ਲੁਧਿਆਣਾ (ਹਿਤੇਸ਼) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਕੈਬਨਿਟ 'ਚ ਫੇਰਬਦਲ ਕੀਤਾ ਗਿਆ ਹੈ, ਉਸ ਦੇ ਮੱਦੇਨਜ਼ਰ ਸਥਾਨਕ ਸਰਕਾਰਾਂ ਵਿਭਾਗ ਦੀ ਕੁਰਸੀ ਲੰਬੇ ਸਮੇਂ ਬਾਅਦ ਜਲੰਧਰ ਅਤੇ ਹਲਕਾ ਕਰਤਾਰਪੁਰ 'ਚ ਵਾਪਸ ਪਹੁੰਚ ਗਈ ਹੈ ਕਿਉਂਕੀ ਜਿਸ ਸਾਬਕਾ ਪੁਲਸ ਅਧਿਕਾਰੀ ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਮੰਤਰੀ ਬਣਾਇਆ ਗਿਆ ਹੈ, ਉਹ ਜਲੰਧਰ ਦੇ ਹਲਕਾ ਕਰਤਾਰਪੁਰ ਤੋਂ ਵਿਧਾਇਕ ਹਨ। ਇਸ ਸੀਟ ਤੋਂ ਵਿਧਾਇਕ ਰਹੇ ਚੌਧਰੀ ਜਗਜੀਤ ਸਿੰਘ ਲੰਬਾ ਸਮਾਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਤੋਂ ਮਨੋਰੰਜਨ ਕਾਲੀਆ ਅਤੇ ਚੁੰਨੀ ਲਾਲ ਭਗਤ ਵੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : CM ਮਾਨ ਨੇ ਖੋਲ੍ਹ ਦਿੱਤੇ ਚਰਨਜੀਤ ਚੰਨੀ ਦੇ ਰਾਜ਼, ਕ੍ਰਿਕਟਰ ਬਾਰੇ ਮੀਡੀਆ ਅੱਗੇ ਕਰ ਦਿੱਤੇ ਵੱਡੇ ਖ਼ੁਲਾਸੇ (ਵੀਡੀਓ)
ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਕੁਰਸੀ ਲੰਬੇ ਸਮੇਂ ਤੱਕ ਅੰਮ੍ਰਿਤਸਰ 'ਚ ਰਹੀ ਹੈ, ਜਿਨ੍ਹਾਂ 'ਚ ਇੰਦਰਬੀਰ ਸਿੰਘ ਨਿੱਜਰ ਤੋਂ ਇਲਾਵਾ ਨਵਜੋਤ ਸਿੱਧੂ ਅਤੇ ਅਨਿਲ ਜੋਸ਼ੀ ਦੇ ਨਾਂ ਸ਼ਾਮਲ ਹਨ। ਹਾਲਾਂਕਿ ਜਲੰਧਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪਟਿਆਲਾ ਤੋਂ ਬ੍ਰਹਮ ਮਹਿੰਦਰਾ ਅਤੇ ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ ਵੀ ਸਥਾਨਕ ਸਰਕਾਰਾਂ ਮੰਤਰੀ ਰਹੇ ਹਨ, ਜਦੋਂ ਕਿ ਸ਼ੁਰੂਆਤੀ ਦੌਰ 'ਚ ਮੁੱਖ ਮੰਤਰੀ ਮਾਨ ਵੱਲੋਂ ਕੁੱਝ ਦੇਰ ਲਈ ਸਥਾਨਕ ਸਰਕਾਰਾਂ ਵਿਭਾਗ ਆਪਣੇ ਕੋਲ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲੁਧਿਆਣਾ ਦੇ ਵਿਧਾਇਕਾਂ ਨੂੰ ਫਿਰ ਨਹੀਂ ਮਿਲੀ ਕੈਬਨਿਟ 'ਚ Entry
ਬਾਦਲ ਦੇ ਪਿੰਡ ਨੂੰ ਵੀ ਮਿਲੀ ਝੰਡੀ ਵਾਲੀ ਕਾਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ 'ਚ ਫੇਰਬਦਲ ਕਰਨ ਦਾ ਕੁਨੈਕਸ਼ਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਨਾਲ ਵੀ ਹੈ ਕਿਉਂਕਿ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਬਣਾਇਆ ਗਿਆ ਹੈ, ਉਹ ਲੰਬੀ ਹਲਕੇ ਤੋਂ ਬਾਦਲ ਨੂੰ ਹਰਾ ਕੇ ਹੀ ਵਿਧਾਇਕ ਬਣੇ ਹਨ। ਉਨ੍ਹਾਂ ਦੇ ਮੰਤਰੀ ਬਣਨ ਤੋਂ ਬਾਅਦ ਬਾਦਲ ਦੇ ਪਿੰਡ ਨੂੰ ਫਿਰ ਝੰਡੀ ਵਾਲੀ ਕਾਰ ਮਿਲ ਗਈ ਹੈ। ਬਾਦਲ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ 'ਚੋਂ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਮਨਪ੍ਰੀਤ ਬਾਦਲ ਲੰਬੇ ਸਮੇਂ ਤੋਂ ਪੰਜਾਬ ਜਾਂ ਕੇਂਦਰ ਸਰਕਾਰ 'ਚ ਮੰਤਰੀ ਰਹੇ ਹਨ ਪਰ ਹੁਣ ਪੰਜਾਬ 'ਚ ਨਾ ਤਾਂ ਅਕਾਲੀ ਦਲ ਦੀ ਸਰਕਾਰ ਬਣੀ ਹੈ ਅਤੇ ਨਾ ਹੀ ਕਾਂਗਰਸ ਦੀ। ਜਿੱਥੇ ਤੱਕ ਕੇਂਦਰ ਦੀ ਭਾਜਪਾ ਸਰਕਾਰ ਦਾ ਸਵਾਲ ਹੈ, ਉੱਥੋਂ ਹਰਸਿਮਰਤ ਬਾਦਲ ਅਸਤੀਫ਼ਾ ਦੇ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਨਸਾ 'ਚ ਵਾਪਰੀ ਰੂਹ ਕੰਬਾਊ ਘਟਨਾ, ਸਹੁਰਿਆਂ ਨੇ ਜ਼ਿੰਦਾ ਸਾੜੀ ਨੂੰਹ ਤੇ 10 ਮਹੀਨਿਆਂ ਦਾ ਮਾਸੂਮ ਪੁੱਤ
NEXT STORY