ਬਠਿੰਡਾ, (ਪਰਮਿੰਦਰ)- ਲੋਜਪਾ (ਲੋਕ ਜਨਸ਼ਕਤੀ ਪਾਰਟੀ) ਵੱਲੋਂ ਦਲਿਤਾਂ 'ਤੇ ਹੋ ਰਹੇ ਕਥਿਤ ਅੱਤਿਆਚਾਰਾਂ ਤੇ ਬੇਇਨਸਾਫੀਆਂ ਖਿਲਾਫ ਕਾਲੇ ਚੋਲੇ ਪਾ ਕੇ ਰੋਸ ਮਾਰਚ ਕੀਤਾ ਗਿਆ, ਜਿਸ 'ਚ ਲੋਜਪਾ ਦੇ ਵੱਖ-ਵੱਖ ਵਿੰਗਾਂ ਦਲਿਤ ਸੈਨਾ, ਯੂਥ ਵਿੰਗ, ਜਨਸ਼ਕਤੀ ਮਜ਼ਦੂਰ ਸਭਾ ਤੇ ਮਹਿਲਾ ਵਿੰਗ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਜਥੇਬੰਦੀਆਂ ਦੇ ਵਰਕਰਾਂ ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਜਪਾ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਦਲਿਤਾਂ 'ਤੇ ਲਗਾਤਾਰ ਅੱਤਿਆਚਾਰ ਵਧ ਰਹੇ ਹਨ ਪਰ ਸਰਕਾਰ ਜਾਂ ਪੁਲਸ ਪ੍ਰਸ਼ਾਸਨ ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਕਰਦਾ। ਦਲਿਤਾਂ ਨੂੰ ਭੇਦਭਾਵ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜੋ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ 'ਚ ਪੈਟਰੋਲ ਪੰਪ ਦੇ ਮਾਲਕ ਸਾਬਕਾ ਸੂਬੇਦਾਰ ਸੁਖਦਰਸ਼ਨ ਸਿੰਘ ਨੂੰ ਇਨਸਾਫ ਦੇਣ ਲਈ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਸੁਖਦਰਸ਼ਨ ਸਿੰਘ ਨੇ ਕਿਹਾ ਕਿ ਪੰਪ 'ਤੇ ਉਸ ਦੇ ਹਿੱਸੇਦਾਰ ਨੇ ਕਬਜ਼ਾ ਕੀਤਾ ਹੋਇਆ ਹੈ ਪਰ ਪ੍ਰਸ਼ਾਸਨ ਕੋਲ ਵਾਰ-ਵਾਰ ਮਾਮਲਾ ਰੱਖਣ ਦੇ ਬਾਵਜੂਦ ਉਸ ਨੂੰ ਇਨਸਾਫ ਨਹੀਂ ਮਿਲ ਸਕਿਆ। ਜੇਕਰ ਪ੍ਰਸ਼ਾਸਨ ਨੇ ਲੋੜੀਂਦੇ ਕਦਮ ਨਾ ਚੁੱਕੇ ਤਾਂ ਉਹ ਸੰਘਰਸ਼ ਤੇਜ਼ ਕਰਨਗੇ।
ਛੱਪੜ 'ਚ ਡੁੱਬਣ ਨਾਲ ਵਿਅਕਤੀ ਦੀ ਮੌਤ
NEXT STORY