ੍ਰੀਤ ਸਿੰਘ ਜੀ.ਪੀ.
ਕਾਂਗਰਸ - ਅਮਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਬਿਕਰਮਜੀਤ ਸਿੰਘ ਖਾਲਸਾ
ਭਾਜਪਾ - ਗੇਜਾ ਰਾਮ ਵਾਲਮਿਕੀ
ਫਰੀਦਕੋਟ
ਆਪ - ਕਰਮਜੀਤ ਅਨਮੋਲ
ਕਾਂਗਰਸ - ਬੀਬੀ ਅਮਰਜੀਤ ਕੌਰ
ਸ਼੍ਰੋਮਣੀ ਅਕਾਲੀ ਦਲ - ਰਾਜਵਿੰਦਰ ਸਿੰਘ
ਭਾਜਪਾ - ਹੰਸ ਰਾਜ ਹੰਸ
ਫਿਰੋਜ਼ਪੁਰ
ਆਪ - ਜਗਦੀਪ ਸਿੰਘ ਕਾਕਾ ਬਰਾੜ
ਕਾਂਗਰਸ - ਸ਼ੇਰ ਸਿੰਘ ਘੁਬਾਇਆ
ਸ਼੍ਰੋਮਣੀ ਅਕਾਲੀ ਦਲ - ਨਿਰਦੇਵ ਸਿੰਘ ਬੌਬੀ ਮਾਨ
ਭਾਜਪਾ - ਰਾਣਾ ਗੁਰਮੀਤ ਸਿੰਘ ਸੋਢੀ
ਬਠਿੰਡਾ
ਆਪ - ਗੁਰਮੀਤ ਸਿੰਘ ਖੁੱਡੀਆਂ
ਕਾਂਗਰਸ - ਜੀਤ ਮੋਹਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ
ਭਾਜਪਾ - ਪਰਮਪਾਲ ਕੌਰ ਸਿੱਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਲੱਖਾ ਸਿਧਾਣਾ
ਸੰਗਰੂਰ
ਆਪ - ਗੁਰਮੀਤ ਸਿੰਘ ਮੀਤ ਹੇਅਰ
ਕਾਂਗਰਸ - ਸੁਖਪਾਲ ਸਿੰਘ ਖਹਿਰਾ
ਸ਼੍ਰੋਮਣੀ ਅਕਾਲੀ ਦਲ - ਇਕਬਾਲ ਸਿੰਘ
ਭਾਜਪਾ - ਅਰਵਿੰਦ ਖੰਨਾ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਸਿਮਰਨਜੀਤ ਸਿੰਘ ਮਾਨ
ਪਟਿਆਲਾ
ਆਪ - ਡਾ. ਬਲਬੀਰ ਸਿੰਘ
ਕਾਂਗਰਸ - ਡਾ. ਧਰਮਵੀਰ ਗਾਂਧੀ
ਸ਼੍ਰੋਮਣੀ ਅਕਾਲੀ ਦਲ - ਐੱਨ.ਕੇ. ਸ਼ਰਮਾ
ਭਾਜਪਾ - ਪਰਨੀਤ ਕੌਰ
ਚੰਡੀਗੜ੍ਹ 'ਚ ਸਖ਼ਤ ਮੁਕਾਬਲੇ ਦੌਰਾਨ ਮਨੀਸ਼ ਤਿਵਾੜੀ ਜਿੱਤੇ, ਸੰਜੇ ਟੰਡਨ ਨੂੰ 2504 ਦੇ ਫ਼ਰਕ ਨਾਲ ਹਰਾਇਆ
NEXT STORY