ਬੁਢਲਾਡਾ (ਬਾਂਸਲ) : ਇੱਥੋਂ ਥੋੜੀ ਦੂਰ ਪਿੰਡ ਰਾਮਨਗਰ ਭੱਠਲ ਦੇ ਨੌਜਵਾਨ ਵੱਲੋਂ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਾਕਡਾਊਨ ਦੌਰਾਨ ਪ੍ਰਾਈਵੇਟ ਸਕੂਲ ਬੰਦ ਹੋਣ ਤੇ ਬੇਰੁਜ਼ਗਾਰ ਬੈਠੇ ਸਕੂਲ ਬੱਸ ਅਤੇ ਕੰਡਕਟਰ ਵਜੋਂ ਕੰਮ ਕਰਦੇ ਵੀਰ ਸਿੰਘ (21) ਨੇ ਘਰ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ 12ਵੀਂ ਤੋਂ ਬਾਅਦ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਭਾਲ ਕਰ ਰਿਹਾ ਸੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਇੰਦੌਰ ''ਚ ਗ੍ਰਿਫ਼ਤਾਰ
ਇਸ ਦੌਰਾਨ ਸ਼ਹਿਰ ਦੇ ਇਕ ਪ੍ਰਾਇਵੇਟ ਸਕੂਲ ਦੀ ਬੱਸ 'ਤੇ ਕੰਡਕਟਰ ਲੱਗ ਗਿਆ ਪਰ ਮਾਰਚ 2020 ਤੋਂ ਕੋਰੋਨਾ ਮਹਾਮਾਰੀ ਕਾਰਨ ਸਕੂਲ ਸਾਰੇ ਬੰਦ ਹੋ ਗਏ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਦੇ ਬਿਆਨ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਂਪ ਦਿੱਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ (ਤਸਵੀਰਾਂ)
ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ, 2 ਮੌਤਾਂ, 22 ਨਵੇਂ ਮਰੀਜ਼ਾਂ ਦੀ ਪੁਸ਼ਟੀ, ਦੇਖੋ ਪੂਰੀ ਸੂਚੀ
NEXT STORY