ਅੰਮ੍ਰਿਤਸਰ (ਅਵਧੇਸ਼): ਸਰਕਾਰ ਵਲੋਂ ਲਾਏ ਗਏ ਕਰਫਿਊ ਨੂੰ ਲੈ ਕੇ ਇਨ੍ਹਾਂ ਦਿਨਾਂ 'ਚ ਬੱਚਿਆਂ ਦੇ ਆਉਣ ਵਾਲੇ ਜਨਮ ਦਿਨਾਂ ਨੂੰ ਮਨਾਉਣ ਵਾਸਤੇ ਸ਼ਹਿਰ ਵਾਸੀਆਂ ਨੂੰ ਬਜ਼ਾਰ ਤੋਂ ਕੇਕ ਨਹੀਂ ਮਿਲ ਰਿਹਾ ਹੈ। ਅੱਜ ਉਸ ਸਮੇਂ ਤਾਜ਼ੀ ਉਦਾਹਰਨ ਵੇਖਣ ਨੂੰ ਮਿਲੀ ਜਦੋਂ ਥਾਣਾ ਸਦਰ ਦੇ ਅਧੀਨ ਪੈਂਦੀ ਪੁਲਸ ਚੌਕੀ ਵਿਜੇ ਨਗਰ ਦੇ ਚੌਕੀ ਇੰਚਾਰਜ ਏ.ਐੱਸ.ਆਈ ਗੁਰਜੀਤ ਸਿੰਘ ਆਪਣੀ ਪੁਲਸ ਪਾਰਟੀ ਟੀਮ ਨਾਲ ਇਕ 5 ਸਾਲਾ ਬੱਚੀ ਦੇ ਘਰ ਕੇਕ ਲੈ ਕੇ ਪੁੱਜੇ ਅਤੇ ਉਸ ਨੂੰ ਇਹ ਇਕ ਤੋਹਫਾ ਦਿੱਤਾ।
ਇਹ ਵੀ ਪੜ੍ਹੋ: ਪਟਿਆਲਵੀਆਂ ਲਈ ਰਾਹਤ, 2 ਹੋਰ ਕੋਰੋਨਾ ਪੀੜਤ ਹੋਏ ਤੰਦਰੁਸਤ
ਇਸ ਮੌਕੇ ਚੌਕੀ ਇੰਚਾਰਜ ਗੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚੇ ਸਾਰਿਆਂ ਲਈ ਇਕੋ ਜਿਹੇ ਹੁੰਦੇ ਹਨ। ਉਹ ਸਵੇਰ ਸਮੇਂ ਡਿਊਟੀ 'ਤੇ ਆਉਣ ਬਾਅਦ ਨਾਕੇ ਤੈਨਾਤ ਸਨ ਕਿ ਕਮਲ ਕਿਸ਼ੋਰ ਵਾਸੀ ਗੋਪਾਲ ਮੰਦਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਕਾਵਿਆਂ ਜੋ ਕਿ 5 ਸਾਲਾ ਦੀ ਹੈ, ਦਾ ਅੱਜ ਜਨਮ ਦਿਨ ਹੈ ਪਰ ਉਨ੍ਹਾਂ ਨੂੰ ਕਿੱਤੋਂ ਵੀ ਕੇਕ ਨਹੀਂ ਮਿਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਮਲ ਕਿਸ਼ੋਰ ਨੂੰ ਕਿਹਾ ਕਿ ਤੁਹਾਡੇ ਘਰ ਕੇਕ ਪੁੱਜ ਜਾਵੇਗਾ। ਉਪਰੰਤ ਉਨ੍ਹਾਂ ਵਲੋਂ ਕੇਕ ਦਾ ਪ੍ਰਬੰਧ ਕਰਕੇ ਆਪਣੀ ਟੀਮ ਨੂੰ ਲੈ ਕੇ ਬੱਚੀ ਕਾਵਿਆਂ ਦੇ ਘਰ ਪੁੱਜੇ ਅਤੇ ਕੇਕ ਦਾ ਤੋਹਫਾ ਦੇ ਕੇ ਜਨਮ ਦਿਨ ਦੀ ਵਧਾਈ ਦਿੱਤੀ ਗਈ ਅਤੇ ਬਾਅਦ 'ਚ ਉਸ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਬੱਚੀ ਕਾਵਿਆਂ ਦੇ ਪਿਤਾ ਕਮਲ ਕਿਸ਼ੋਰ ਅਤੇ ਮਾਤਾ ਕੋਮਲ ਨੇ ਕਿਹਾ ਕਿ ਉਹ ਚੌਕੀ ਇੰਚਾਰਜ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਦਾ ਤਹਿਦਿਲੋ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਬੇਟੀ ਦੀ ਖੁਸ਼ੀ ਵਾਸਤੇ ਕੇਕ ਦਾ ਪ੍ਰਬੰਧ ਕਰਨ ਤੋਂ ਬਾਅਦ ਉਨ੍ਹਾਂ ਨਾਲ ਇਹ ਖੁਸ਼ੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਕਾਬਲ ਪੁਲਸ ਅਧਿਕਾਰੀਆਂ 'ਤੇ ਫਖਰ 'ਤੇ ਮਾਣ ਹੈ ਜੋ ਆਪਣੀ ਡਿਊਟੀ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨਾਲ ਖੁਸ਼ੀਆਂ ਵੀ ਸਾਂਝੀਆਂ ਕਰਦੇ ਹਨ। ਇਸ ਮੌਕੇ ਏ.ਐੱਸ.ਆਈ ਸਰਵਨ ਸਿੰਘ, ਏ.ਐੱਸ.ਆਈ ਕਰਮ ਸਿੰਘ,ਏ.ਐੱਸ. ਆਈ ਭਾਰਤ ਭੂਸ਼ਨ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ 'ਚ ਕੋਰੋਨਾ ਵਾਇਰਸ ਨੂੰ ਧਾਰਮਿਕ ਰੰਗਤ ਦੇਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : 'ਆਪ'
NEXT STORY