ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਅਧੀਨ ਆਉਂਦੇ ਇਖ ਇਲਾਕੇ 'ਚ ਇਕ ਵਿਹੜੇ 'ਚ ਖੇਡ ਰਹੇ ਐੱਲ. ਕੇ. ਜੀ. ਦੇ ਵਿਦਿਆਰਥੀ ਨੂੰ 14 ਸਾਲਾ ਨੇਪਾਲੀ ਬਹਾਨੇ ਨਾਲ ਆਪਣੇ ਕਮਰੇ 'ਚ ਲੈ ਗਿਆ ਅਤੇ ਕੁਕਰਮ ਕੀਤਾ। ਮਾਸੂਮ ਦੀ ਮਾਂ ਦੇ ਮੌਕੇ 'ਤੇ ਪੁੱਜਣ 'ਤੇ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਪੁਲਸ ਨੇ ਪੋਸਕੋ ਐਕਟ ਦੇ ਤਹਿਤ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਇੰਚਾਰਜ ਏ. ਐੱਸ. ਆਈ. ਸੁਨੀਲ ਕੁਮਾਰ ਦੇ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿਤਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਸ ਦਾ ਬੇਟਾ ਵਿਹੜੇ 'ਚ ਖੇਡ ਰਿਹਾ ਸੀ।
ਸ਼ਾਮ ਲਗਭਗ 4.30 ਵਜੇ ਮਾਂ ਨੇ ਬਾਜ਼ਾਰ ਤੋਂ ਦੁੱਧ ਮੰਗਵਾਉਣਾ ਸੀ। ਇਸੇ ਕਾਰਨ ਬੇਟੇ ਨੂੰ ਆਵਾਜ਼ਾਂ ਮਾਰਨ ਲੱਗ ਪਈ। ਬੇਟੇ ਦੇ ਕਮਰੇ 'ਚ ਨਾ ਆਉਣ 'ਤੇ ਉਸ ਨੂੰ ਵਿਹੜੇ 'ਚ ਲੱਭਣ ਚਲੀ ਗਈ, ਉਸ ਸਮੇਂ ਸਾਹਮਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਮੁਲਜ਼ਮ ਕੁਕਰਮ ਕਰ ਰਿਹਾ ਸੀ। ਪੁਲਸ ਦੇ ਮੁਤਾਬਕ ਨਾਬਾਲਕ ਮੁਲਜ਼ਮ 11 ਮਹੀਨੇ ਪਹਿਲਾਂ ਹੀ ਆਪਣੇ ਭਰਾ ਨਾਲ ਰਹਿਣ ਆਇਆ ਸੀ। ਮਾਸੂਮ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ।
ਲੈਦਰ ਟੈਨਰੀਜ਼ ਸੰਚਾਲਕ ਹਾਈ ਕੋਰਟ ਦੇ ਹੁਕਮਾਂ ਖਿਲਾਫ ਜਾਣਗੇ ਸੁਪਰੀਮ ਕੋਰਟ
NEXT STORY