ਭਿੰਡੀ ਸੈਦਾ (ਗੁਰਜੰਟ) : ਪੁਲਸ ਥਾਣਾ ਭਿੰਡੀ ਸੈਦਾ ਦੇ ਅਧੀਨ ਆਉਂਦੇ ਪਿੰਡ ਸੈਦਪੁਰ ਕਲਾਂ ਵਿਖੇ ਡੇਢ ਮਰਲਾ ਜ਼ਮੀਨ ਖਾਤਰ ਸਕੇ ਭਰਾ ਵਲੋਂ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸਵਰਨੋ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੇ ਪਤੀ ਧਰਮ ਸਿੰਘ ਤੇ ਜੇਠ ਨਾਨਕ ਸਿੰਘ ਦਾ ਡੇਢ ਮਰਲਾ ਜ਼ਮੀਨ ਦਾ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੀ ਰੰਜਿਸ਼ ਤਹਿਤ ਬੀਤੀ ਸ਼ਾਮ ਜੇਠ ਨਾਨਕ ਸਿੰਘ ਤੇ ਉਸਦਾ ਪਰਿਵਾਰ ਆ ਕੇ ਮੇਰੇ ਪਤੀ ਨਾਲ ਝਗੜਨ ਲੱਗੇ ਤੇ ਨਾਨਕ ਸਿੰਘ ਨੇ ਗੁੱਸੇ ਵਿਚ ਆ ਕੇ ਮੇਰੇ ਪਤੀ ਦੀ ਛਾਤੀ ਵਿਚ ਕਿਰਚ ਨਾਲ ਦੋ ਵਾਰ ਕਰ ਦਿੱਤੇ।
ਸਵਰਨੋ ਕੌਰ ਨੇ ਦੱਸਿਆ ਕਿ ਕਿਰਚ ਲੱਗਣ ਕਾਰਨ ਗੰਭੀਰ ਜ਼ਖਮੀ ਹੋਇਆ ਧਰਮ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ।
'ਆਪ' ਦੀ ਬਲਜਿੰਦਰ ਕੌਰ ਨੇ ਹਲਕਾ ਵਾਸੀਆਂ ਨਾਲ ਮਨਾਈ ਲੋਹੜੀ (ਵੀਡੀਓ)
NEXT STORY